FacebookTwitterg+Mail

ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਹੈ 'ਟਰੈਜਡੀ ਕਿੰਗ' ਦੀ ਇਹ ਤਸਵੀਰ, ਜਾਣੋ ਕਿਉਂ...

dilip kumar
24 June, 2017 12:56:54 PM

ਮੁੰਬਈ— ਬਾਲੀਵੁੱਡ ਦੇ ਦਿੱਗਜ ਅਦਾਕਾਰ ਦਿਲੀਪ ਕੁਮਾਰ ਦੀ ਸਿਹਤ ਪਿਛਲੇ ਸਮੇਂ ਤੋਂ ਠੀਕ ਨਹੀਂ ਚੱਲ ਰਹੀ ਅਤੇ ਦਿਲੀਪ ਕੁਮਾਰ ਦੇ ਪ੍ਰਸ਼ੰਸਕ ਹਰ ਸਮੇਂ ਉਨ੍ਹਾਂ ਦੇ ਠੀਕ ਹੋਣ ਦੀ ਕਾਮਨਾ ਕਰਦੇ ਹਨ। ਇਸ ਵਿਚਕਾਰ ਦਿਲੀਪ ਕੁਮਾਰ ਦੀ ਇਕ ਤਸਵੀਰ ਇੰਟਰਨੈੱਟ 'ਤੇ ਖੂਬ ਵਾਇਰਲ ਹੋ ਰਹੀ ਹੈ। 
ਜਾਣਕਾਰੀ ਮੁਤਾਬਕ ਦਿਲੀਪ ਕੁਮਾਰ ਦੇ ਪ੍ਰਸ਼ੰਸਕਾਂ ਲਈ ਖੁਸ਼ਖਬਰੀ ਹੈ ਕਿ ਉਹ ਬਿਲਕੁਲ ਠੀਕ ਹਨ ਅਤੇ ਇਸ ਗੱਲ ਦਾ ਪਤਾ ਉਨ੍ਹਾਂ ਦੀ ਵਾਇਰਲ ਹੋ ਰਹੀਆਂ ਤਸਵੀਰਾਂ ਨੂੰ ਦੇਖ ਕੇ ਲੱਗ ਜਾਂਦਾ ਹੈ। ਇਸ ਤਸਵੀਰ 'ਚ ਦਿਲੀਪ ਸਾਹਿਬ ਨਵੀਂ ਸ਼ਰਟ-ਪੈਂਟ ਪਹਿਨੇ ਨਜ਼ਰ ਆ ਰਹੇ ਹਨ।

Punjabi Bollywood Tadka

ਅਸਲ 'ਚ ਦਿਲੀਪ ਕੁਮਾਰ ਨੂੰ ਇਹ ਨਵੀਂ ਸ਼ਰਟ ਪੈਂਟ ਟ੍ਰਾਈ ਕਰਨ ਦੀ ਸਲਾਹ ਉਨ੍ਹਾਂ ਦੀ ਪਤਨੀ ਅਤੇ ਮਸ਼ਹੂਰ ਅਦਾਕਾਰਾ ਸਾਇਰਾ ਬਾਨੋ ਨੇ ਦਿੱਤੀ। ਇਸ ਤਸਵੀਰ ਦੇ ਨਾਲ ਦਿਲੀਪ ਕੁਮਾਰ ਨੇ ਇਕ ਹੋਰ ਤਸਵੀਰ ਸਾਂਝੀ ਕੀਤੀ ਹੈ, ਜੋ ਇੰਟਰਨੈੱਟ 'ਤੇ ਕਾਫੀ ਵਾਇਰਲ ਹੋ ਰਹੀ ਹੈ।

Punjabi Bollywood Tadka

ਜ਼ਿਕਰਯੋਗ ਹੈ ਕਿ ਦਿਲੀਪ ਕੁਮਾਰ ਨੂੰ ਬਾਲੀਵੁੱਡ ਦਾ 'ਟਰੈਜਡੀ ਕਿੰਗ' ਵੀ ਕਿਹਾ ਜਾਂਦਾ ਹੈ। ਦਿਲੀਪ ਕੁਮਾਰ ਨੂੰ 8 ਵਾਰ ਫਿਲਮ ਫੇਅਰ ਦੇ ਬੈਸਟ ਐਕਟਰ ਐਵਾਰਡ ਨਾਲ ਨਵਾਜ਼ਾ ਜਾ ਚੁੱਕਾ ਹੈ। 1995 'ਚ ਉਨ੍ਹਾਂ ਨੇ ਭਾਰਤੀ ਫਿਲਮਾਂ ਦੇ ਸਰਵਉੱਚ ਸਨਮਾਨ ਦਾਦਾ ਸਾਹਿਬ ਫਾਲਕੇ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ ਸੀ। ਇਸ ਤੋਂ ਇਲਾਵਾ 1998 'ਚ ਦਿਲੀਪ ਕੁਮਾਰ ਨੂੰ ਪਾਕਿਸਤਾਨ ਦਾ ਸਰਵਉੱਚ ਨਾਗਰਿਕ ਸਨਮਾਨ 'ਨਿਸ਼ਾਨਾ-ਏ-ਇਮਤਿਆਜ਼' ਨਾਲ ਵੀ ਸਨਮਾਨਿਤ ਕੀਤਾ ਗਿਆ ਹੈ।


Tags: Dilip Kumarbollywood celebrityViral Picਦਿਲੀਪ ਕੁਮਾਰ