FacebookTwitterg+Mail

ਪੱਗਾਂ ਨਾਲ ਇਨ੍ਹਾਂ ਸਰਦਾਰਾਂ ਨੇ ਬਣਾਈ ਵੱਖਰੀ ਪਛਾਣ, ਪੰਜਾਬੀ ਇੰਡਸਟਰੀ 'ਚ ਕਰਵਾਈ ਬੱਲੇ-ਬੱਲੇ

diljit dosanjh
17 August, 2017 04:22:06 PM

ਜਲੰਧਰ— ਦੇਸ਼ ਹੋਵੇ ਜਾਂ ਵਿਦੇਸ਼ ਹਰ ਥਾਂ ਪੰਜਾਬੀਆਂ ਨੇ ਆਪਣੀਆਂ ਧੂਮਾਂ ਪਾਈਆਂ ਹਨ। ਇਸੇ ਤਰਾਂ ਸੰਗੀਤਕ ਖੇਤਰ ਤੋਂ ਲੈ ਕੇ ਫਿਲਮੀ ਖੇਤਰ ਵਿਚ ਵੀ ਸਰਦਾਰਾਂ ਦੀ ਬੱਲੇ-ਬੱਲੇ ਰਹੀ ਹੈ। ਅੱਜ ਤੁਹਾਨੂੰ ਅਜਿਹੇ ਕੁਝ ਸਰਦਾਰਾਂ ਬਾਰੇ ਦੱਸਣ ਜਾ ਰਹੇ ਹਾਂ, ਜਿੰਨਾਂ ਨੇ ਹਰ ਖਾਂ 'ਤੇ ਬੱਲੇ-ਬੱਲੇ ਕਰਵਾਈ ਹੈ।

ਦਿਲਜੀਤ ਦੋਸਾਂਝ
ਦਿਲਜੀਤ ਦੋਸਾਂਝ ਨੇ ਆਪਣੀ ਸ਼ੁਰੂਆਤ ਗਾਇਕੀ ਵਜੋਂ ਕੀਤੀ ਸੀ, ਜੋ ਹੁਣ ਹਰ ਖੇਤਰ ਵਿਚ ਮੱਲਾਂ ਮਾਰ ਰਿਹਾ ਹਨ। ਗਾਇਕੀ ਦੇ ਨਾਲ ਹੁਣ ਉਹ ਪੰਜਾਬੀ ਫਿਲਮ ਇੰਡਸਟਰੀ ਤੋਂ ਇਲਾਵਾ ਬਾਲੀਵੁੱਡ ਇੰਡਸਟਰੀ ਵਿਚ ਵੀ ਇਕ ਵਿਲੱਖਣ ਅਦਾਕਾਰ ਦੇ ਰੂਪ ਵਿਚ ਸਾਹਮਣੇ ਆਏ ਹਨ। ਦਿਲਜੀਤ ਆਪਣੀ ਕਮਾਲ ਦੀ ਅਦਾਕਾਰੀ ਕਰਕੇ ਬਾਲੀਵੁੱਡ ਵਿਚ ਵੀ ਕਾਫੀ ਪ੍ਰਸਿੱਧੀ ਖੱਟ ਰਹੇ ਹਨ। ਦਿਲਜੀਤ ਦੋਸਾਂਝ ਨੇ ਆਪਣੀ ਐਕਟਿੰਗ ਦੇ ਨਾਲ-ਨਾਲ ਸਰਦਾਰੀ ਨੂੰ ਵੀ ਕਾਇਮ ਰੱਖਿਆ ਹੈ। ਆਪਣੀ ਸਰਦਾਰੀ ਕਰਕੇ ਹੀ ਉਹ ਸਾਰੇ ਪਾਸੇ ਛਾਏ ਹੋਏ ਹਨ। ਦਿਲਜੀਤ ਦੇ ਬਹੁਤ ਸਾਰੇ ਫੈਨਸ ਉਨ੍ਹਾਂ ਦੇ ਪੱਗ ਦੇ ਸਟਾਈਲ ਨੂੰ ਵੀ ਕਾਪੀ ਕਰਦੇ ਹਨ।

