FacebookTwitterg+Mail

ਸ਼ਵੇਤਾ ਤਿਵਾਰੀ ਦੀ ਲਾਡਲੀ ਦੇ ਵਧੇ ਨਖਰੇ, ਮਸ਼ਹੂਰ ਬਾਲੀਵੁੱਡ ਅਭਿਨੇਤਾ ਦਾ ਠੁਕਰਾਇਆ ਆਫਰ

did shweta tiwari  s daughter palak snub an audition with sunny deol  s son karan
24 June, 2017 02:45:51 PM

ਨਵੀਂ ਦਿੱਲੀ— ਟੀ. ਵੀ. ਅਭਿਨੇਤਰੀ ਸ਼ਵੇਤਾ ਤਿਵਾਰੀ ਦੀ ਬੇਟੀ ਪਲਕ ਤਿਵਾਰੀ ਜਲਦ ਹੀ ਬਾਲੀਵੁੱਡ 'ਚ ਧਮਾਕੇਦਾਰ ਐਂਟਰੀ ਕਰਨ ਵਾਲੀ ਹੈ। ਪਿਛਲੇ ਦਿਨ੍ਹਾਂ ਤੋਂ ਖਬਰਾਂ ਆ ਰਹੀਆਂ ਹਨ ਕਿ ਸੰਨੀ ਦਿਓਲ ਉਨ੍ਹਾਂ ਨੂੰ ਆਪਣੇ ਬੇਟੇ ਦੀ ਡੈਬਿਊ ਫਿਲਮ 'ਚ ਲੈਣ ਦਾ ਵਿਚਾਰ ਕਰ ਰਹੇ ਹਨ ਪਰ ਹੁਣ ਖਬਰਾਂ ਆ ਰਹੀਆਂ ਹਨ ਕਿ ਪਲਕ ਨੇ ਉਨ੍ਹਾਂ ਦੇ ਆਫਰ ਨੂੰ ਠੁਕਰਾ ਦਿੱਤਾ ਹੈ। ਹਾਲ ਹੀ 'ਚ ਖਬਰ ਆਈ ਸੀ ਕਿ ਪਲਕ 'ਤਾਰੇ ਜ਼ਮੀਨ ਪਰ' ਦੇ ਦਰਸ਼ੀਲ ਸਫਾਰੀ ਦੇ ਨਾਲ ਬਾਲੀਵੁੱਡ 'ਚ ਡੈਬਿਊ ਕਰੇਗੀ। ਸੰਨੀ ਦਿਓਲ ਨੇ ਆਪਣੇ ਬੇਟੇ ਦੀ ਡੈਬਿਊ ਫਿਲਮ 'ਪਲ ਪਲ ਦਿਲ ਕੇ ਪਾਸ' ਲਈ ਪਲਕ ਨੂੰ ਪਹਿਲੀ ਪਸੰਦ ਬਣਾਇਆ ਸੀ ਪਰ ਕਿਹਾ ਜਾ ਰਿਹਾ ਹੈ ਕਿ ਪਲਕ ਨੇ ਸੰਨੀ ਦਿਓਲ ਦੇ ਬੇਟੇ ਕਰਨ ਦਿਓਲ ਦੇ ਨਾਲ ਕੰਮ ਕਰਨ ਨੂੰ ਮਨ੍ਹਾ ਕਰ ਦਿੱਤਾ ਹੈ।

Punjabi Bollywood Tadka

ਦੱਸ ਦਈਏ ਕਿ ਸੰਨੀ ਨੇ ਆਪਣੇ ਬੇਟੇ ਦੇ ਲਈ 200 ਲੜਕੀਆਂ ਦਾ ਆਡੀਸ਼ਨ ਲਏ ਸਨ ਪਰ ਜਦੋਂ ਸੰਨੀ ਨੇ ਸੋਸ਼ਲ ਮੀਡੀਆ ਤੇ ਪਲਕ ਦੀ ਤਸਵੀਰ ਦੇਖੀ ਤਾਂ ਉਨ੍ਹਾਂ ਨੇ ਪਲਕ ਨੂੰ ਆਡੀਸ਼ਨ ਲਈ ਬੁਲਾਇਆ ਪਰ ਪਲਕ ਨੇ ਆਡੀਸ਼ਨ ਦੇਣ ਨਹੀਂ ਪਹੁੰਚੀ। ਪਲਕ ਨੇ ਅਜਿਹਾ ਕਿਉਂ ਕੀਤਾ ਇਸ ਗੱਲ ਦੀ ਸੱਚਾਈ ਹੁਣ ਤੱਕ ਸਾਹਮਣੇ ਨਹੀਂ ਆਈ ਹੈ। ਪਲਕ ਦਰਸ਼ੀਲ ਦੇ ਨਾਲ 'ਕਵੀਕੀ' ਨਾਂ ਦੀ ਫਿਲਮ 'ਚ ਨਜ਼ਰ ਆ ਸਕਦੀ ਹੈ। ਪਲਕ ਨੇ ਆਪਣਾ ਫੋਟੋਸ਼ੂਟ ਇੰਸਟਾਗ੍ਰਾਮ ਤੇ ਪੋਸਟ ਕੀਤਾ ਸੀ ਜੋ ਕਾਫੀ ਪਸੰਦ ਕੀਤਾ ਗਿਆ । ਉਨ੍ਹਾਂ ਦੀਆਂ ਇਹ ਤਸਵੀਰਾਂ ਫੋਟੋਗ੍ਰਾਫਰ ਮੈਟੀ ਯਾਦਵ ਨੇ ਕਲਿੱਕ ਕੀਤੀਆਂ ਹਨ ਅਤੇ ਪਲਕ ਨੇ ਜ਼ਿਆਦਾਤਰ ਤਸਵੀਰਾਂ 'ਚ ਕੈਪਸ਼ਨ ਦੇ ਨਾਂ ਤੇ ਕੇਵਲ ਮੈਟੀ ਨੂੰ ਤਸਵੀਰਾਂ ਦਾ ਕ੍ਰੈਡਿਟ ਦਿੱਤਾ ਹੈ।


Tags: Bollywood CelebrityKaran DeolShweta Tiwari Palk Tiwari Sunny DeolPal Pal Dil Ke Paasਸ਼ਵੇਤਾ ਤਿਵਾਰੀਪਲਕ ਤਿਵਾਰੀਸੰਨੀ ਦਿਓਲ