FacebookTwitterg+Mail

ਭਾਰਤ ਦੇ ਟੌਪ 100 ਕਲਾਕਾਰਾਂ 'ਚ ਸ਼ਾਮਲ ਹੋਏ ਦਿਲਜੀਤ ਤੇ ਬਾਦਸ਼ਾਹ, ਕਈ ਬਾਲੀਵੁੱਡ ਸਿਤਾਰੇ ਕੀਤੇ ਪਿੱਛੇ (ਦੇਖੋ ਤਸਵੀਰਾਂ)

    1/11
24 December, 2016 09:45:04 PM
ਜਲੰਧਰ— ਪੰਜਾਬੀ ਗਾਇਕ ਤੇ ਅਭਿਨੇਤਾ ਦਿਲਜੀਤ ਦੁਸਾਂਝ ਤੇ ਰੈਪਰ ਬਾਦਸ਼ਾਹ ਲਈ ਸਾਲ 2016 ਬੇਹੱਦ ਸ਼ਾਨਦਾਰ ਰਿਹਾ ਹੈ। ਦੋਵਾਂ ਨੇ ਬਾਲੀਵੁੱਡ 'ਚ ਇਸ ਸਾਲ ਆਪਣੀ ਖਾਸ ਪਛਾਣ ਬਣਾਈ ਹੈ। ਜਿਥੇ 'ਉੜਤਾ ਪੰਜਾਬ' ਫਿਲਮ ਰਾਹੀਂ ਦਿਲਜੀਤ ਨੂੰ ਹਰ ਪਾਸੇ ਸਰਾਹਿਆ ਗਿਆ, ਉਥੇ ਬਾਦਸ਼ਾਹ ਨੇ ਆਪਣੇ ਗੀਤਾਂ ਨਾਲ ਬਾਲੀਵੁੱਡ 'ਚ ਧੁੰਮਾਂ ਪਾਈਆਂ। ਹਾਲ ਹੀ 'ਚ ਫੋਰਬਸ ਵਲੋਂ ਜਾਰੀ ਟੌਪ 100 ਭਾਰਤੀ ਕਲਾਕਾਰਾਂ ਦੀ ਲਿਸਟ 'ਚ ਦਿਲਜੀਤ ਤੇ ਬਾਦਸ਼ਾਹ ਨੂੰ ਸ਼ਾਮਲ ਕੀਤਾ ਗਿਆ ਹੈ। ਕਈ ਬਾਲੀਵੁੱਡ ਸਿਤਾਰਿਆਂ ਨੂੰ ਪਛਾੜ ਆਪਣੇ ਨਾਂ ਦਰਜ ਕਰਵਾਉਣ ਵਾਲੇ ਦਿਲਜੀਤ ਤੇ ਬਾਦਸ਼ਾਹ ਨੇ ਨਾ ਸਿਰਫ ਆਪਣਾ, ਸਗੋਂ ਪੰਜਾਬ ਦਾ ਨਾਂ ਵੀ ਰੌਸ਼ਨ ਕੀਤਾ ਹੈ।
ਦਿਲਜੀਤ ਨੂੰ ਫੋਰਬਸ ਦੀ ਇਸ ਲਿਸਟ 'ਚ 10.58 ਕਰੋੜ ਦੀ ਕਮਾਈ ਨਾਲ 79ਵਾਂ ਰੈਂਕ ਮਿਲਿਆ, ਜਦਕਿ ਬਾਦਸ਼ਾਹ ਨੂੰ 19.45 ਕਰੋੜ ਦੀ ਕਮਾਈ ਨਾਲ 81ਵਾਂ ਰੈਂਕ ਹਾਸਲ ਹੋਇਆ। ਪ੍ਰਸਿੱਧ ਵਜੋਂ ਦਿਲਜੀਤ ਨੂੰ 71ਵਾਂ ਤੇ ਬਾਦਸ਼ਾਹ ਨੂੰ 90ਵਾਂ ਰੈਂਕ ਮਿਲਿਆ। ਸਾਲ 2017 ਦੀ ਸ਼ੁਰੂਆਤ ਹੁੰਦਿਆਂ ਹੀ ਦਿਲਜੀਤ ਦਾ ਨਵਾਂ ਸ਼ੋਅ 'ਰਾਈਜ਼ਿੰਗ ਸਟਾਰ' ਕਲਰਸ ਟੀ. ਵੀ. 'ਤੇ ਦੇਖਣ ਨੂੰ ਮਿਲੇਗਾ, ਜਦਕਿ ਬਾਦਸ਼ਾਹ ਦੇ ਗੀਤ ਸ਼ੁਰੂ ਤੋਂ ਲੈ ਕੇ ਅਖੀਰ ਤਕ ਸਾਡਾ ਮਨੋਰੰਜਨ ਕਰਦੇ ਰਹਿਣਗੇ। ਦੋਵਾਂ ਨੂੰ ਆਉਣ ਵਾਲੇ ਭਵਿੱਖ ਲਈ ਸ਼ੁਭਕਾਮਨਾਵਾਂ।

Tags: ਦਿਲਜੀਤ ਦੁਸਾਂਝ Diljit Dosanjh ਬਾਦਸ਼ਾਹ Badshah ਫੋਰਬਸ 100 Forbes 100