ਜਲੰਧਰ (ਬਿਊਰੋ)— ਜਿਵੇਂ ਕਿ ਤੁਸੀਂ ਸਾਰੇ ਜਾਣਦੇ ਹੀ ਹੋ ਕਿ ਦਿਲਜੀਤ ਦੁਸਾਂਝ, ਐਮੀ ਵਿਰਕ ਤੇ ਰਣਜੀਤ ਬਾਵਾ ਹਾਕੀ 'ਤੇ ਆਧਾਰਿਤ ਫਿਲਮਾਂ 'ਸੂਰਮਾ', 'ਹਰਜੀਤਾ' ਤੇ 'ਖਿੱਦੋ ਖੂੰਡੀ' ਲਈ ਕਾਫੀ ਮਿਹਨਤ ਕਰ ਰਹੇ ਹਨ। 'ਸੂਰਮਾ' ਦਾ ਫਰਸਟ ਲੁੱਕ ਜਿਵੇਂ ਹੀ ਰਿਲੀਜ਼ ਹੋਇਆ ਤਾਂ ਐਮੀ ਵਿਰਕ ਦਿਲਜੀਤ ਦੀ ਤਾਰੀਫ ਕਰਨ ਤੋਂ ਖੁਦ ਨੂੰ ਨਹੀਂ ਰੋਕ ਸਕੇ। ਉਨ੍ਹਾਂ ਨੇ ਪੋਸਟਰ ਰੀਟਵੀਟ ਕਰਦਿਆਂ ਲਿਖਿਆ, '@diljitdosanjh bhaji... siraaa kammm, #soorma , best wishes...'।
ਇਸ ਦੇ ਜਵਾਬ 'ਚ ਦਿਲਜੀਤ ਨੇ ਵੀ ਐਮੀ ਦਾ ਧੰਨਵਾਦ ਕੀਤਾ ਤੇ ਉਸ ਦੀ ਡਾਈਟ ਬਾਰੇ ਪੁੱਛਦਿਆਂ ਲਿਖਿਆ, 'Thx Veere... Diet kiddan Chaldi.. 😊🍰🍩'।
ਇਸ ਦੇ ਜਵਾਬ 'ਚ ਐਮੀ ਨੇ ਲਿਖਿਆ, '😁😬😃.... gaining te aaaan veeere hun, panjeeri khana chaaah naaal 🙈🙈🙈...'।
ਦੱਸਣਯੋਗ ਹੈ ਕਿ ਹਾਕੀ 'ਤੇ ਆਧਾਰਿਤ ਦਿਲਜੀਤ ਦੁਸਾਂਝ ਦੀ ਫਿਲਮ 'ਸੂਰਮਾ' ਹਿੰਦੀ 'ਚ ਬਣ ਰਹੀ ਹੈ, ਜਿਹੜੀ 29 ਜੂਨ 2018 ਨੂੰ ਰਿਲੀਜ਼ ਹੋਣ ਜਾ ਰਹੀ ਹੈ। ਉਥੇ ਦੂਜੇ ਪਾਸੇ ਐਮੀ ਵਿਰਕ ਦੀ 'ਹਰਜੀਤਾ' ਪੰਜਾਬੀ ਫਿਲਮ ਹੈ, ਜਿਹੜੀ 18 ਮਈ 2018 ਨੂੰ ਰਿਲੀਜ਼ ਹੋਵੇਗੀ।