FacebookTwitterg+Mail

ਇਸ ਫਿਲਮ 'ਚ ਦਿਲਜੀਤ-ਅਨੁਸ਼ਕਾ ਦੀ ਜੋੜੀ ਮੁੜ ਪਾਵੇਗੀ ਧੁੰਮਾਂ, ਇਹ ਅਦਾਕਾਰ ਵੀ ਲਗਾਵੇਗਾ ਤੜਕਾ

diljit dosanjh
24 June, 2017 02:48:23 PM

ਮੁੰਬਈ/ਜਲੰਧਰ— ਪੰਜਾਬੀ ਫਿਲਮ 'ਸੁਪਰ ਸਿੰਘ' ਤੋਂ ਬਾਅਦ ਦਿਲਜੀਤ ਦੁਸਾਂਝ ਬਹੁਤ ਜਲਦ ਸਿਲਵਰ ਸਕ੍ਰੀਨ 'ਤੇ ਆਪਣੀ ਨਵੀਂ ਬਾਲੀਵੁੱਡ ਫਿਲਮ ਨਾਲ ਨਜ਼ਰ ਆਉਣਗੇ। ਦਿਲਜੀਤ ਦੀ 'ਸੁਪਰ ਸਿੰਘ' ਦੀ ਸਫਲਤਾ ਤੋਂ ਇਲਾਵਾ 'ਉੜਤਾ ਪੰਜਾਬ' ਅਦਾਕਾਰ ਦੀ ਅਭਿਨੈ ਦੀ ਵੀ ਲੋਕ ਕਾਫੀ ਪ੍ਰਸ਼ੰਸਾ ਕਰ ਰਹੇ ਹਨ। 'ਸੁਪਰ ਸਿੰਘ' ਨੇ ਬਾਕਸ ਆਫਿਸ 'ਤੇ ਕਾਫੀ ਚੰਗਾ ਕਾਰੋਬਾਰ ਕੀਤਾ ਹੈ। ਉਂਝ ਵੀ ਅੱਜ-ਕੱਲ ਦਿਲਜੀਤ ਦੁਸਾਂਝ ਦੀ ਕਾਫੀ ਚੜ੍ਹਾਈ ਹੋ ਰਹੀ ਹੈ। ਉਨ੍ਹਾਂ ਦਾ ਹਰੇਕ ਪ੍ਰੋਜੈਕਟ ਬਾਕਸ ਆਫਿਸ 'ਤੇ ਚੰਗਾ ਕੁਲੈਕਸ਼ਨ ਕਰ ਰਿਹਾ ਹੈ। 'ਸੁਪਰ ਸਿੰਘ' ਤੋਂ ਬਾਅਦ ਦਿਲਜੀਤ ਦੇ ਪ੍ਰਸ਼ੰਸਕ ਕਾਫੀ ਸਮੇਂ ਤੋਂ ਉਨ੍ਹਾਂ ਦੀ ਬਾਲੀਵੁੱਡ ਫਿਲਮ ਦੀ ਉਡੀਕ ਰਹੇ ਹਨ।
ਜਾਣਕਾਰੀ ਮੁਤਾਬਕ ਦਿਲਜੀਤ ਦੀ ਆਉਣ ਵਾਲੀ ਬਾਲੀਵੁੱਡ ਫਿਲਮ 'ਕਨੇਡਾ' ਹੋਵੇਗੀ, ਜਿਸ 'ਚ ਉਨ੍ਹਾਂ ਨਾਲ ਬਾਲੀਵੁੱਡ ਅਦਾਕਾਰਾ ਅਨੁਸ਼ਕਾ ਸ਼ਰਮਾ ਅਤੇ ਅਰਜੁਨ ਕਪੂਰ ਹੋਣਗੇ। ਉਂਝ ਅਜੇ ਤੱਕ ਇਸ ਫਿਲਮ ਦੀ ਆਫੀਸ਼ੀਅਲ ਡੇਟ ਸਾਹਮਣੇ ਨਹੀਂ ਆਈ ਹੈ ਪਰ ਇੰਨਾ ਜ਼ਰੂਰ ਕਿਹਾ ਜਾ ਸਕਦਾ ਹੈ ਕਿ ਇਹ ਫਿਲਮ 2017 ਦੀ ਹਿੱਟ ਸਿੱਧ ਹੋਵੇਗੀ। ਦਿਲਜੀਤ ਦੀ ਇਹ ਫਿਲਮ ਵੀ ਅਨੁਸ਼ਕਾ ਸ਼ਰਮਾ ਪ੍ਰੋਡਕਸ਼ਨ ਹਾਊਸ ਵਲੋਂ ਰਿਲੀਜ਼ ਹੋਵੇਗੀ। ਇਸ ਫਿਲਮ ਦੇ ਨਿਰਦੇਸ਼ਕ ਨਵਦੀਪ ਸਿੰਘ ਹੋਣਗੇ, ਜਿਨ੍ਹਾਂ ਨੇ ਅਨੁਸ਼ਕਾ ਦੀ ਫਿਲਮ 'ਐੱਨ ਐੱਚ-10' ਬਣਾਈ ਸੀ। 'ਕਨੇਡਾ' ਅਨੁਸ਼ਕਾ ਸ਼ਰਮਾ ਦੇ ਪ੍ਰੋਡਕਸ਼ਨ ਕੰਪਨੀ ਦੀ ਤੀਜੀ ਫਿਲਮ ਹੋਵੇਗੀ। ਇਸ ਤੋਂ ਪਹਿਲਾਂ 'ਐੱਨ ਐੱਚ-10', 'ਫਿਲੌਰੀ' ਵੀ ਇਸੇ ਪ੍ਰੋਡਕਸ਼ਨ ਹਾਊਸ ਤੋਂ ਰਿਲੀਜ਼ ਹੋ ਚੁੱਕੀ ਹੈ।
ਜ਼ਿਕਰਯੋਗ ਹੈ ਕਿ ਬਾਲੀਵੁੱਡ ਫਿਲਮ 'ਫਿਲੌਰੀ' ਤੋਂ ਬਾਅਦ ਦਿਲਜੀਤ ਇਕ ਵਾਰ ਫਿਰ ਬਬਲੀ ਗਰਲ ਅਨੁਸ਼ਕਾ ਸ਼ਰਮਾ ਨਾਲ ਜੋੜੀ ਬਣਾਉਣ ਜਾ ਰਹੇ ਹਨ। ਹੁਣ ਇਹ ਦੇਖਣਾ ਦਿਲਚਸਪ ਹੋਵੇਗਾ ਕਿ 'ਫਿਲੌਰੀ' ਤੋਂ ਬਾਅਦ ਇਹ ਜੋੜੀ ਆਨਸਕ੍ਰੀਨ 'ਤੇ ਧਮਾਲਾਂ ਪਾਉਂਦੀ ਹੈ ਜਾਂ ਨਹੀਂ। ਇਸ ਤੋਂ ਇਲਾਵਾ ਇਹ ਦੇਖਣਾ ਵੀ ਦਿਲਚਸਪ ਹੋਵੇਗਾ ਕਿ ਅਰਜੁਨ ਕਪੂਰ ਦਾ ਤੜਕਾ ਇਸ ਫਿਲਮ ਨੂੰ ਹੋਰ ਕਿੰਨਾ ਸਫਲ ਬਣਾਉਂਦਾ ਹੈ।


Tags: Diljit Dosanjh Anushka SharmaKanedaArjun Kapoorਸੁਪਰ ਸਿੰਘਦਿਲਜੀਤ ਦੁਸਾਂਝ