FacebookTwitterg+Mail

ਦਿਲਜੀਤ ਦੁਸਾਂਝ ਬਣੇ ਸਮਾਰਟਫੋਨ ਕੰਪਨੀ 'Gionee' ਇੰਡੀਆ ਦੇ ਬ੍ਰਾਂਡ ਅੰਬੈਸਡਰ

diljit dosanjh is now brand ambassador of gionee india
30 April, 2017 03:09:22 PM
ਜਲੰਧਰ— ਦਿਲਜੀਤ ਦੁਸਾਂਝ ਸਮਾਰਟਫੋਨ ਕੰਪਨੀ 'Gionee' ਇੰਡੀਆ ਦੇ ਬ੍ਰਾਂਡ ਅੰਬੈਸਟਰ ਬਣ ਗਏ ਹਨ। ਦਿਲਜੀਤ ਨੇ ਇਸ ਗੱਲ ਦੀ ਜਾਣਕਾਰੀ ਸੋਸ਼ਲ ਮੀਡੀਆ 'ਤੇ ਕੁਝ ਤਸਵੀਰਾਂ ਤੇ ਵੀਡੀਓ ਸਾਂਝੀ ਕਰਕੇ ਦਿੱਤੀ ਹੈ। ਵੀਡੀਓ 'ਚ ਦਿਲਜੀਤ ਨੇ ਕਿਹਾ ਕਿ ਉਹ Gionee ਇੰਡੀਆ ਦੇ ਬ੍ਰਾਂਡ ਅੰਬੈਸਡਰ ਬਣ ਗਏ ਹਨ ਤੇ ਅੱਜ ਉਹ ਇਸ ਲਈ ਐਡ ਸ਼ੂਟ ਕਰ ਰਹੇ ਹਨ।
Click On The Link To See Video-
https://www.facebook.com/DiljitDosanjh/videos/1705091062850810/
ਦੱਸਣਯੋਗ ਹੈ ਕਿ ਦਿਲਜੀਤ ਇਨ੍ਹੀਂ ਦਿਨੀਂ ਆਪਣੇ ਡਰੀਮ ਟੂਰ ਤੇ ਆਉਣ ਵਾਲੀ ਫਿਲਮ 'ਸੁਪਰ ਸਿੰਘ' ਦੀ ਪ੍ਰਮੋਸ਼ਨ 'ਚ ਰੁੱਝੇ ਹੋਏ ਹਨ। 'ਸੁਪਰ ਸਿੰਘ' 'ਚ ਦਿਲਜੀਤ ਇਕ ਸੁਪਰਹੀਰੋ ਦੀ ਭੂਮਿਕਾ ਨਿਭਾਅ ਰਹੇ ਹਨ। ਇਹ ਫਿਲਮ 16 ਜੂਨ ਨੂੰ ਰਿਲੀਜ਼ ਹੋਣ ਜਾ ਰਹੀ ਹੈ।

Tags: Diljit Dosanjh Gionee India Brand Ambassador ਦਿਲਜੀਤ ਦੁਸਾਂਝ ਜਿਓਨੀ ਇੰਡੀਆ ਬ੍ਰਾਂਡ ਅੰਬੈਸਡਰ