FacebookTwitterg+Mail

B'day: 95ਵੇਂ ਸਾਲ ਦੇ ਹੋਏ ਟ੍ਰੈਜ਼ਡੀ ਕਿੰਗ, ਬਿਰਿਆਨੀ ਅਤੇ ਵਨੀਲਾ ਆਈਸਕ੍ਰੀਮ ਖਾਣ ਦੇ ਹਨ ਸ਼ੌਕੀਣ

dilip kumar birthday jwar bhata saira banu
11 December, 2017 05:34:41 PM

ਮੁੰਬਈ(ਭਾਸ਼ਾ)— ਪ੍ਰਸਿੱਧ ਅਭਿਨੇਤਾ ਅਤੇ ਟ੍ਰੈਜ਼ਡੀ ਕਿੰਗ ਦੇ ਨਾਂ ਨਾਲ ਮਸ਼ਹੂਰ ਦਿਲੀਪ ਕੁਮਾਰ 95ਵੇਂ ਸਾਲ ਦੇ ਹੋ ਜਾਣਗੇ ਤੇ ਇਸ ਮੌਕੇ ਨੂੰ ਖਾਸ ਬਣਾਉਣ ਲਈ ਉਨ੍ਹਾਂ ਦੀ ਪਤਨੀ ਸਾਇਰਾ ਬਾਨੋ ਨੇ ਉਨ੍ਹਾਂ ਦੇ ਪਸੰਦੀਦਾ ਬਿਰਿਆਨੀ ਅਤੇ ਵਨੀਲਾ ਆਈਸਕ੍ਰੀਮ ਬਣਾਉਣ ਦਾ ਫੈਸਲਾ ਕੀਤਾ ਹੈ। ਬਾਨੋ ਨੇ ਕਿਹਾ ਕਿ ਉਹ ਇਸ ਵਾਰ ਜਨਮਦਿਨ ਦਾ ਜਸ਼ਨ ਮਨਾਉਣ ਦੀ ਯੋਜਨਾ ਨਹੀਂ ਬਣਾ ਰਹੀ ਕਿਉਂਕਿ ਕੁਮਾਰ ਹੁਣ ਵੀ ਨਿਮੋਨੀਆ ਤੋਂ ਬਾਅਦ ਆਰਾਮ ਕਰ ਰਹੇ ਹਨ। ਸਾਇਰਾ ਬਾਨੋ ਨੇ ਕਿਹਾ, ''ਉਨ੍ਹਾਂ ਨੂੰ ਬਿਰਿਆਨੀ ਪਸੰਦ ਹੈ ਤੇ ਉਹ ਉਨ੍ਹਾਂ ਲਈ ਬਣਾਈ ਜਾਵੇਗੀ। ਉਹ ਵਨੀਲਾ ਆਈਸਕ੍ਰੀਮ ਦੇ ਵੀ ਸ਼ੌਕੀਨ ਹਨ। ਮੈਂ ਡਾਕਟਰਾਂ ਨੂੰ ਪੁੱਛਾਂਗੀ ਕਿ ਉਨ੍ਹਾਂ ਨੂੰ ਥੋੜ੍ਹੀ ਜਿਹੀ ਆਈਸਕ੍ਰੀਮ ਦਿੱਤੀ ਜਾ ਸਕਦੀ ਹੈ। ਇਸ ਤੋਂ ਬਾਅਦ ਉਹ ਜਨਮਦਿਨ ਦਾ ਕੇਕ ਵੀ ਕੱਟਣਗੇ।''
ਜ਼ਿਕਰਯੋਗ ਹੈ ਕਿ ਪੇਸ਼ਾਵਰ (ਪਾਕਿਸਤਾਨ) 'ਚ 11 ਦਸੰਬਰ 1922 ਨੂੰ ਪੈਦਾ ਹੋਏ ਯੁਸੂਫ ਖਾਨ ਉਰਫ ਦਿਲੀਪ ਕੁਮਾਰ ਆਪਣੇ ਮਾਤਾ-ਪਿਤਾ ਦੀਆਂ 13 ਸੰਤਾਨਾਂ 'ਚੋਂ ਤੀਸਰੀ ਸੰਤਾਨ ਸੀ।  
ਸਾਲ 1944 'ਚ ਰਿਲੀਜ਼ ਫਿਲਮ 'ਜਵਾਰਭਾਟਾ' ਨਾਲ ਬਤੌਰ ਅਭਿਨੇਤਾ ਦਿਲੀਪ ਕੁਮਾਰ ਨੇ ਆਪਣੇ ਸਿਨੇਮਾ ਕਰੀਅਰ ਦੀ ਸ਼ੁਰੂਆਤ ਕੀਤੀ ਸੀ।


Tags: Dilip KumarBirthdayJwar BhataSaira Banuਦਿਲੀਪ ਕੁਮਾਰਜਨਮਦਿਨ