FacebookTwitterg+Mail

ਦਿਲਜੀਤ ਦੋਸਾਂਝ ਦਾ ਹੈ ਵੱਖਰਾ ਅੰਦਾਜ਼, 'ਰਾਈਜ਼ਿੰਗ ਸਟਾਰ' ਸ਼ੋਅ 'ਚ ਜੱਜ ਦੇ ਤੌਰ 'ਤੇ ਆਉਣਗੇ ਨਜ਼ਰ

diljit dosanjh
11 February, 2017 11:42:59 AM
ਮੁੰਬਈ— ਪੰਜਾਬੀ ਗਾਇਕ ਅਤੇ ਅਭਿਨੇਤਾ ਦਿਲਜੀਤ ਦੋਸਾਂਝ ਦਾ ਆਪਣਾ ਵੱਖਰਾ ਅੰਦਾਜ਼ ਅਤੇ ਉਹ ਆਪਣਾ ਸਟਾਈਲ ਆਪ ਬਣਾਉਂਦੇ ਹਨ। ਦਿਲਜੀਤ ਦੇ ਕਰੀਬੀ ਸੂਤਰ ਨੇ ਕਿਹਾ ਕਿ, ਉਨ੍ਹਾਂ ਦੀ ਸੁਪਰ ਕੂਲ ਕੈਜ਼ੁਅਲ ਲੁਕ ਨੇ ਪਗੜੀ ਸਟਾਈਲ ਨੂੰ ਵੀ ਸ਼ਾਨਦਾਰ ਬਣਾ ਦਿੱਤਾ ਹੈ। ਸਭ ਤੋਂ ਦਿਲਚਸਪ ਗੱਲ ਇਹ ਹੈ ਕਿ, ਉਨ੍ਹਾਂ ਦਾ ਆਪਣਾ ਵੱਖਰਾ ਅੰਦਾਜ਼ ਹੈ। ਫਿਲਮ 'ਉੜਤਾ ਪੰਜਾਬ' 'ਚ ਆਪਣੀ ਅਦਾਕਾਰੀ ਲਈ ਵਾਹ-ਵਾਹ ਖੱਟ ਚੁੱਕੇ ਦਿਲਜੀਤ ਇਕ ਵਾਰ ਮੁੜ ਖਬਰਾਂ 'ਚ ਹਨ। ਉਹ ਆਪਣੀ ਬਾਲੀਵੁੱਡ ਫਿਲਮ 'ਫਿਲੌਰੀ' ਵਿਚ ਅਨੁਸ਼ਕਾ ਸ਼ਰਮਾ ਨਾਲ ਦਿਖਾਈ ਦੇਣਗੇ। ਇਸ ਤੋਂ ਇਲਾਵਾ ਉਹ ਰਿਐਲਟੀ ਟੀ. ਵੀ. ਸ਼ੋਅ 'ਰਾਈਜ਼ਿੰਗ ਸਟਾਰ' ਜੱਜ ਦੇ ਤੌਰ 'ਤੇ ਨਜ਼ਰ ਆਉਣਗੇ। ਦਿਲਜੀਤ ਨੇ ਆਪਣਾ ਕੋਈ ਨਿੱਜੀ ਸਟਾਈਲਿਸ਼ ਨਹੀਂ ਰੱਖਿਆ ਹੈ ਸਗੋਂ ਉਹ ਆਪਣਾ ਸਟਾਈਲ ਆਪ ਹੀ ਤੈਅ ਕਰਦੇ ਹਨ।

Tags: Diljit DosanjhRising StarColors ChannelJudgePhillauriAnushka Sharmaਦਿਲਜੀਤ ਦੋਸਾਂਝਰਾਈਜ਼ਿੰਗ ਸਟਾਰ