FacebookTwitterg+Mail

ਦਿਲਜੀਤ ਦੋਸਾਂਝ ਦੀ ਫਿਲਮ 'ਫਿਲੌਰੀ' ਨੇ ਪੰਜਾਬ 'ਚ ਪਾਈਆਂ ਧਮਾਲਾਂ, ਜਾਣੋ ਕਿੰਨੀ ਕੀਤੀ ਕਮਾਈ

diljit dosanjh
28 March, 2017 12:14:35 PM
ਮੁੰਬਈ- ਮਸ਼ਹੂਰ ਪੰਜਾਬੀ ਗਾਇਕ ਅਤੇ ਬਾਲੀਵੁੱਡ-ਪਾਲੀਵੁੱਡ ਅਦਾਕਾਰ ਦਿਲਜੀਤ ਦੋਸਾਂਝ ਦੀ ਫਿਲਮ 'ਫਿਲੌਰੀ' 24 ਮਾਰਚ ਨੂੰ ਰਿਲੀਜ਼ ਹੋਈ ਸੀ। ਇਸ ਫਿਲਮ 'ਚ ਉਨ੍ਹਾਂ ਨਾਲ ਬਾਲੀਵੁੱਡ ਅਦਾਕਾਰਾ ਅਨੁਸ਼ਕਾ ਸ਼ਰਮਾ ਵੀ ਮੁੱਖ ਭੂਮਿਕਾ 'ਚ ਨਜ਼ਰ ਆਈ। ਇਸ ਫਿਲਮ 'ਚ ਨੂੰ ਪ੍ਰਸ਼ੰਸਕਾਂ ਦਾ ਬੇਹੱਦ ਪਿਆਰ ਮਿਲ ਰਿਹਾ ਹੈ। ਦੱਸ ਦਈਏ ਕਿ ਦਿਲਜੀਤ ਦੋਸਾਂਝ ਦਾ ਜਲਵਾ ਸਿਰਫ ਪੰਜਾਬ ਹੀ ਨਹੀਂ ਸਗੋਂ ਬਾਲੀਵੁੱਡ 'ਚ ਵੀ ਪੂਰਾ ਨਜ਼ਰ ਆ ਰਿਹਾ ਹੈ। ਪੰਜਾਬੀ ਫੈਂਨਜ਼ ਦਿਲਜੀਤ ਨੂੰ ਕਿੰਨਾ ਪਿਆਰ ਕਰਦੇ ਹਨ, ਇਹ ਉਨ੍ਹਾਂ ਦੀ ਦੂਜੀ ਬਾਲੀਵੁੱਡ ਫਿਲਮ ਕਲੈਕਸ਼ਨ 'ਚ ਸਾਫ ਹੋ ਗਿਆ ਹੈ। ਅਨੁਸ਼ਕਾ ਸ਼ਰਮਾ ਨਾਲ ਬਾਲੀਵੁੱਡ ਫਿਲਮ 'ਫਿਲੌਰੀ' ਨੇ ਪਹਿਲੇ ਦਿਨ 4.02 ਕਰੋੜ ਰੁਪਏ ਦੀ ਕਮਾਈ ਕੀਤੀ ਹੈ, ਜਿਸ 'ਚੋਂ ਕਲੈਕਸ਼ਨ ਦਾ 52% ਹਿੱਸਾ ਪੰਜਾਬ ਤੋਂ ਹੀ ਹੈ। ਹੁਣ ਤੱਕ ਦਿਲਜੀਤ ਦੀ ਇਸ ਫਿਲਮ ਨੇ 9.22 ਕਰੋੜ ਦਾ ਕਾਰੋਬਾਰ ਕਰ ਲਿਆ ਹੈ।
ਸੋਸ਼ਲ ਮੀਡੀਆ ਰਾਹੀਂ ਦਿਲਜੀਤ ਨੇ ਹਰ ਵਾਰ ਵਾਂਗ ਇਸ ਵਾਰ ਵੀ ਫੈਂਨਜ਼ ਨੂੰ ਗੁਜ਼ਾਰਿਸ਼ ਕੀਤੀ ਸੀ ਕਿ 'ਫਿਲੌਰੀ' ਸਿਨੇਮਾਘਰਾਂ 'ਚ ਵੇਖੀ ਜਾਵੇ। ਫੈਂਸ ਨੇ ਦਿਲਜੀਤ ਦੀ ਗੱਲ ਮੰਨੀ ਅਤੇ ਇਸ ਦਾ ਅਸਰ ਬਾਕਸ ਆਫਿਸ 'ਤੇ ਸਾਫ ਦੇਖਿਆ ਜਾ ਸਕਦਾ ਹੈ। ਦੱਸਣਯੋਗ ਹੈ ਕਿ ਇਹ ਫਿਲਮ ਅਨੁਸ਼ਕਾ ਸ਼ਰਮਾ ਦੇ ਪ੍ਰੋਡਕਸ਼ਨ ਹਾਊਸ ਦੇ ਬੈਨਰ ਹੇਠ ਬਣੀ ਹੈ। ਬੀਤੇ ਦਿਨੀਂ ਦਿਲਜੀਤ ਦੋਸਾਂਝ ਨੇ ਸੋਸ਼ਲ ਮੀਡੀਆ 'ਤੇ ਆਪਣੇ ਫੈਂਸ, ਨਿਰਮਾਤਾ ਅਤੇ ਹਿੰਦੀ ਫਿਲਮ ਇੰਡਸਟ੍ਰੀ ਦੇ ਸਾਰੇ ਲੋਕਾਂ ਨੂੰ ਢੇਰ ਸਾਰਾ ਪਿਆਰ ਦੇਣ ਲਈ ਧੰਨਵਾਦ ਕੀਤਾ ਹੈ।

Tags: Diljit Dosanjh phillauri Anushka Sharma Punjabਦਿਲਜੀਤ ਦੋਸਾਂਝ ਫਿਲੌਰੀਅਨੁਸ਼ਕਾ ਸ਼ਰਮਾ

About The Author

Anuradha Sharma

Anuradha Sharma is News Editor at Jagbani.