Punjabi Bollywood Tadka
ਜਸਵਿੰਦਰ ਭੱਲਾ
ਪੰਜਾਬੀ ਇੰਡਸਟਰੀ ਵਿਚ ਸ਼ਾਇਦ ਹੀ ਕੋਈ ਅਜਿਹਾ ਇਨਸਾਨ ਹੋਵੇ, ਜਿਹੜਾ ਚਾਚੇ ਚਤਰੇ ਯਾਨੀ ਕਿ ਜਸਵਿੰਦਰ ਭੱਲਾ ਨੂੰ ਨਾ ਜਾਣਦਾ ਹੋਵੇ। ਜਸਵਿੰਦਰ ਭੱਲਾ ਨੇ ਬਹੁਤ ਸਮਾਂ ਪਹਿਲਾਂ ਆਪਣੇ ਸੁਪਨਿਆਂ ਨੂੰ ਪੂਰਾ ਕਰਨਾ ਸ਼ੁਰੂ ਕਰ ਦਿੱਤਾ ਸੀ। ਉਨ੍ਹਾਂ ਨੇ 'ਛਣਕਾਟਾ' ਐਲਬਮ ਨਾਲ ਫਿਲਮ ਇੰਡਸਟਰੀ ਵਿਚ ਕਦਮ ਰੱਖਿਆ ਸੀ, ਜਿਸ ਨਾਲ ਉਨ੍ਹਾਂ ਦਾ ਨਾਂ ਹੋਰ ਵੀ ਉੱਚਾ ਹੋ ਗਿਆ। ਫਿਲਮਾਂ ਵੀ ਉਹ ਆਪਣੇ ਕਿਰਦਾਰ ਮੁਤਾਬਕ ਜ਼ਿਆਦਾਤਰ ਮੁਹਾਵਰੇ ਤੇ ਅਖਾਣ ਵਰਤਦਾ, ਜਿਸ ਨੇ ਉਸ ਦੀ ਪਛਾਣ ਵਿਚ ਹੋਰ ਨਿਖਾਰ ਲਿਆਂਦਾ। ਅੱਜ ਜੇ ਦੇਖਿਆ ਜਾਵੇ ਉਸ ਦੇ ਬਿਨਾਂ ਹਰ ਫਿਲਮ ਅਧੂਰੀ ਲੱਗਦੀ ਹੈ ।

Punjabi Bollywood Tadka
ਤਰਸੇਮ ਜੱਸੜ
ਤਰਸੇਮ ਜੱਸੜ ਇਕ ਬਹੁਤ ਹੀ ਵਧੀਆ ਤੇ ਵਿੱਲਖਣ ਗੀਤਕਾਰ ਹੈ ਤੇ ਆਪਣੀ ਗੀਤਕਾਰੀ ਵਿਚ ਅਜਿਹੇ ਸੁੱਚਜੇ ਸ਼ਬਦਾਂ ਦੀ ਵਰਤੋਂ ਕਰਦੇ ਹਨ। ਉਨ੍ਹਾਂ ਨੇ ਗਾਇਕੀ ਵਿਚ ਵੀ ਆਪਣੀ ਪਛਾਣ ਬਣਾਈ। ਜੱਸੜ ਦੀ ਹੁਣੇ ਰੀਲੀਜ਼ ਹੋਈ ਫਿਲਮ 'ਰੱਬ ਦਾ ਰੇਡੀੳ' ਵਿਚ ਵੀ ਆਪਣੀ ਐਕਟਿੰਗ ਦੇ ਜਲਵੇ ਬਿਖੇਰੇ। ਉਨ੍ਹਾਂ ਨੇ ਇਕ ਵੱਖਰਾ ਕਿਰਦਾਰ ਨਿਭਾਇਆ ਸੀ । ਇਸ ਤੋਂ ਬਾਅਦ ਉਨ੍ਹਾਂ ਨੇ 'ਕਾਰਵਾਈ' ਗੀਤ ਅਇਆ, ਜੋ ਕਾਫੀ ਸੱਚਾਈ ਤੇ ਅਧਾਰਿਤ ਸੀ । ਇਸ ਦੇ ਨਾਲ ਹੀ ਉਸ ਦੀ ਕੁਝ ਸਮੇਂ ਬਾਅਦ 'ਸਰਦਾਰ ਮਹੁੰਮਦ' ਫਿਲਮ ਆ ਰਹੀ ਹੈ । ਇਹ ਵੀ ਇਕ ਵੱਖਰੀ ਕਿਸਮ ਦੀ ਫਿਲਮ ਹੈ, ਜੋ ਦੇਖਣ ਤੋਂ ਲਗਦਾ ਹੈ ਕਿ ਕਾਫੀ ਪ੍ਰਸਿਧੀ ਖੱਟੇਗੀ।

Punjabi Bollywood Tadka
ਐਮੀ ਵਿਰਕ
ਐਮੀ ਵਿਰਕ ਨੇ ਬਹੁਤ ਹੀ ਥੌੜੇ ਸਮੇਂ ਵਿਚ ਆਪਣੀ ਵੱਖਰੀ ਪਛਾਣ ਬਣਾਈ ਹੈ । ਐਮੀ ਨੇ ਗਾਇਕੀ ਨਾਲ-ਨਾਲ ਫਿਲਮੀ ਖੇਤਰ ਵਿਚ ਕੰਮ ਕਰਨ ਦਾ ਮੌਕਾ ਮਿਲਿਆ । 'ਅਰਦਾਸ' ਫਿਲਮ ਵਿਚ ਉਨ੍ਹਾਂ ਨੇ ਬਾਕਮਾਲ ਕਿਰਦਾਰ ਨਿਭਾਇਆ ਸੀ। ਇਸ ਤੋਂ ਬਾਅਦ ਉਸ ਦੀ 'ਨਿੱਕਾ ਜੈਲਦਾਰ' ਫਿਲਮ ਆਈ ਉਸ ਵਿਚ ਵੀ ਉਨ੍ਹਾਂ ਨੇ ਵਧੀਆ ਕਿਰਦਾਰ ਨਿਭਾਇਆ ਸੀ । ਇਸ ਤੋਂ ਬਾਅਦ ਉਨ੍ਹਾਂ ਦੀ 'ਸਾਬ੍ਹ ਬਹਾਦਰ ' ਫਿਲਮ ਆਈ, ਜਿਸ ਨੂੰ ਅਸੀਂ ਕਹਿ ਸਕਦੇ ਹਾਂ ਕਿ ਠੀਕ-ਠਾਕ ਹੀ ਰਹੀ ਹੈ । ਐਮੀ ਵਿਰਕ ਹੁਣ ਨਵੀਆਂ ਫਿਲਮਾਂ ਲੈ ਕੇ ਆ ਰਿਹਾ ਹੈ। 

