FacebookTwitterg+Mail

ਸੁਪਰਸਟਾਰ ਦਿਲਜੀਤ ਦੋਸਾਂਝ ਆਪਣੇ ਇੰਨ੍ਹਾਂ ਗੀਤਾਂ ਨਾਲ ਬਣੇ DJ ਦੇ ਬੇਤਾਜ ਬਾਦਸ਼ਾਹ

diljit dosanjh punjabi hit songs
06 January, 2018 04:34:24 PM

ਮੁੰਬਈ(ਬਿਊਰੋ)— ਬਾਲੀਵੁੱਡ 'ਚ ਖਾਸ ਜਗ੍ਹਾ ਬਣਾਉਣੀ ਬੇਹੱਦ ਮੁਸ਼ਕਿਲ ਹੁੰਦੀ ਹੈ। ਉਹ ਵੀ ਉਸ ਸਮੇਂ ਜਦੋਂ ਤੁਸੀਂ ਪੰਜਾਬੀ ਬੋਲਣ ਵਾਲੇ ਗੱਭਰੂ ਜੱਟ ਹੋਵੋ। ਅੱਜ ਅਸੀਂ ਇਕ ਅਜਿਹੀ ਹੀ ਸ਼ਖਸੀਅਤ ਦੀ ਗੱਲ ਕਰਾਂਗੇ, ਜਿਨ੍ਹਾਂ ਦਾ ਹਿੰਦੀ ਭਾਸ਼ਾ ਨਾਲ ਦੂਰ-ਦੂਰ ਤੱਕ ਕੋਈ ਰਿਸ਼ਤਾ ਨਹੀਂ ਸੀ। ਬਾਵਜੂਦ ਇਸ ਦੇ ਉਨ੍ਹਾਂ ਨੇ ਨਾ ਸਿਰਫ ਹਿੰਦੀ ਫਿਲਮਾਂ 'ਚ ਕੰਮ ਕੀਤਾ, ਬਲਕਿ ਆਪਣੀ ਇਕ ਵੱਖਰੀ ਪਛਾਣ ਬਣਾ ਕੇ ਸਿੱਧ ਕਰ ਦਿੱਤਾ ਕਿ ਸਫਲਤਾ ਲਈ ਭਾਸ਼ਾ ਜਾ ਸਟਾਈਲ ਹੀ ਜ਼ਰੂਰੀ ਨਹੀਂ ਹੁੰਦੀ। ਇਸ ਸ਼ਖਸੀਅਤ ਦਾ ਨਾਂ ਹੈ ਦਿਲਜੀਤ ਦੋਸਾਂਝ। ਦਿਲਜੀਤ ਅੱਜ 34 ਸਾਲ ਦੇ ਹੋ ਗਏ ਹਨ। ਦਿਲਜੀਤ ਦੋਸਾਂਝ ਅੱਜ ਇਕ ਅਜਿਹਾ ਨਾਂ ਬਣ ਗਿਆ ਹੈ, ਜਿਸ ਨੂੰ ਕਿਸੇ ਪਛਾਣ ਦੀ ਲੋੜ ਨਹੀਂ। ਗਾਇਕੀ ਦੇ ਨਾਲ-ਨਾਲ ਐਕਟਿੰਗ 'ਚ ਵੀ ਦਿਲਜੀਤ ਨੇ ਖੁਦ ਨੂੰ ਸਿੱਧ ਕੀਤਾ ਹੈ। ਦਿਲਜੀਤ ਨੇ ਬਾਲੀਵੁੱਡ 'ਚ ਐਂਟਰੀ 2011 'ਚ ਆਈ ਫਿਲਮ 'ਉੜਤਾ ਪੰਜਾਬ' ਨਾਲ ਕੀਤੀ ਸੀ। ਇਸ 'ਚ ਉਨ੍ਹਾਂ ਨਾਲ ਕਰੀਨਾ ਕਪੂਰ, ਆਲੀਆ ਭੱਟ ਤੇ ਸ਼ਾਹਿਦ ਕਪੂਰ ਵੀ ਨਜ਼ਰ ਆਏ ਸਨ। ਇਸ ਤੋਂ ਬਾਅਦ ਦਿਲਜੀਤ ਨੇ ਅਨੁਸ਼ਕਾ ਸ਼ਰਮਾ ਵਲੋਂ ਨਿਰਮਿਤ 'ਫਿਲੌਰੀ' 'ਚ ਵੀ ਮੁੱਖ ਭੁਮਿਕਾ ਨਿਭਾਈ ਸੀ।

