FacebookTwitterg+Mail

ਸੀਰੀਆ 'ਚ ਮਦਦ ਲਈ ਪੁੱਜੀ ਖਾਲਸਾ ਏਡ ਦੀ ਦਿਲਜੀਤ ਦੁਸਾਂਝ ਨੇ ਕੀਤੀ ਤਾਰੀਫ

diljit dosanjh khalsa aid
04 March, 2018 04:02:53 PM

ਜਲੰਧਰ (ਬਿਊਰੋ)— ਦਿਲਜੀਤ ਦੁਸਾਂਝ ਨੇ ਸੀਰੀਆ 'ਚ ਹਮਲਿਆਂ ਨਾਲ ਪ੍ਰਭਾਵਿਤ ਹੋਏ ਲੋਕਾਂ ਦੀ ਮਦਦ ਕਰ ਰਹੀ ਜਥੇਬੰਦੀ ਖਾਲਸਾ ਏਡ ਦੀ ਖੂਬ ਤਾਰੀਫ ਕੀਤੀ ਹੈ। ਕਲਰਸ ਟੀ. ਵੀ. ਦੇ ਲਾਈਵ ਰਿਐਲਿਟੀ ਸ਼ੋਅ 'ਰਾਈਜ਼ਿੰਗ ਸਟਾਰ' ਦੇ ਮੰਚ ਤੋਂ ਜਿਥੇ ਦਿਲਜੀਤ ਨੇ ਖਾਲਸਾ ਏਡ ਦੇ ਸਿਪਾਹੀਆਂ ਦੀ ਤਾਰੀਫ ਕੀਤੀ, ਉਥੇ ਹੀ ਇਨਸਾਨੀਅਤ ਦਾ ਸੁਨੇਹਾ ਵੀ ਦਿੱਤਾ।
ਦਿਲਜੀਤ ਨੇ ਕਿਹਾ, 'ਸਾਨੂੰ ਸਾਰਿਆਂ ਨੂੰ ਪਤਾ ਹੈ ਕਿ ਸੀਰੀਆ ਦੇ ਲੋਕ ਇਨ੍ਹੀਂ ਦਿਨੀਂ ਕਿੰਨੇ ਮੁਸ਼ਕਿਲ ਹਾਲਾਤ 'ਚੋਂ ਲੰਘ ਰਹੇ ਹਨ। ਇੰਝ ਲੱਗਦਾ ਹੈ ਜਿਵੇਂ ਇਨਸਾਨੀਅਤ ਉਥੇ ਖਤਮ ਹੋ ਰਹੀ ਹੈ। ਖਾਲਸਾ ਏਡ ਦੇ ਰਵੀ ਸਿੰਘ ਸੀਰੀਆ 'ਚ ਜਾ ਕੇ ਉਥੋਂ ਦੇ ਲੋਕਾਂ ਦੀ ਮਦਦ ਕਰ ਰਹੇ ਹਨ ਤੇ ਉਨ੍ਹਾਂ ਨੂੰ ਦੱਸਦੇ ਹਨ ਕਿ ਉਹ ਇਕੱਲੇ ਨਹੀਂ ਹਨ, ਅਸੀਂ ਸਾਰੇ ਉਨ੍ਹਾਂ ਦੇ ਨਾਲ ਹਾਂ। ਅੱਜ ਮੈਂ ਖਾਲਸਾ ਏਡ ਦਾ ਧੰਨਵਾਦ ਕਰਨਾ ਚਾਹੁੰਦਾ ਹਾਂ। ਮੈਂ ਇਹ ਅਰਦਾਸ ਕਰਦਾ ਹਾਂ ਕਿ ਸੀਰੀਆ ਤੇ ਪੂਰੀ ਦੁਨੀਆ 'ਚ ਸ਼ਾਂਤੀ ਬਣੀ ਰਹੇ।'

ਸਿਰਫ ਦਿਲਜੀਤ ਹੀ ਨਹੀਂ, ਪੂਰੀ ਦੁਨੀਆ ਸੀਰੀਆ 'ਚ ਹੋ ਰਹੇ ਹਮਲਿਆਂ 'ਚ ਆਮ ਲੋਕਾਂ ਦੀ ਮੌਤ 'ਤੇ ਦੁਖੀ ਹੈ।


Tags: Diljit Dosanjh Khalsa Aid Rising Star Himanshi Khurana Ravi Singh

Edited By

Rahul Singh

Rahul Singh is News Editor at Jagbani.