FacebookTwitterg+Mail

ਦਿਲਜੀਤ ਦੋਸਾਂਝ ਨੇ ਇਸ ਅੰਦਾਜ਼ 'ਚ ਕੀਤਾ ਬਾਲੀਵੁੱਡ ਅਤੇ ਪ੍ਰਸ਼ੰਸਕਾਂ ਦਾ ਧੰਨਵਾਦ

    1/2
27 March, 2017 04:34:42 PM

ਨਵੀਂ ਦਿੱਲੀ— ਪੰਜਾਬੀ ਮਸ਼ਹੂਰ ਗਾਇਕ ਅਤੇ ਬਾਲੀਵੁੱਡ-ਪਾਲੀਵੁੱਡ ਅਭਿਨੇਤਾ ਦਿਲਜੀਤ ਦੋਸਾਂਝ ਦੀ ਫਿਲਮ 'ਫਿਲੌਰੀ' 24 ਮਾਰਚ ਨੂੰ ਰਿਲੀਜ਼ ਹੋਈ ਹੈ। ਇਸ ਫਿਲਮ 'ਚ ਉਨ੍ਹਾਂ ਨਾਲ ਬਾਲੀਵੁੱਡ ਅਭਿਨੇਤਰੀ ਅਨੁਸ਼ਕਾ ਵੀ ਮੁੱਖ ਭੂਮਿਕਾ 'ਚ ਨਜ਼ਰ ਆਈ ਹੈ। ਇਸ ਫਿਲਮ ਨੂੰ ਪਸ਼ੰਸਕਾਂ ਵੱਲੋਂ ਕਾਫੀ ਪਿਆਰ ਮਿਲ ਰਿਹਾ ਹੈ। ਫਿਲਮ ਬਾਕਸ ਆਫਿਸ 'ਤੇ ਵਧੀਆ ਕਾਰੋਬਾਰ ਕਰ ਰਹੀ ਹੈ।

ਜ਼ਿਕਰਯੋਗ ਹੈ ਕਿ ਦਿਲਜੀਤ ਨੇ ਫੇਸਬੁੱਕ 'ਤੇ ਧੰਨਵਾਦ ਕਰਦੇ ਹੋਏ ਲਿਖਿਆ ਹੈ ਕਿ ਜਿਸ ਇੰਡਸਟਰੀ ਨੇ ਬਹੁਤ ਸਾਰੇ ਸੁਪਰਸਟਾਰ ਨੂੰ ਜਨਮ ਦਿੱਤਾ ਹੈ। ਜਿਸ ਇੰਡਸਟਰੀ ਨੇ ਬਹੁਤ ਲੋਕਾਂ ਦੇ ਸੁਪਨੇ ਪੂਰੇ ਕੀਤੇ ਹਨ ਤੇ ਭਾਰਤੀ ਭਾਵਨਾਵਾਂ ਨੂੰ ਵਿਅਕਤ ਕੀਤਾ ਹੈ। ਉਸ ਹਿੰਦੀ ਫਿਲਮ ਇੰਡਸਟਰੀ ਦਾ ਧੰਨਵਾਦ ਕਰਨ ਲਈ ਮੇਰੇ ਕੋਲ ਸ਼ਬਦ ਨਹੀਂ ਹਨ। ਜਿਸ ਨੇ ਸਾਡੀ ਸੰਸਕ੍ਰਿਤੀ ਤੇ ਭਾਸ਼ਾ ਨੂੰ ਗਲੋਬਲ ਪਲੈਟਫਾਰਮ 'ਤੇ ਦਿਖਾਇਆ ਹੈ। ਮੈਂ ਫੈਂਟਮ ਫਿਲਮਸ ਐਂਡ ਬਾਲਾ ਜੀ ਫਿਲਮਸ, ਕਲੀਨ ਸਲੇਟ ਫਿਲਮਸ ਐਂਡ ਫਾਕਸ ਸਟਾਰ ਸਟੂਡਿਓ ਨੂੰ ਧੰਨਵਾਦ ਦੇਣਾ ਚਾਹੁੰਦਾ ਹਾਂ ਕਿ ਉਨ੍ਹਾਂ ਮੈਨੂੰ ਉਡਤਾ ਪੰਜਾਬ ਤੇ ਫਿਲੋਰੀ ਦਾ ਹਿੱਸਾ ਬਣਾਇਆ ਹੈ। ਆਖਿਰ ਮੈਂ ਹਰ ਉਸ ਵਿਅਕਤੀ ਦਾ ਧੰਨਵਾਦ ਕਰਨਾ ਚਾਹੁੰਦਾ ਹਾਂ ਜਿਸ ਨੇ ਮੇਰੇ ਸ਼ੁਰੂਆਤੀ ਕਰੀਅਰ 'ਚ ਆਪਣਾ ਯੋਗਦਾਨ ਦਿੱਤਾ ਹੈ। ਇਸ ਸਫਰ 'ਚ ਅੰਨਜਾਣੇ 'ਚ ਹੋਈ ਗਲਤੀ ਲਈ ਵੀ ਮੈਂ ਮਾਫੀ ਮੰਗਦਾ ਹਾਂ। ਸਭ ਤੋਂ ਜ਼ਿਆਦਾ ਮੈਂ ਆਪਣੇ ਅਮੇਜਿੰਗ ਫੈਨਜ਼ ਦਾ ਧੰਨਵਾਦੀ ਹਾਂ।


Tags: Diljit Dosanjh Phillauri Facebook amazing fans ਦਿਲਜੀਤ ਦੋਸਾਂਝ ਫਿਲੌਰੀ