FacebookTwitterg+Mail

'ਸੁਪਰ ਸਿੰਘ' ਨੇ ਇਸ ਗੀਤ ਨਾਲ ਕੀਤੀ ਸੀ ਸ਼ੋਹਰਤ ਹਾਸਲ, ਅੱਜ ਬਾਲੀਵੁੱਡ 'ਚ ਵੀ ਗੱਡ ਰਿਹੈ ਕਾਮਯਾਬੀ ਦੇ ਝੰਡੇ

diljit dosanjh
23 June, 2017 04:30:57 PM

ਨਵੀਂ ਦਿੱਲੀ— ਪੰਜਾਬੀ ਇੰਡਸਟਰੀ ਦੇ ਸੁਪਰਸਟਾਰ ਅਤੇ ਸ਼ਾਨਦਾਰ ਆਵਾਜ਼ ਦੇ ਮਾਲਕ ਗਾਇਕ ਦਿਲਜੀਤ ਦੁਸਾਂਝ ਨਾ ਸਿਰਫ ਪਾਲੀਵੁੱਡ ਸਗੋਂ ਬਾਲੀਵੁੱਡ 'ਚ ਵੀ ਆਪਣੀ ਖਾਸ ਪਛਾਣ ਬਣਾ ਚੁੱਕੇ ਹਨ। ਦਿਲਜੀਤ ਦੇ ਪਿਤਾ ਪੰਜਾਬ ਰੋਡਵੇਜ਼ ਦੇ ਸੇਵਾ ਮੁਕਤ ਕਰਮਚਾਰੀ ਹਨ ਅਤੇ ਮਾਂ ਹਾਊਸਵਾਇਫ ਹੈ। ਇਸ ਦੇ ਬਾਵਜੂਦ ਅੱਜ ਦਿਲਜੀਤ ਪੰਜਾਬ ਦੇ ਮਸ਼ਹੂਰ ਸਿਤਾਰਿਆਂ 'ਚੋਂ ਇਕ ਬਣ ਗਏ ਹਨ।
ਜਾਣਕਾਰੀ ਮੁਤਾਬਕ ਬਹੁਤ ਘੱਟ ਲੋਕਾਂ ਨੂੰ ਪਤਾ ਹੈ ਕਿ ਪਹਿਲੇ ਦਿਲਜੀਤ ਦਾ ਨਾਂ ਦਲਜੀਤ ਸੀ, 2004 'ਚ ਇਕ ਮਿਊਜ਼ਕ ਐਲਬਮ ਰਿਲੀਜ਼ ਕਰਨ ਤੋਂ ਪਹਿਲਾਂ ਉਨ੍ਹਾਂ ਤੋਂ ਨਾਂ ਬਦਲਣ ਦੀ ਗੱਲ ਕਹੀ ਗਈ ਅਤੇ ਦਲਜੀਤ ਦਿਲਜੀਤ ਬਣ ਗਏ। ਬਚਪਨ 'ਚ ਜਦੋਂ ਦਿਲਜੀਤ ਆਪਣੇ ਪਿਤਾ ਨਾਲ ਗੁਰੂਦੁਆਰੇ ਜਾਂਦੇ ਤਾਂ ਉੱਥੇ ਆਪਣੀ ਸੁਰੀਲੀ ਆਵਾਜ਼ 'ਚ ਕੀਰਤਨ ਕਰਦੇ ਹੁੰਦੇ ਸਨ। ਉਸੇ ਸਮੇਂ ਲੋਕ ਉਨ੍ਹਾਂ ਨੂੰ ਪਸੰਦ ਕਰਨ ਲੱਗੇ ਸਨ। 
ਪੰਜਾਬੀ ਫਿਲਮਾਂ 'ਚ ਸਫਤਲਾ ਦੇ ਝੰਡੇ ਗੱਡਣ ਤੋਂ ਬਾਅਦ ਦਿਲਜੀਤ ਸ਼ਾਹਿਦ ਨਾਲ 'ਉੜਤਾ ਪੰਜਾਬ' 'ਚ ਦਿਖੇ। ਪ੍ਰਮੋਸ਼ਨਲ ਇਵੈਂਟ 'ਚ ਉਨ੍ਹਾਂ ਨੇ ਇਸ ਗੱਲ ਨੂੰ ਸਵੀਕਾਰ ਕੀਤਾ ਸੀ ਕਿ ਜੇਕਰ ਉਨ੍ਹਾਂ ਨੂੰ ਇਹ ਰੋਲ ਮਿਲਿਆ ਹੈ ਤਾਂ ਸਿਰਫ ਉਨ੍ਹਾਂ ਦੀ ਪੱਗ ਕਾਰਨ ਅਤੇ ਉਹ ਇਸ ਗੱਲ 'ਤੇ ਮਾਣ ਮਹਿਸੂਸ ਕਰਦੇ ਹਨ। ਦਿਲਜੀਤ ਦੇ ਇਸ ਲੁੱਕ ਦੇ ਸਿਰਫ ਪੰਜਾਬ 'ਚ ਹੀ ਨਹੀਂ ਸਗੋਂ ਹਰ ਜਗ੍ਹਾ ਲੋਕ ਦੀਵਾਨੇ ਹਨ।
