FacebookTwitterg+Mail

ਦੀਪ ਮੌਦਗਿਲ ਦੀ ਐਲਬਮ 'ਦਿਲ ਮਰਦਾ' ਨੂੰ ਲੋਕਾਂ ਦਾ ਮਿਲ ਰਿਹੈ ਭਰਵਾਂ ਹੁੰਗਾਰਾ (ਵੀਡੀਓ)

dil marda deep moudgill
21 September, 2017 08:09:46 PM

ਜਲੰਧਰ— ਹਾਲ ਹੀ 'ਚ ਐੱਸ. ਐੱਸ. ਪ੍ਰੋਡਕਸ਼ਨ ਤੇ ਅਮਿਤ ਸੂਦ ਵਲੋਂ ਰਿਲੀਜ਼ ਕੀਤੀ ਗਈ ਗਾਇਕ ਦੀਪ ਮੌਦਗਿਲ ਦੀ ਐਲਬਮ 'ਦਿਲ ਮਰਦਾ' ਨੂੰ ਲੋਕਾਂ ਦਾ ਭਰਵਾਂ ਹੁੰਗਾਰਾ ਮਿਲ ਰਿਹਾ ਹੈ। ਐਲਬਮ ਦੇ ਟਾਈਟਲ ਟਰੈਕ 'ਦਿਲ ਮਰਦਾ' ਦੀ ਵੀਡੀਓ ਵੀ ਰਿਲੀਜ਼ ਹੋ ਚੁੱਕੀ ਹੈ, ਜਿਸ ਨੂੰ ਗਗਨ ਸੰਧੂ ਨੇ ਡਾਇਰੈਕਟ ਕੀਤਾ ਹੈ। ਵੀਡੀਓ ਦੀ ਸ਼ੂਟਿੰਗ ਨਿਊਜ਼ੀਲੈਂਡ ਦੀਆਂ ਖੂਬਸੂਰਤ ਥਾਵਾਂ 'ਤੇ ਕੀਤੀ ਗਈ ਹੈ, ਜਿਹੜੀ ਅਮਿਤ ਸੂਦ ਵਲੋਂ ਵੱਖ-ਵੱਖ ਚੈਨਲਾਂ 'ਤੇ ਵੀ ਚਲਾਈ ਜਾ ਰਹੀ ਹੈ।

'ਦਿਲ ਮਰਦਾ' ਦੇ ਬੋਲ ਪ੍ਰਸਿੱਧ ਗੀਤਕਾਰ ਅਮਰ ਸਜਾਲਪੁਰੀਆ ਨੇ ਲਿਖੇ ਹਨ, ਜਦਕਿ ਇਸ ਦਾ ਸੰਗੀਤ ਵਿਭਾਸ ਨੇ ਦਿੱਤਾ ਹੈ। ਦੱਸਣਯੋਗ ਹੈ ਕਿ 'ਦਿਲ ਮਰਦਾ' ਐਲਬਮ 'ਚ ਕੁਲ 5 ਗੀਤ ਹਨ। ਐਲਬਮ ਦੇ ਹੋਰਨਾਂ ਗੀਤਾਂ 'ਚ 'ਤੀਰ', 'ਖੈਰ ਨਹੀਂ', 'ਫੋਰਡ ਤੇ ਪੰਜਾਬ' ਤੇ 'ਹਥਿਆਰ' ਵੀ ਸ਼ਾਮਲ ਹਨ, ਜਿਨ੍ਹਾਂ ਨੂੰ ਕ੍ਰਮਵਾਰ ਅਮਨ ਬੈਨੀਪਾਲ, ਮੱਤ ਸ਼ੇਰੋਂਵਾਲਾਂ, ਟੋਰੀ ਮੌਦਗਿਲ ਤੇ ਗੈਵੀ ਧਾਲੀਵਾਲ ਨੇ ਲਿਖਿਆ ਹੈ। ਬਾਕੀ ਗੀਤਾਂ ਦੀ ਵੀਡੀਓ ਵੀ ਜਲਦ ਰਿਲੀਜ਼ ਕਰ ਦਿੱਤੀ ਜਾਵੇਗੀ।
Punjabi Bollywood Tadka


Tags: Dil Marda Deep Moudgill SS Production Amit Sood Amar Sajalpuria