FacebookTwitterg+Mail

ਪਾਕਿ ਕ੍ਰਿਕਟਰ ਨਾਲ ਅਦਾਕਾਰਾ ਦੀ ਮੰਗਣੀ ਦੀ ਉੱਡੀ ਸੀ ਅਫਵਾਹ, ਸਲਮਾਨ ਨਾਲ ਵੀ ਰਹੇ ਇਸ਼ਕ ਦੇ ਚਰਚੇ

dia mirza happy birthday
09 December, 2017 02:57:58 PM

ਮੁੰਬਈ(ਬਿਊਰੋ)— ਬਾਲੀਵੁੱਡ ਅਦਾਕਾਰਾ ਦਿਆ ਮਿਰਜ਼ਾ ਅੱਜ ਆਪਣਾ 36ਵਾਂ ਜਨਮਦਿਨ ਮਨਾ ਰਹੀ ਹੈ। ਦਿਆ ਮਿਰਜ਼ਾ ਨਾ ਸਿਰਫ ਇਕ ਚੰਗੀ ਅਦਾਕਾਰਾ ਹੈ ਸਗੋਂ ਇਸ ਸਫਲ ਪ੍ਰੋਡਿਊਸਰ ਵੀ ਹੈ। ਫਿਲਹਾਲ ਫਿਲਮੀ ਦੁਨੀਆ ਤੋਂ ਦੂਰ ਹੋ ਕੇ ਆਪਣੀ ਵਿਆਹੁਤਾ ਜ਼ਿੰਦਗੀ 'ਚ ਕਾਫੀ ਖੁਸ਼ ਹੈ ਪਰ ਕੀ ਤੁਸੀਂ ਜਾਣਦੇ ਹੋ ਕਿ ਇਕ ਸਮੇਂ ਦਿਆ ਮਿਰਜ਼ਾ ਦਾ ਨਾਂ ਪਾਕਿਸਤਾਨੀ ਕ੍ਰਿਕਟਰ ਸ਼ੋਇਬ ਅਖਤਰ ਨਾਲ ਜੋੜਿਆ ਗਿਆ ਸੀ?

Punjabi Bollywood Tadka

ਨਾ ਸਿਰਫ ਦਿਆ ਦਾ ਨਾਂ ਸ਼ੋਇਬ ਅਖਤਰ ਨਾਲ ਜੋੜਿਆ ਗਿਆ ਸਗੋਂ ਪਾਕਿਸਤਾਨੀ ਮੀਡੀਆ 'ਚ ਅਖਤਰ ਇਸ ਖਬਰ ਨੂੰ ਸਹੀਂ ਦੱਸ ਕੇ ਟੇਲੀਕਾਸਟ ਕਰਵਾਇਆ ਗਿਆ। ਦਿਆ ਮਿਰਜ਼ਾ ਤੇ ਸ਼ੋਏਬ ਦੀ ਮੰਗਣੀ ਦੀਆਂ ਵੀ ਖੂਬ ਅਫਵਾਹਾਂ ਆਈਆਂ ਸਨ?

Punjabi Bollywood Tadka

ਅਸਲ 'ਚ ਦਿਆ ਮਿਰਜ਼ਾ ਤੇ ਸ਼ੋਇਬ ਅਖਤਰ 'ਚ ਬਹੁਤ ਚੰਗੀ ਦੋਸਤੀਸੀ। ਇਸ ਦੋਸਤੀ ਨੂੰ ਦੋਹਾਂ ਨੇ ਵਿਆਹ 'ਚ ਬਦਲਣਾ ਚਾਹੁੰਦੇ ਸਨ।

