FacebookTwitterg+Mail

ਹਿੰਦੀ ਫਿਲਮ ਇੰਡਸਟਰੀ ਨੇ ਮੇਰੇ ਲਈ ਬਾਹਾਂ ਫੈਲਾਈਆਂ- ਦਿਲਜੀਤ ਦੋਸਾਂਝ

diljit dosanjh
28 March, 2017 01:12:11 PM
ਮੁੰਬਈ- ਪੰਜਾਬੀ ਫਿਲਮ ਦੇ ਮਸ਼ਹੂਰ ਚਿਹਰੇ ਦਿਲਜੀਤ ਦੋਸਾਂਝ ਨੇ ਆਪਣੀ ਹਾਲ ਹੀ 'ਚ ਰਿਲੀਜ਼ ਫਿਲਮ 'ਫਿਲੌਰੀ' ਦੀ ਸਫਲਤਾਂ ਤੋਂ ਬਾਅਦ ਸੋਸ਼ਲ ਮੀਡੀਆ ਰਾਹੀਂ ਫਿਲਮ ਇੰਡਸਟਰੀ ਦਾ ਧੰਨਵਾਦ ਕੀਤਾ ਕਿ ਕਿਵੇਂ ਫਿਲਮ ਇੰਡਸਟਰੀ ਨੇ ਉਸ ਲਈ ਬਾਹਾਂ ਫੈਲਾਈਆਂ। ਦਿਲਜੀਤ ਨੇ ਸਾਲ 2016 ਦੀ ਫਿਲਮ 'ਉੜਦਾ ਪੰਜਾਬ' ਨਾਲ ਬਾਲੀਵੁੱਡ 'ਚ ਕਦਮ ਰੱਖਿਅ ਸੀ।
ਦਿਲਜੀਤ ਨੇ ਬੀਤੇ ਦਿਨ ਐਤਵਾਰ ਨੂੰ ਫੇਸਬੁੱਕ 'ਤੇ ਲਿਖਿਆ, ''ਹਿੰਦੀ ਫਿਲਮ ਉਦਯੋਗ ਦਾ ਧੰਨਵਾਦ ਕਰਨ ਲਈ ਮੇਰੇ ਕੋਲ ਸ਼ਬਦ ਨਹੀਂ ਹਨ, ਇਸ ਇੰਡਸਟਰੀ ਨੇ ਕਈ ਫਿਲਮੀ ਸਿਤਾਰਿਆਂ ਨੂੰ ਜਨਮ ਦਿੱਤਾ ਹੈ। ਇਹ ਇਕ ਅਜਿਹਾ ਉਦਯੋਗ ਜਿਸ ਨੇ ਅਣਗਿਣਤ ਸੁਪਨੇ ਸਾਕਾਰ ਕੀਤੇ ਹਨ। ਇਸ ਉਦਯੋਗ ਨੇ ਭਾਰਤੀ ਭਾਵਨਾਵਾਂ ਦੀ ਕਦਰ ਕੀਤੀ ਅਤੇ ਵਿਸ਼ਵ ਮੰਚ 'ਤੇ ਸਾਡੇ ਸੱਭਿਆਚਾਰ, ਪਰੰਪਰਾਂ, ਭਾਸ਼ਾਂ ਨੂੰ ਭਿੰਨਤਾ ਨੂੰ ਏਕਤਾ ਦੇ ਤੌਰ 'ਤੇ ਦਰਸ਼ਾਇਆ ਹੈ।''
ਗਾਇਕੀ ਦੇ ਸਫਲ ਕੈਰੀਅਰ ਤੋਂ ਬਾਅਦ ਦਿਲਜੀਤ ਨੇ 2011 'ਚ ਪੰਜਾਬੀ ਫਿਲਮ 'ਦਿ ਲਾਇਨ ਆਫ ਪੰਜਾਬ' ਨਾਲ ਅਭਿਨੈ ਦੀ ਦੁਨੀਆ 'ਚ ਕਦਮ ਰੱਖਿਆ ਸੀ। ਫਿਲਮ 'ਫਿਲੌਰੀ' 'ਚ ਅਨੁਸ਼ਕਾ ਸ਼ਰਮਾ ਵੀ ਹਨ। ਸ਼ੁਰੂਆਤ ਦੇ ਦਿਨਾਂ ਤੋਂ ਇਸ ਨੇ 15.25 ਕਰੋੜ ਰੁਪਏ ਦੀ ਕਮਾਈ ਕਰ ਲਈ ਹੈ।

Tags: Diljit DosanjhPhillauriAnushka SharmaFacebookਦਿਲਜੀਤ ਦੋਸਾਂਝਫਿਲੌਰੀਫੇਸਬੁੱਕ