FacebookTwitterg+Mail

ਦਿਲਜੀਤ ਦੁਸਾਂਝ ਨੂੰ ਆਇਆ ਗੁੱਸਾ, 'ਸਨੈਪਚੈਟ' 'ਤੇ ਇੰਝ ਕੱਢੀ ਭੜਾਸ (ਦੇਖੋ ਤਸਵੀਰਾਂ)

    7/7
11 January, 2017 04:22:17 PM
ਜਲੰਧਰ— ਦਿਲਜੀਤ ਦੁਸਾਂਝ ਹਮੇਸ਼ਾ ਕੂਲ ਲੁੱਕ ਤੇ ਹਾਸੇ-ਮਜ਼ਾਕ ਵਾਲੇ ਅੰਦਾਜ਼ 'ਚ ਦੇਖੇ ਜਾਂਦੇ ਹਨ ਪਰ ਉਨ੍ਹਾਂ ਨੂੰ ਅੱਜ ਕਿਸੇ 'ਤੇ ਗੁੱਸਾ ਕੱਢਦੇ ਦੇਖਿਆ ਗਿਆ। ਅਸਲ 'ਚ ਦਿਲਜੀਤ ਦੇ 'ਸਨੈਪਚੈਟ' ਅਕਾਊਂਟ 'ਤੇ ਕੁਝ ਤਸਵੀਰਾਂ ਅਪਲੋਡ ਹੋਈਆਂ ਹਨ। ਜਿਨ੍ਹਾਂ 'ਚ ਦਿਲਜੀਤ ਦਾ ਗੁੱਸਾ ਸਾਫ ਜ਼ਾਹਿਰ ਹੋ ਰਿਹਾ ਹੈ। ਹਾਲਾਂਕਿ ਦਿਲਜੀਤ ਆਪਣਾ ਗੁੱਸਾ ਕਿਸ 'ਤੇ ਕੱਢ ਰਹੇ ਹਨ, ਇਹ ਸਪੱਸ਼ਟ ਨਹੀਂ ਹੋ ਸਕਿਆ ਹੈ।
ਦਿਲਜੀਤ ਨੇ ਪਹਿਲੀ ਪੋਸਟ 'ਚ ਲਿਖਿਆ, 'Get ur Mind out of Gutter. Get Some Life you Stalker #NoteForMyFans.'
ਇਸ ਤੋਂ ਬਾਅਦ ਦਿਲਜੀਤ ਨੇ ਇਕ ਹੋਰ ਤਸਵੀਰ ਸਾਂਝੀ ਕੀਤੀ ਜਿਸ 'ਚ ਲਿਖਿਆ ਸੀ, 'I Have Never Understood Why People Go Out of their Way to put others down, Be a Good Person, it isn't that effin Hard!!.'

Tags: ਦਿਲਜੀਤ ਦੁਸਾਂਝ Diljit Dosanjh ਸਨੈਪਚੈਟ Snapchat ਗੁੱਸਾ Angry