ਜੇਕਰ ਖ਼ਬਰਾਂ ਦੀ ਮੰਨੀਏ ਤਾਂ ਦਿਲਜੀਤ ਵਿਆਹੇ ਹੋਏ ਹਨ ਪਰ ਇਸ ਬਾਰੇ 'ਚ ਉਨ੍ਹਾਂ ਨੇ ਕਦੀ ਕੋਈ ਖੁਲਾਸਾ ਨਹੀਂ ਕੀਤਾ। ਇੱਥੋਂ ਤੱਕ ਕੀ ਇਹ ਖਬਰਾਂ ਵੀ ਆਈਆਂ ਸਨ ਕਿ ਦਿਲਜੀਤ ਅਤੇ ਉਨ੍ਹਾਂ ਦੀ ਪਤਨੀ ਵਿਚਕਾਰ ਲੜਾਈ ਚੱਲ ਰਹੀ ਹੈ, ਜਿਸ 'ਚ ਦਿਲਜੀਤ ਨੇ ਕਿਹਾ ਸੀ, ''ਅਫਵਾਹ ਚੰਗੀ ਹੈ। ਮੇਰੇ ਕੋਲ ਖਬਰਾਂ 'ਚ ਬਣੇ ਰਹਿਣ ਲਈ ਪੈਸੇ ਤਾਂ ਨਹੀਂ ਹਨ, ਇਸ ਲਈ ਮੈਂ ਖੁਸ਼ ਹਾਂ ਕਿ ਇਹੋ ਜਿਹੀਆਂ ਖਬਰਾਂ ਆ ਰਹੀਆਂ ਹਨ। ਮੈਂ ਆਪਣੀ ਨਿੱਜੀ ਜ਼ਿੰਦਗੀ ਬਾਰੇ ਕੁਝ ਨਹੀਂ ਬੋਲਦਾ ਪਰ ਮੇਰੇ ਪਰਿਵਾਰ ਦੇ ਬਾਰੇ ਕੋਈ ਕੁਝ ਵੀ ਬੋਲੇ, ਮੈਂ ਇਹ ਸਹਿਨ ਨਹੀਂ ਕਰ ਸਕਦਾ।'' 
ਦੱਸਣਯੋਗ ਹੈ ਕਿ ਉਨ੍ਹਾਂ ਦੇ ਵਿਆਹ ਬਾਰੇ ਇਹ ਅਫਵਾਹ ਉੱਡ ਚੁੱਕੀ ਹੈ ਕਿ ਦਿਲਜੀਤ ਨੇ ਇਕ ਕੈਨੇਡੀਅਨ ਲੜਕੀ ਨਾਲ ਵਿਆਹ ਕੀਤਾ ਹੈ ਅਤੇ ਉਨ੍ਹਾਂ ਦਾ ਇਕ ਬੇਟਾ ਵੀ ਹੈ। 
ਜਾਣਕਾਰੀ ਮੁਤਾਬਕ ਦਿਲਜੀਤ ਇਕ ਬੇਮਿਸਾਲ ਗਾਇਕ ਦੇ ਤੌਰ 'ਤੇ ਤਾਂ ਉਭਰੇ ਹੀ ਪਰ ਫਿਲਮਾਂ ਤੋਂ ਵੀ ਪਿੱਛੇ ਨਹੀਂ ਰਹੇ। 2011 'ਚ ਉਨ੍ਹਾਂ ਨੇ 'ਦਿ ਲਾਇਨ ਆਫ ਪੰਜਾਬ' ਨਾਲ ਆਪਣੇ ਫਿਲਮੀ ਕੈਰੀਅਰ ਦੀ ਸ਼ੁਰੂਆਤ ਕੀਤੀ ਪਰ ਇਹ ਫਿਲਮ ਕੁਝ ਖਾਸ ਧਮਾਲ ਨਹੀਂ ਮਚਾ ਪਾਈ। ਬਾਵਜੂਦ ਇਸ ਦੇ ਇਸ ਫਿਲਮ ਦਾ ਗੀਤ 'ਲੱਕ 28 ਕੁੜੀ ਦਾ' ਕਾਫੀ ਮਸ਼ਹੂਰ ਹੋਇਆ ਸੀ। ਇਹ ਗੀਤ 'ਦਿ ਆਫੀਸ਼ੀਅਲ ਏਸ਼ੀਅਨ ਡਾਊਨਲੋਡ ਚਾਰਟ' 'ਤੇ ਨੰਬਰ-1 ਰਿਹਾ ਸੀ। ਇਸ ਤੋਂ ਬਾਅਦ ਹਰ ਜਗ੍ਹਾ ਦਿਲਜੀਤ ਦੀ ਵਾਹਾਵਾਹੀ ਹੋਣ ਲੱਗੀ।
'ਦਿ ਲਾਇਨ ਆਫ ਪੰਜਾਬ' ਤੋਂ ਇਲਾਵਾ ਦਿਲਜੀਤ ਨੇ 'ਜੱਟ ਐਂਡ ਜੂਲੀਅਟ', 'ਸਾਡੀ ਲਵ ਸਟੋਰੀ', 'ਡਿਸਕੋ ਸਿੰਘ', 'ਪੰਜਾਬ 1984', 'ਸਰਦਾਰ ਜੀ', 'ਅੰਬਰਸਰੀਆ' ਵਰਗੀਆਂ ਪੰਜਾਬੀ ਫਿਲਮਾਂ 'ਚ ਕੰਮ ਕਰ ਚੁੱਕੇ ਹਨ। ਹਾਲ ਹੀ 'ਚ ਉਨ੍ਹਾਂ ਦੀ ਫਿਲਮ 'ਸੁਪਰ ਸਿੰਘ' ਰਿਲੀਜ਼ ਹੋਈ ਹੈ, ਜਿਸ ਨੂੰ ਕਾਫੀ ਚੰਗੀ ਪ੍ਰਤੀਕਿਰਿਆ ਮਿਲ ਰਹੀ ਹੈ। ਉੱਥੇ ਦੂਜੇ ਪਾਸੇ ਬਾਲੀਵੁੱਡ ਦੀ ਗੱਲ ਕਰੀਏ ਤਾਂ ਉਹ 'ਉੜਤਾ ਪੰਜਾਬ' ਅਤੇ 'ਫਿਲੌਰੀ' 'ਚ ਨਜ਼ਰ ਆ ਚੁੱਕੇ ਹਨ।
ਦਿਲਜੀਤ ਨਾ ਸਿਰਫ ਐਕਟਰ ਜਾਂ ਸਿੰਗਰ ਹਨ, ਸਗੋਂ ਉਹ ਸਮਾਜਸੇਵਕ ਵੀ ਹਨ। 2013 'ਚ ਆਪਣੇ ਜਨਮਦਿਨ ਦੇ ਮੌਕੇ 'ਤੇ ਉਨ੍ਹਾਂ ਨੇ ਅਪਾਹਜ਼ ਬੱਚਿਆਂ ਅਤੇ ਬਜ਼ੁਰਗਾਂ ਲਈ 'ਸਾਂਝ ਫਾਊਂਡੇਸ਼ਨ' ਦੀ ਸ਼ੁਰੂਆਤ ਕੀਤੀ ਹੈ। ਉਹ ਹਮੇਸ਼ਾ ਹੀ ਆਪਣੀ ਛੋਟੀ ਖੁਸ਼ੀ ਨੂੰ ਆਪਣੇ ਪ੍ਰਸ਼ੰਸਕਾਂ ਨਾਲ ਸਾਂਝੀ ਕਰਦੇ ਰਹਿੰਦੇ ਹਨ। ਫਿਰ ਭਾਵੇਂ ਕਰੀਨਾ, ਅਨੁਸ਼ਕਾ ਨਾਲ ਕੰਮ ਕਰਨਾ ਹੋਵੇ ਜਾਂ ਪ੍ਰਸ਼ੰਸਕਾਂ ਦਾ ਉਨ੍ਹਾਂ ਦੇ ਪੋਸਟਰਾਂ ਸਾਹਮਣੇ ਤਸਵੀਰਾਂ ਖਿਚਵਾਉਣਾ ਹੋਵੇ। ਉਹ ਸੋਸ਼ਲ ਮੀਡੀਆ 'ਤੇ ਕਾਫੀ ਐਕਟਿਵ ਰਹਿੰਦੇ ਹਨ।


Tags: Super SinghDiljit DosanjhPollywood Starਦਿਲਜੀਤ ਦੁਸਾਂਝਕਰੀਨਾ ਅਨੁਸ਼ਕਾ