ਦੱਸਣਯੋਗ ਹੈ ਕਿ 2003 'ਚ ਦਿਲਜੀਤ ਦੀ ਪਹਿਲੀ ਐਲਬਮ 'ਇਸ਼ਕ ਦਾ ਊੜਾ-ਐੜਾ' ਰਿਲੀਜ਼ ਹੋਈ। ਇਹ ਐਲਬਮ ਫਾਈਨਟੋਨ ਕੈਸੇਟਸ ਤੇ ਟੀ-ਸੀਰੀਜ਼ ਦੀ ਸਾਂਝੇਜਾਰੀ ਨਾਲ ਰਿਲੀਜ਼ ਹੋਈ। ਇਸ ਐਲਬਮ ਨੂੰ ਕੱਢਣ 'ਚ ਦਿਲਜੀਤ ਦੀ ਸਭ ਤੋਂ ਵੱਧ ਮਦਦ ਰਾਜਿੰਦਰ ਸਿੰਘ ਜੀ ਨੇ ਕੀਤੀ। ਇਸ ਤੋਂ ਬਾਅਦ ਦਿਲਜੀਤ ਦੀਆਂ 2 ਹੋਰ ਐਲਬਮਾਂ ਆ ਗਈਆਂ। ਦਿਲਜੀਤ ਨੂੰ ਪਛਾਣ ਮਿਲਣ ਲੱਗੀ। ਇਸ ਤੋਂ ਬਾਅਦ ਦਿਲਜੀਤ ਨੇ ਪਿੱਛੇ ਮੁੜ ਕੇ ਨਹੀਂ ਦੇਖਿਆ।

ਇਸ ਤੋਂ ਬਾਅਦ ਦਿਲਜੀਤ ਦੀ ਤੀਜੀ ਐਲਬਮ 'ਸਮਾਈਲ' ਨੇ ਉਨ੍ਹਾਂ ਨੂੰ ਪੰਜਾਬੀ ਫਿਲਮ ਇੰਡਸਟਰੀ ਦਾ ਸਟਾਰ ਗਾਇਕ ਬਣਾ ਦਿੱਤਾ। ਇਸ ਦਾ ਗੀਤ 'ਨਚਦੀਆਂ ਅਲ੍ਹੜਾ ਕੁਆਰੀਆਂ' ਬਹੁਤ ਹਿੱਟ ਹੋਇਆ। ਵਿਆਹ ਭਾਵੇਂ ਪੰਜਾਬ 'ਚ ਹੋਵੇ ਜਾਂ ਦਿੱਲੀ 'ਚ ਦਿਲਜੀਤ ਦੇ ਇਸ ਗੀਤ ਨੇ ਉਨ੍ਹਾਂ ਨੂੰ ਡੀ. ਜੇ. ਦਾ ਬੇਤਾਜ ਬਾਦਸ਼ਾਹ ਬਣਾ ਦਿੱਤਾ।

ਇਸ ਤੋਂ ਬਾਅਦ ਉਨ੍ਹਾਂ ਨੇ ਆਪਣੀ ਇਸ ਸਫਲਤਾ ਨੂੰ ਕਾਇਮ ਰੱਖਿਆ ਤੇ ਇੱਕ ਤੋਂ ਇੱਕ ਧਮਾਕੇਦਾਰ ਗੀਤ ਕੱਢੇ। ਇਨ੍ਹਾਂ 'ਚ 'ਲੱਕ 28 ਕੁੜੀ ਦਾ 47 ਵੇਟ ਕੁੜੀ ਦਾ', 'ਪੰਗਾ', 'ਭਗਤ ਸਿੰਘ', 'ਗੋਲੀਆਂ' ਵਰਗੇ ਹਿੱਟ ਗੀਤਾਂ ਦੇ ਨਾਂ ਸ਼ਾਮਲ ਹਨ। 2011 'ਚ ਦਿਲਜੀਤ ਦੇ ਗੀਤ 'ਲੱਕ 28 ਕੁੜੀ ਦਾ 47 ਵੇਟ ਕੁੜੀ ਦਾ' ਨੇ ਏਸ਼ੀਅਨ ਡਾਊਨਲੋਰਡ ਚਾਰਟ 'