FacebookTwitterg+Mail

ਦਿਲਜੀਤ-ਅਨੁਸ਼ਕਾ ਦੀ 'ਫਿਲੌਰੀ' ਨੇ ਧੀਮੀ ਸ਼ੁਰੂਆਤ ਤੋਂ ਬਾਅਦ ਦੂਜੇ ਦਿਨ ਕਮਾਈ ਦੇ ਮਾਮਲੇ 'ਚ ਫੜੀ ਰਫਤਾਰ

diljit dosanjh
27 March, 2017 12:10:39 PM
ਜਲੰਧਰ— ਪੰਜਾਬੀ ਮਸ਼ਹੂਰ ਗਾਇਕ, ਬਾਲੀਵੁੱਡ ਅਤੇ ਪਾਲੀਵੁੱਡ ਅਭਿਨੇਤਾ ਦਿਲਜੀਤ ਦੋਸਾਂਝ ਦੀ ਦੂਜੀ ਬਾਲੀਵੁੱਡ ਫਿਲਮ 'ਫਿਲੌਰੀ' ਬੀਤੇ ਸ਼ੁੱਕਰਵਾਰ ਬਾਕਸ ਆਫਿਸ 'ਤੇ ਰਿਲੀਜ਼ ਹੋ ਚੁੱਕੀ ਹੈ। ਇਸ ਫਿਲਮ ਨੇ ਦੂਜੇ ਦਿਨ ਬੌਕਸ ਆਫਿਸ 'ਤੇ ਪਹਿਲੇ ਦਿਨ ਨਾਲੋਂ ਵਧੀਆ ਕਮਾਈ ਕੀਤੀ ਹੈ। ਇਸ ਫਿਲਮ ਨੇ ਦੂਜੇ ਦਿਨ 5.20 ਕਰੋੜ ਦਾ ਕਾਰੋਬਾਰ ਕੀਤਾ ਹੈ। 'ਫਿਲੌਰੀ' ਨੇ ਪਹਿਲੇ ਦਿਨ ਕਰੀਬ 4.02 ਕਰੋੜ ਦਾ ਕਾਰੋਬਾਰ ਕੀਤਾ ਸੀ ਜਦੋਂਕਿ ਹੁਣ ਤੱਕ ਦਿਲਜੀਤ ਦੀ ਇਸ ਫਿਲਮ ਨੇ 9.22 ਕਰੋੜ ਦਾ ਕਾਰੋਬਾਰ ਕਰ ਲਿਆ ਹੈ। ਫਿਲਮ ਦੇ ਕ੍ਰਿਟਿਕ ਤਰਣ ਆਦਰਸ਼ ਨੇ ਟਵੀਟ ਕਰ ਕੇ ਇਸ ਗੱਲ ਦੀ ਜਾਣਕਾਰੀ ਦਿੱਤੀ ਹੈ।
ਜ਼ਿਕਰਯੋਗ ਹੈ ਕਿ 'ਫਿਲੌਰੀ' 'ਚ ਅਨੁਸ਼ਕਾ ਸ਼ਰਮਾ ਅਤੇ ਦਿਲਜੀਤ ਦੋਸਾਂਝ ਮੁੱਖ ਭੂਮਕਾ 'ਚ ਹਨ। ਇਹ ਫਿਲਮ ਅਨੁਸ਼ਕਾ ਸ਼ਰਮਾ ਦੇ ਪ੍ਰੋਡਕਸ਼ਨ ਹਾਊਸ ਦੇ ਬੈਨਰ ਹੇਠ ਬਣੀ ਹੈ। ਫਿਲਮ 'ਫਿਲੌਰੀ' ਪੰਜਾਬ ਦੀ ਹੀ ਕਹਾਣੀ ਹੈ। ਇਹ ਇੱਕ ਕੌਮੇਡੀ ਡਰਾਉਣੀ ਫਿਲਮ ਹੈ, ਜਿਸ 'ਚ ਅਨੁਸ਼ਕਾ ਇੱਕ ਚੁੜੇਲ ਦਾ ਕਿਰਦਾਰ ਨਿਭਾਅ ਰਹੀ ਹੈ। ਇਸ ਫਿਲਮ 'ਚ ਅਭਿਨੇਤਾ ਸੂਰਜ ਸ਼ਰਮਾ ਨੇ ਵੀ ਮੁੱਖ ਕਿਰਦਾਰ ਨਿਭਾਇਆ ਹੈ।

Tags: Diljit DosanjhAnushka SharmaSuraj SharmaPhillauriਦਿਲਜੀਤ ਦੋਸਾਂਝਫਿਲੌਰੀਅਨੁਸ਼ਕਾ ਸ਼ਰਮਾ