FacebookTwitterg+Mail

ਭਾਰਤ ਦੀ ਪਹਿਲੀ ਸਟੇਜ ਰਿਐਲਿਟੀ ਫਿਲਮ 'ਚ ਨਜ਼ਰ ਆਉਣਗੇ ਦਿਲਜੀਤ ਅਤੇ ਸੋਨਾਕਸ਼ੀ

diljit dosanjh
23 July, 2017 03:49:52 PM

ਜਲੰਧਰ— ਪੰਜਾਬੀ ਇੰਡਸਟਰੀ ਤੇ ਬਾਲੀਵੁੱਡ 'ਚ ਆਪਣੀ ਕਮਾਲ ਦੀ ਅਦਾਕਾਰੀ ਨਾਲ ਪ੍ਰਸਿੱਧੀ ਖੱਟਣ ਵਾਲੇ ਅਭਿਨੇਤਾ ਅਤੇ ਗਾਇਕ ਦਿਲਜੀਤ ਦੋਸਾਂਝ ਮੁੜ ਸੁਰਖੀਆਂ 'ਚ ਛਾਅ ਚੁੱਕੇ ਹਨ। ਉਨ੍ਹਾਂ ਤੇ ਬਾਲੀਵੁੱਡ ਅਭਿਨੇਤਰੀ ਸੋਨਾਕਸ਼ੀ ਸਿਨਹਾ ਨੇ ਵਾਸੁ ਭਗਨਾਨੀ ਦੀ ਆਉਣ ਵਾਲੀ ਕਾਮੇਡੀ ਫਿਲਮ 'ਤੇ ਕੰਮ ਸ਼ੁਰੂ ਕਰ ਦਿੱਤਾ ਹੈ। ਦੋਵੇਂ ਕਲਾਕਾਰ ਇਸ ਸਮੇਂ ਨਿਊਯਾਰਕ 'ਚ ਹਨ ਅਤੇ ਫਿਲਮ ਦੀ ਸ਼ੂਟਿੰਗ 'ਚ ਰੁੱਝੇ ਹੋਏ ਹਨ। ਕਿਹਾ ਜਾ ਰਿਹਾ ਹੈ ਕਿ ਇਹ ਫਿਲਮ ਭਾਰਤ ਦੀ ਪਹਿਲੀ ਸਟੇਜ ਰਿਐਲਟੀ ਫਿਲਮ ਹੈ।

Punjabi Bollywood Tadka
ਇਸ ਫਿਲਮ ਰਾਹੀਂ ਪ੍ਰੋਡਕਸ਼ਨ 'ਚ ਉੱਦਮ ਕਰ ਰਹੀ ਹੈ, ਵਿਜ਼ਕਰਾਫਟ, ਜਿਥੇ ਇਕ ਪਾਸੇ ਇਸ ਪ੍ਰਾਜੈਕਟ ਨਾਲ ਸੋਨਾਕਸ਼ੀ ਕਾਮੇਡੀ ਵਿਚ ਆਪਣਾ ਹੱਥ ਅਜ਼ਮਾ ਰਹੀ ਹੈ ਉਥੇ ਹੀ ਦੂਜੇ ਪਾਸੇ ਅਦਾਕਾਰਾ ਦਾ ਕਹਿਣਾ ਹੈ ਕਿ ਫਿਲਮ ਦਾ ਹਿੱਸਾ ਬਣ ਉਹ ਕਾਫੀ ਖੁਸ਼ ਹਨ। ਸੂਤਰਾਂ ਮੁਤਾਬਕ ਬਾਲੀਵੁੱਡ ਦੁਨੀਆਂ ਦੇ ਜ਼ਿਆਦਾ ਤਰ ਕਲਾਕਾਰ ਫਿਲਮ ਵਿਚ ਗੈਸਟ ਅਪਿਅਰੇਂਸ ਕਰ ਰਹੇ ਹਨ। ਫਿਲਮ ਦਾ ਕੁਝ ਕ ਭਾਗ ਨਿਊਯਾਰਕ 'ਚ 'ਆਇਫ਼ਾ ਸਮਾਰੋਹ' ਦੌਰਾਨ ਸ਼ੂਟ ਹੋਇਆ ਹੈ। ਇਸ ਤੋਂ ਬਾਅਦ ਸੋਨਾਕਸ਼ੀ“'ਇੱਤੇਫ਼ਾਕ' ਵਿਚ ਸਿਧਾਰਥ ਮਲਹੋਤਰਾ ਨਾਲ ਨਜ਼ਰ ਆਵੇਗਾ। ਫਿਲਮ ਦੇ ਨਿਰਦੇਸ਼ਕ ਅਭੈ ਚੋਪੜਾ ਹੋਣਗੇ ਅਤੇ ਪ੍ਰੋਡਿਊਸ ਧਰਮਾ ਪ੍ਰੋਡਕਸ਼ਨ ਅਤੇ ਰੈਡ ਚਿੱਲੀਜ਼ ਐਂਟਰਟੇਨਮੈਂਟ ਕਰ ਰਹੇ ਹਨ।


Tags: Bollywood and Pollywood CelebrityDiljit Dosanjh Sonakshi Sinha First Stage Reality Filmਦਿਲਜੀਤ ਦੋਸਾਂਝਸੋਨਾਕਸ਼ੀ ਸਿਨਹਾਪਹਿਲੀ ਸਟੇਜ ਰਿਐਲਿਟੀ ਫਿਲਮ