FacebookTwitterg+Mail

ਦਿਲਜੀਤ ਦੋਸਾਂਝ ਦੇ ਪਿੰਡ ਦਾ ਮੁੰਡਾ ਬੈਨੇਟ ਬਣਿਆ 'ਰਾਈਜ਼ਿੰਗ ਸਟਾਰ' ਦਾ ਜੇਤੂ

    1/4
24 April, 2017 10:30:21 PM
ਜਲੰਧਰ— ਕਲਰਜ਼ ਟੀ. ਵੀ. ਦੇ ਰਿਐਲਿਟੀ ਸ਼ੋਅ 'ਰਾਈਜ਼ਿੰਗ ਸਟਾਰ' 'ਚ 'ਮੈਂ ਜਹਾਂ ਰਹੂੰ', 'ਮੈਂ ਕਹੀਂ ਭੀ ਰਹੂੰ', 'ਤੇਰੀ ਯਾਦ ਸਾਥ ਹੈ' ਗਾ ਕੇ ਪੰਜਾਬ ਦਾ ਬੈਨੇਟ ਦੋਸਾਂਝ 77 ਫੀਸਦੀ ਵੋਟਾਂ ਨਾਲ ਜੇਤੂ ਬਣ ਗਿਆ। ਦੂਸਰੇ ਨੰਬਰ 'ਤੇ ਮੈਥਿਲੀ ਠਾਕੁਰ ਰਹੀ, ਜਿਸ ਨੇ ਵੱਡੇ ਗੁਲਾਮ ਅਲੀ ਸਾਹਿਬ ਦਾ 'ਯਾਦ ਪੀਆ ਕੀ ਆਏ' ਗਾ ਕੇ ਲੋਕਾਂ ਨੂੰ ਮੰਤਰ-ਮੁਗਧ ਕਰ ਦਿੱਤਾ। ਇਸ ਗੀਤ ਦੀ ਚੋਣ ਦੇ ਨਾਲ ਹੀ ਤੈਅ ਹੋ ਗਿਆ ਸੀ ਕਿ ਮੈਥਿਲੀ ਦੌੜ 'ਚ ਪਿਛੜ ਗਈ ਹੈ। ਅਸਲ 'ਚ ਇਸ ਪ੍ਰੋਗਰਾਮ 'ਚ ਵੋਟਿੰਗ ਕਰਨ ਵਾਲੇ ਦਰਸ਼ਕਾਂ ਦੇ ਇਕ ਵੱਡੇ ਸਮੂਹ ਨੇ ਵੱਡੇ ਗੁਲਾਮ ਅਲੀ ਖਾਨ ਸਾਹਿਬ ਦਾ ਇਹ ਮਹਾਨ ਗੀਤ ਸੁਣਿਆ ਹੀ ਨਹੀਂ ਹੈ। ਇਸ ਗੀਤ ਦੀ ਤੁਲਨਾ 'ਚ ਰਾਹਤ ਫਤਿਹ ਅਲੀ ਖਾਨ ਦੇ ਗੀਤ ਨੂੰ ਦਰਸ਼ਕਾਂ ਨੇ ਜ਼ਿਆਦਾ ਪਸੰਦ ਕੀਤਾ। ਦੋਸਾਂਝ ਨੂੰ ਇਨਾਮ 'ਚ 20 ਲੱਖ ਰੁਪਏ ਮਿਲੇ ਹਨ। ਬਾਲੀਵੁੱਡ ਕਲਾਕਾਰ ਅਨਿਲ ਕਪੂਰ ਨੇ ਦੋਸਾਂਝ ਨੂੰ ਇਹ ਇਨਾਮ ਦਿੱਤਾ। ਬੈਨੇਟ ਜਲੰਧਰ ਦੇ ਏ. ਪੀ. ਜੇ. ਕਾਲਜ ਤੋਂ ਪੜ੍ਹਿਆ ਹੈ ਅਤੇ ਇਥੋਂ ਦੇ ਪਿੰਡ ਦੋਸਾਂਝ ਨਾਲ ਸੰਬੰਧ ਰੱਖਦਾ ਹੈ।
Click On The Link To See Video www.facebook.com/singerbannetdosanjh/videos/1915559638719923/
ਦੱਸਣਯੋਗ ਹੈ ਕਿ ਪਾਲੀਵੁੱਡ ਅਤੇ ਬਾਲੀਵੁੱਡ 'ਚ ਧੂਮਾਂ ਪਾਉਣ ਵਾਲੇ ਦਿਲਜੀਤ ਦੋਸਾਂਝ ਦੇ ਪਿੰਡ ਦੇ ਬੈਨੇਟ ਗੱਭਰੂ ਨੇ 'ਰਾਈਜ਼ਿੰਗ ਸਟਾਰ' ਦੇ ਖਿਤਾਬ ਨੂੰ ਆਪਣੇ ਨਾਂ ਕੀਤਾ। ਬੈਨਟ ਦਿਲਜੀਤ ਦੋਸਾਂਝ ਦਾ ਗੁਆਂਢੀ ਹੈ।


Tags: Bannet DosanjhWinnerRising Star 2017 IndiaDiljit Dosanjhਦਿਲਜੀਤ ਦੋਸਾਂਝਬੈਨੇਟ ਦੋਸਾਂਝਰਾਈਜ਼ਿੰਗ ਸਟਾਰ