FacebookTwitterg+Mail

Movie Review : 'ਦਿਲ ਜੰਗਲੀ'

dil juunglee
09 March, 2018 06:33:31 PM

ਮੁੰਬਈ (ਬਿਊਰੋ)— ਨਿਰਦੇਸ਼ਕ ਆਲੀਆ ਸੇਨ ਦੇ ਨਿਰਦੇਸ਼ਨ ਹੇਠ ਬਣੀ ਫਿਲਮ 'ਦਿਲ ਜੰਗਲੀ' ਸ਼ੁਕਰਵਾਰ ਨੂੰ ਸਿਨੇਮਾਘਰਾਂ 'ਚ ਰਿਲੀਜ਼ ਹੋਈ ਹੈ। ਫਿਲਮ ਦੀ ਸਟਾਰਕਾਸਟ ਦੀ ਗੱਲ ਕਰੀਏ ਤਾਂ ਤਾਪਸੀ ਪੰਨੂ, ਸਾਕਿਬ ਸਲੀਮ, ਨਿਧੀ ਸਿੰਘ ਵਰਗੇ ਸਟਾਰਜ਼ ਅਹਿਮ ਭੂਮਿਕਾ 'ਚ ਹਨ। ਇਸ ਫਿਲਮ ਨੂੰ ਸੈਂਸਰ ਬੋਰਡ ਵਲੋਂ ਯੂ. ਏ. ਸਰਟੀਫਿਕੇਟ ਜਾਰੀ ਕੀਤਾ ਗਿਆ ਹੈ।

ਕਹਾਣੀ
ਇਹ ਕਹਾਣੀ ਕੋਰੋਲੀ ਨਾਇਰ (ਤਾਪਸੀ ਪੰਨੂ) ਦੀ ਹੈ, ਜੋ ਲੰਡਨ ਦੇ ਬਿਜ਼ਨੈੱਸਮੈਨ ਦੀ ਬੇਟੀ ਹੈ ਅਤੇ ਦਿੱਲੀ 'ਚ ਰਹਿੰਦੀ ਹੈ। ਆਪਣੇ ਪਿਤਾ ਦੀ ਤਰ੍ਹਾਂ ਉਸਦੀ ਬਿਜਨੈੱਸ 'ਚ ਕੋਈ ਦਿਲਚਸਪੀ ਨਹੀਂ ਹੈ ਅਤੇ ਉਹ ਜ਼ਿੰਦਗੀ 'ਚ ਵਿਆਹ ਕਰਕੇ ਬੱਚਿਆਂ ਨਾਲ ਸੈਟਲ ਹੋਣਾ ਚਾਹੁੰਦੀ ਹੈ। ਉਹ ਦਿੱਲੀ ਦੇ ਬ੍ਰਿਟਿਸ਼ ਕੌਂਸਿਲ 'ਚ ਅੰਗ੍ਰੇਜੀ ਪੜ੍ਹਾਉਂਦੀ ਹੈ ਜਿਸ ਨਾਲ ਉਸਨੂੰ ਸੰਤੁਸ਼ਟੀ ਮਿਲਦੀ ਹੈ, ਉੱਥੇ ਹੀ ਲਾਜਪਤ ਨਗਰ ਦਿੱਲੀ ਦਾ ਲੜਕਾ ਸੁਮਿਤ ਉਪਲ (ਸਾਕਿਬ ਸਲੀਮ) ਹੈ ਜੋ ਬਾਲੀਵੁੱਡ ਦੇ ਸਟਾਰਜ਼ ਵਰਗਾ ਵੱਡਾ ਆਦਮੀ ਬਣਨਾ ਚਾਹੁੰਦਾ ਹੈ। ਇਸ ਦੇ ਲਈ ਉਹ ਜਿਮ 'ਚ ਟਰ੍ਰੇਨਰ ਦੇ ਰੂਪ 'ਚ ਕੰਮ ਕਰਦਾ ਹੈ। ਇਸ ਤੋਂ ਬਾਅਦ ਸੁਮਿਤ ਅੰਗ੍ਰੇਜੀ ਸਿੱਖਣ ਲਈ ਕੋਰੋਲੀ ਦੀ ਕਲਾਸ 'ਚ ਜਾਣਾ ਸ਼ੁਰੂ ਕਰ ਦਿੰਦਾ ਹੈ। ਇਸ ਦੌਰਾਨ ਹੀ ਦੋਹਾਂ ਵਿਚਕਾਰ ਦੋਸਤੀ ਹੁੰਦੀ ਹੈ ਅਤੇ ਫਿਰ ਕਹਾਣੀ ਅੱਗੇ ਵੱਧਦੀ ਹੈ। ਇਸ ਤੋਂ ਬਾਅਦ ਕਹਾਣੀ 'ਚ ਕਈ ਨਵੇਂ ਮੋੜ ਆਉਂਦੇ ਹਨ। ਕਹਾਣੀ ਦਿੱਲੀ ਤੋਂ ਲੰਡਨ ਤੱਕ ਪਹੁੰਚੀ ਜਾਂਦੀ ਹੈ। ਇਸ ਤੋਂ ਇਲਾਵਾ ਅੰਤ ਕੀ ਹੁੰਦਾ ਹੈ, ਇਹ ਜਾਣਨ ਲਈ ਤੁਹਾਨੂੰ ਪੂਰੀ ਫਿਲਮ ਦੇਖਣੀ ਹੋਵੇਗੀ।

ਬਾਕਸ ਆਫਿਸ
ਜਾਣਕਾਰੀ ਮੁਤਾਬਕ ਫਿਲਮ ਦਾ ਬਜਟ ਕਰੀਬ 12 ਕਰੋੜ ਦੱਸਿਆ ਜਾ ਰਿਹਾ ਹੈ। ਹਾਲਾਂਕਿ ਫਿਲਮ  ਦੀ ਪ੍ਰਮੋਸ਼ਨ ਵੀ ਕਾਫੀ ਵਧੀਆ ਢੰਗ ਨਾਲ ਕੀਤੀ ਗਈ ਹੈ। ਹੁਣ ਇਹ ਦੇਖਣਾ ਦਿਲਚਸਪ ਹੋਵੇਗਾ ਕਿ ਫਿਲਮ ਬਾਕਸ ਆਫਿਸ 'ਤੇ ਚੰਗਾ ਕਾਰੋਬਾਰ ਕਰਨ 'ਚ ਸਫਲ ਹੁੰਦੀ ਹੈ ਜਾਂ ਨਹੀਂ।


Tags: Taapsee Pannu Saqib Saleem Aleya Sen Sharma Dil Juunglee Review Hindi Film

Edited By

Kapil Kumar

Kapil Kumar is News Editor at Jagbani.