FacebookTwitterg+Mail

ਜਾਣੋ ਫਿਲਮ 'ਸੁਪਰ ਸਿੰਘ' ਦਾ ਬਜ਼ਟ ਅਤੇ ਦਿਲਜੀਤ ਦੋਸਾਂਝ ਦੀ 'ਸੁਪਰ ਫੀਸ'

diljit dosanjh
24 May, 2017 02:38:25 PM

ਜਲੰਧਰ— ਸੁਪਰਸਟਾਰ ਦਿਲਜੀਤ ਦੋਸਾਂਝ ਜਲਦ ਹੀ ਆਪਣੀ ਨਵੀਂ ਫਿਲਮ 'ਸੁਪਰ ਸਿੰਘ' ਨਾਲ ਵੱਡੇ ਪਰਦੇ 'ਤੇ ਦਸਤਕ ਦੇਣ ਜਾ ਰਹੇ ਹਨ। ਫਿਲਮ 'ਉੜਤਾ ਪੰਜਾਬ' ਤੋਂ ਬਾਅਦ ਦਿਲਜੀਤ ਦੋਸਾਂਝ ਦੀ ਏਕਤਾ ਕਪੂਰ ਨਾਲ ਇਹ ਦੂਸਰੀ ਫਿਲਮ ਹੈ। ਫਿਲਮ 'ਉੜਤਾ ਪੰਜਾਬ' ਏਕਤਾ ਕਪੂਰ ਵਲੋਂ ਪ੍ਰੋਡਿਊਸ ਕੀਤੀ ਗਈ ਸੀ। ਫਿਲਮ 'ਸੁਪਰ ਸਿੰਘ' ਏਕਤਾ ਕਪੂਰ ਦੀ ਪਹਿਲੀ ਪੰਜਾਬੀ ਫਿਲਮ ਹੈ। ਇਸ ਫਿਲਮ ਦਾ ਕੰਮ ਵੱਡੀਆ ਤਕਨੀਕਾਂ ਨਾਲ ਹੋਇਆ ਹੈ।ਇਸ ਫਿਲਮ ਦਾ ਬਜ਼ਟ ਜਾਣ ਕੇ ਤੁਸੀ ਵੀ ਹੈਰਾਨ ਹੋ ਜਾਵੋਗੇ। ਕਿਉਂਕਿ ਅੱਜ ਤੱਕ ਕੋਈ ਵੀ ਪੰਜਾਬੀ ਫਿਲਮ ਇੰਨ੍ਹੇ ਵੱਡੇ ਬਜ਼ਟ ਨਾਲ ਨਹੀਂ ਬਣੀ। 'ਸੁਪਰ ਸਿੰਘ' ਫਿਲਮ ਪੂਰੇ 30 ਕਰੋੜ 'ਚ ਤਿਆਰ ਹੋਈ ਹੈ, ਜੋ ਕਿ ਪੰਜਾਬੀ ਸਿਨੇਮੇ ਲਈ ਬਹੁਤ ਵੱਡੀ ਰਾਸ਼ੀ ਹੈ। ਦਿਲਜੀਤ ਦੋਸਾਂਝ ਨੇ 'ਸੁਪਰ ਸਿੰਘ' 'ਚ ਕੰਮ ਕਰਨ ਲਈ 8 ਕਰੋੜ ਲਏ ਹਨ। ਏਕਤਾ ਕਪੂਰ ਦਾ ਇਹ ਵੀ ਕਹਿਣਾ ਹੈ ਕਿ ਇਸ ਫਿਲਮ ਦਾ ਬਜ਼ਟ ਭਾਵੇਂ ਵੱਧ ਹੈ ਪਰ ਫਿਰ ਵੀ ਇਹ ਫਿਲਮ ਸਿਰਫ ਪੰਜਾਬੀ ਭਾਸ਼ਾ 'ਚ ਹੀ ਰਿਲੀਜ਼ ਕੀਤੀ ਜਾਵੇਗੀ। ਪੰਜਾਬੀਆਂ ਲਈ ਇਹ ਬਹੁਤ ਹੀ ਮਾਣ ਵਾਲੀ ਗੱਲ ਹੈ ਕਿ ਸੁਪਰਸਟਾਰ ਦਿਲਜੀਤ ਦੋਸਾਂਝ ਪੰਜਾਬੀ ਮਾਂ ਬੋਲੀ ਨੂੰ ਹੋਰ ਉੱਚਾਈਆ 'ਤੇ ਲੈ ਕੇ ਜਾ ਰਹੇ ਹਨ। ਫਿਲਮ 'ਸੁਪਰ ਸਿੰਘ' 'ਚ ਦਿਲਜੀਤ ਦੋਸਾਂਝ ਨਾਲ ਸੋਨਮ ਬਾਜਵਾ ਨਜ਼ਰ ਆਵੇਗੀ । ਇਹ ਫਿਲਮ ਹੁਣ ਤੱਕ ਦੀਆਂ ਸਾਰੀਆ ਪੰਜਾਬੀ ਫਿਲਮਾਂ ਤੋਂ ਬਿਲਕੁਲ ਵੱਖਰੀ ਹੈ। ਅਨੁਰਾਗ ਸਿੰਘ ਵਲੋਂ ਡਾਇਰੈਕਟ ਕੀਤੀ ਗਈ ਇਹ ਫਿਲਮ 16 ਜੂਨ ਨੂੰ ਰਿਲੀਜ਼ ਹੋਣ ਜਾ ਰਹੀ ਹੈ।


Tags: Diljit DosanjhSonam BajwaSuper Singhਦਿਲਜੀਤ ਦੋਸਾਂਝਸੁਪਰ ਸਿੰਘਸੋਨਮ ਬਾਜਵਾ