Punjabi Bollywood Tadka
ਗੁਰਪ੍ਰੀਤ ਘੁੱਗੀ
ਗੁਰਪ੍ਰੀਤ ਘੁੱਗੀ ਇਕ ਮੰਨੀ ਪ੍ਰਮੰਨੀ ਸ਼ਖਸੀਅਤ ਹੈ। ਘੁੱਗੀ ਇਕ ਕਮੇਡੀਅਨ ਦੇ ਨਾਲ-ਨਾਲ ਇੱਕ ਬਾਕਮਾਲ ਅਦਾਕਾਰ ਹਨ, ਜੋ ਆਪਣੀ ਕਲਾ ਨਾਲ ਹਰ ਇਕ ਦੇ ਚਿਹਰੇ ਤੇ ਹਾਸੇ ਨੂੰ ਬਿਖੇਰ ਦਿੰਦੇ ਹਨ ਤੇ ਇਮੋਸ਼ਨਲ ਸੀਨ ਰਾਹੀਂ ਅੱਖਾਂ ਵਿਚ ਹੰਝੂ ਵੀ ਲੈ ਆਉਂਦੇ ਹਨ। ਕਾਮੇਡੀ ਐਲਬਮਾਂ ਤੋਂ ਸ਼ੁਰੂਆਤ ਕਰਦੇ ਹੋਏ ਉਨ੍ਹਾਂ ਨੇ ਫਿਲਮਾਂ 'ਚ ਆਪਣੇ ਜਲਵੇ ਦੇ ਰੰਗ ਦਿਖਾਏ। ਅਰਦਾਸ ਫਿਲਮ ਵਿਚ ਤਾਂ ਉਨ੍ਹਾਂ ਨੇ ਕਮਾਲ ਹੀ ਕਰ ਦਿੱਤੀ ਸੀ, ਜਿਸ ਦੀ ਤਰੀਫ ਦੇ ਪੁਲ ਹਰ ਪਾਸੇ ਬੰਨੇ। ਘੁੱਗੀ ਦੀਆਂ ਹੋਰ ਵੀ ਬਹੁਤ ਸਾਰੀਆਂ ਫਿਲਮਾਂ ਆਈਆਂ ਹਨ, ਜਿਨ੍ਹਾਂ ਵਿਚ ਉਨ੍ਹਾਂ ਨੇ ਆਪਣੀ ਐਕਟਿੰਗ ਰਾਹੀ ਸਭ ਨੂੰ ਕੀਲ ਕੇ ਰੱਖਿਆ।

Punjabi Bollywood Tadka
ਰਣਜੀਤ ਬਾਵਾ
ਰਣਜੀਤ ਬਾਵਾ ਨੇ ਗਾਇਕੀ ਨਾਲ ਪ੍ਰਸਿੱਧੀ ਖੱਟ ਕੇ ਅਦਾਕਾਰੀ ਦੇ ਖੱਤਰ 'ਚ ਵੀ ਮੱਲਾਂ ਮਾਰ ਰਹੇ ਹਨ। ਉਨ੍ਹਾਂ ਨੂੰ “ਜੱਟ ਦੀ ਅਕਲ“ ਗੀਤ ਨਾਲ ਪ੍ਰਸਿੱਧੀ ਪ੍ਰਾਪਤ ਹੋਈ ਸੀ। ਉਨ੍ਹਾਂ ਨੇ ਸਾਲ 2015 ਵਿਚ ਐਲਬਮ, “ਮਿੱਟੀ ਦਾ ਬਾਵਾ“ ਨਾਲ ਆਪਣੀ ਸ਼ੁਰੂਆਤ ਕੀਤੀ।

Punjabi Bollywood Tadka


Tags: Pollywood CelebrityDiljit Dosanjh Jaswinder Bhalla Tarsem Jassar Ammy Virk Gurpreet Ghuggi Ranjit Bawaਦਿਲਜੀਤ ਦੋਸਾਂਝਜਸਵਿੰਦਰ ਭੱਲਾ