Punjabi Bollywood Tadka
ਹਾਲਾਂਕਿ ਇਨ੍ਹਾਂ ਖਬਰਾਂ ਨਾਲ ਦਿਆ ਬੇਹੱਦ ਖਫਾ ਹੋਈ ਸੀ ਤੇ ਉਸ ਨੇ ਸ਼ੋਇਬ ਨਾਲ ਕਿਸੇ ਵੀ ਤਰ੍ਹਾਂ ਦਾ ਸੰਬੰਧ ਹੋਣ ਤੋਂ ਇਨਕਾਰ ਕਰ ਦਿੱਤਾ ਸੀ। ਸਿਰਫ ਸ਼ੋਇਬ ਅਖਤਰ ਹੀ ਨਹੀਂ ਸੁਪਰਸਟਾਰ ਸਲਮਾਨ ਖਾਨ ਨਾਲ ਵੀ ਦਿਆ ਮਿਰਜ਼ਾ ਦਾ ਨਾਂ ਜੋੜਿਆ ਗਿਆ ਸੀ। ਦਿਆ ਨੇ ਸਲਮਾਨ ਖਾਨ ਨਾਲ ਬਾਲੀਵੁੱਡ ਦੀਆਂ ਕੁਝ ਫਿਲਮਾਂ ਦਾ ਹਿੱਸਾ ਰਹੀ ਹੈ।

Punjabi Bollywood Tadka

ਪ੍ਰੋਫੈਸ਼ਨਲ ਜ਼ਿੰਦਗੀ ਤੋਂ ਇਲਾਵਾ ਦਿਆ ਆਪਣੀ ਪਰਸਨਲ ਜ਼ਿੰਦਗੀ ਨੂੰ ਲੈ ਕੇ ਵੀ ਖੂਬ ਚਰਚਾ 'ਚ ਰਹੀ। ਇਸ ਤੋਂ ਬਾਅਦ ਦਿਆ ਮਿਰਜ਼ਾ ਦੀ ਮੁਲਾਕਾਤ ਹੋਈ ਸਾਹਿਲ ਸਾਂਘਾ ਨਾਲ। ਸਾਹਿਲ ਦਿਆ ਕੋਲ ਇਕ ਸਕ੍ਰਿਪਟ ਲੈ ਕੇ ਪੁੱਜੇ ਸਨ ਤੇ ਇਥੇ ਹੀ ਦੋਵਾਂ ਦੇ ਪਿਆਰ ਦੀ ਸ਼ੁਰੂਆਤ ਹੋਈ।

Punjabi Bollywood Tadka

ਇਸ ਤੋਂ ਬਾਅਦ ਦੋਹਾਂ ਦਾ ਮਿਲਣਾ-ਜੁਲਣਾ ਸ਼ੁਰੂ ਹੋ ਗਿਆ ਪਰ ਕਿਸੇ ਨੇ ਵੀ ਇਕ-ਦੂਜੇ ਨੂੰ ਪ੍ਰਪੋਜ਼ ਨਹੀਂ ਕੀਤਾ। ਸਾਹਿਲ ਨੇ ਦਿਆ ਮਿਰਜ਼ਾ ਨੂੰ ਵਿਆਹ ਲਈ ਪ੍ਰਪੋਜ਼ ਕੀਤਾ। ਅੱਜ ਦੋਵੇਂ ਆਪਣੀ ਵਿਆਹੁਤਾ ਜ਼ਿੰਦਗੀ 'ਚ ਖੁਸ਼ ਹਨ। ਦੋਵਾਂ ਦਾ ਇਕ ਪ੍ਰੋਡਕਸ਼ਨ ਹਾਊਸ ਵੀ ਹੈ ਤੇ ਅੱਜ ਤੱਕ ਦੋ ਫਿਲਮਾਂ ਬਣਾ ਚੁੱਕੇ ਹਨ।

Punjabi Bollywood Tadka

Punjabi Bollywood Tadka

Punjabi Bollywood Tadka

Punjabi Bollywood Tadka


Tags: Dia MirzaHappy BirthdayShoaib AkhtarPakistani cricketerSalaam MumbaiFamilywalaBobby JasoosSalman Khan