FacebookTwitterg+Mail

'ਵੈੱਲਕਮ ਟੂ...' ਦਾ ਟਰੇਲਰ ਰਿਲੀਜ਼, ਹਿੰਦੀ ਭਾਸ਼ਾ 'ਚ ਦਿਲਜੀਤ ਨੇ ਲਾਇਆ ਪੰਜਾਬੀ ਤੜਕਾ

diljit dosanjh
23 January, 2018 02:56:35 PM

ਮੁੰਬਈ(ਬਿਊਰੋ)— ਮਸ਼ਹੂਰ ਪੰਜਾਬੀ ਗਾਇਕ ਤੇ ਅਦਾਕਾਰ ਦਿਲਜੀਤ ਦੋਸਾਂਝ, ਸੋਨਾਕਸ਼ੀ ਸਿਨਹਾ, ਕਰਨ ਜੌਹਰ ਤੇ ਰਿਤੇਸ਼ ਦੇਸ਼ਮੁਖ ਦੀ ਸਟਾਰਰ ਫਿਲਮ 'ਵੈੱਲਕਮ ਟੂ ਨਿਊਯਾਰਕ' ਦਾ ਟਰੇਲਰ ਰਿਲੀਜ਼ ਹੋ ਚੁੱਕਾ ਹੈ। ਖਾਸ ਗੱਲ ਇਹ ਹੈ ਕਿ ਇਸ ਫਿਲਮ ਦੇ ਟਰੇਟਲ ਨੂੰ ਖੁਦ ਬਾਲੀਵੁੱਡ ਦੇ ਦਬੰਦ ਭਾਈਜਾਨ ਸਲਮਾਨ ਖਾਨ ਨੇ ਆਪਣੇ ਟਵਿਟਰ ਅਕਾਊਂਟ 'ਤੇ ਸ਼ੇਅਰ ਕੀਤਾ ਹੈ। ਫਿਲਮ ਦੇ ਇਸ ਟਰੇਲਰ 'ਚ ਕਰਨ, ਦਿਲਜੀਤ, ਸੋਨਾਕਸ਼ੀ, ਰਾਣਾ ਦੱਗੁਬਾਤੀ, ਰਿਤੇਸ਼, ਲਾਰਾ ਦੱਤ ਤੇ ਬੋਮਨ ਇਰਾਨੀ ਦੀ ਅਦਾਕਾਰੀ ਦੇਖ ਦਰਸ਼ਕ ਹਸਦੇ-ਹਸਦੇ ਲੋਟ-ਪੋਟ ਹੋਏ ਬਿਨਾ ਨਹੀਂ ਰਹਿ ਸਕੋਗੇ।

ਦੱਸਣਯੋਗ ਹੈ ਕਿ 'ਵੈੱਲਕਾਮ ਟੂ ਨਿਊਯਾਰਕ' ਸਾਲ 2018 ਦੀ ਸਭ ਤੋਂ ਜ਼ਿਆਦਾ ਕਾਮੇਡੀ ਫਿਲਮਾਂ 'ਚੋਂ ਇਕ ਹੈ। ਇਸ ਫਿਲਮ ਬਾਰੇ ਗੱਲ ਕਰਦੇ ਹੋਏ ਫਿਲਮ ਦੇ ਡਾਇਰੈਕਟਰ ਚਾਕਰੀ ਰੋਤੇਨੀ ਨੇ ਕਿਹਾ, ''ਸਾਡੀ ਫਿਲਮ ਦੀ ਕਾਸਟ ਬਹੁਤ ਕਮਾਲ ਦੀ ਹੈ। ਜਦੋਂ ਦਰਸ਼ਕਾਂ ਸਾਹਮਣੇ ਇਹ ਫਿਲਮ ਪੇਸ਼ ਹੋਵੇਗੀ ਤਾਂ ਉਹ ਇਸ ਗੱਲ ਦਾ ਅਹਿਸਾਸ ਕਰਨਗੇ। ਮੇਰੀ ਖੁਸ਼ਨਸੀਬੀ ਹੈ ਕਿ ਮੈਂ ਅਜਿਹੇ ਜ਼ਬਰਦਸਤ ਕਲਾਕਾਰਾਂ ਨਾਲ ਕੰਮ ਕਰ ਸਕਿਆ।'' ਦੱਸ ਦੇਈਏ ਕਿ ਇਹ ਫਿਲਮ 23 ਫਰਵਰੀ ਨੂੰ ਸਿਨੇਮਾਘਰਾਂ 'ਚ ਰਿਲੀਜ਼ ਹੋਵੇਗੀ।


Tags: Diljit DosanjhWelcome To New YorkKaran JoharSonakshi SinhaBoman IraniLara Dutta

Edited By

Sunita

Sunita is News Editor at Jagbani.