FacebookTwitterg+Mail

B'day Spl : 'ਉੜਤਾ ਪੰਜਾਬ' ਨਾਲ ਬਾਲੀਵੁੱਡ ਇੰਡਸਟਰੀ 'ਚ ਦਿਲਜੀਤ ਦੋਸਾਂਝ ਨੇ ਰੱਖਿਆ ਕਦਮ

diljit dosanjh birthday
06 January, 2017 10:17:28 AM
ਜਲੰਧਰ— ਪੰਜਾਬੀ ਮਸ਼ਹੂਰ ਗਾਇਕ ਅਤੇ ਅਭਿਨੇਤਾ ਦਿਲਜੀਤ ਦੋਸਾਂਝ ਅੱਜ ਆਪਣਾ 33ਵਾਂ ਜਨਮਦਿਨ ਮਨਾ ਰਿਹਾ ਹੈ। ਦਿਲਜੀਤ ਦਾ ਜਨਮ 6 ਜਨਵਰੀ 1984 ਨੂੰ ਜਲੰਧਰ ਦੇ ਦੋਸਾਂਝ ਕਲਾਂ 'ਚ ਪੈਦਾ ਹੋਇਆ ਸੀ। ਦਿਲਜੀਤ ਪੰਜਾਬੀ ਇੰਡਸਟਰੀ ਦਾ ਸੁਪਰਸਟਾਰ ਅਤੇ ਮਸ਼ਹੂਰ ਗਾਇਕ ਹੈ। ਉਸ ਨੂੰ ਮੁੱਖ ਤੌਰ ਦਿਲ ਦੇ ਨਾਂ ਨਾਲ ਹੀ ਜਾਣਿਆ ਜਾਂਦਾ ਹੈ। ਬਲਾਕ ਬਸਟਰ ਪੰਜਾਬੀ ਫਿਲਮ 'ਜੱਟ ਐਂਡ ਜੂਲੀਏਟ', 'ਪੰਜਾਬ 1984', 'ਜਿਨ੍ਹੇ ਮੇਰਾ ਦਿਲ ਲੁੱਟਿਆ' ਅਤੇ 'ਡਿਸਕੋ ਸਿੰਘ' ਵਰਗੀਆਂ ਫਿਲਮਾਂ 'ਚ ਐਕਟਿੰਗ ਅਤੇ ਕਾਮੇਡੀ ਨਾਲ ਦਰਸ਼ਕਾਂ ਦੇ ਦਿਲਾਂ 'ਚ ਵੱਖਰੀ ਪਛਾਣ ਬਣਾ ਲਈ ਹੈ। ਉਸ ਨੇ ਕਈ ਸੰਗੀਤ ਐਲਬਮਸ ਅਤੇ ਫਿਲਮਾਂ 'ਚ ਆਪਣੀ ਸੁਰੀਲੀ ਆਵਾਜ਼ ਪੇਸ਼ ਕੀਤੀ ਹੈ। ਉਸ ਦੀ 'ਬੈਕ ਟੂ ਬੇਸਿਕਸ' ਐਲਬਮ ਕਾਫੀ ਮਸ਼ਹਰੂ ਹੋਈ ਸੀ। ਉਸ ਨੇ ਰਿਤੇਸ਼ ਦੇਸ਼ਮੁਖ ਅਤੇ ਜੇਨੈਲੀਆ ਦੇਸ਼ਮੁਖ ਦੀ ਸਟਾਰਰ ਹਿੰਦੀ ਫਿਲਮ 'ਤੇਰੇ ਨਾਲ ਲਵ ਹੋ ਗਿਆ' ਤੋਂ ਇਲਾਵਾ ਉਸ ਨੇ 'ਪੀਪਾ ਪੀਪਾ', 'ਮੇਰੇ ਡੈਡ ਕੀ ਮਾਰੂਤੀ' ਅਤੇ 'ਯਾਮਲਾ ਪਗਲਾ ਦੀਵਾਨਾ 2' 'ਚ ਗੀਤ ਗਾਏ ਹਨ। ਉਸ ਨੇ ਫਿਲਮ ਇੰਡਸਟਰੀ 'ਚ 'ਉੜਤਾ ਪੰਜਾਬ' ਨਾਲ ਕਦਮ ਰੱਖਿਆ ਹੈ। ਇਸ ਫਿਲਮ 'ਚ ਉਸ ਨਾਲ ਕਰੀਨਾ ਕਪੂਰ, ਸ਼ਾਹਿਦ ਕਪੂਰ ਅਤੇ ਆਲੀਆ ਭੱਟ ਵੀ ਨਾਲ ਨਜ਼ਰ ਆ ਚੁੱਕੇ ਹਨ।

Tags: ਦਿਲਜੀਤ ਦੋਸਾਂਝਜਨਮਦਿਨਪੰਜਾਬੀ ਇੰਡਸਟਰੀDiljit Dosanjh birthday Punjabi industry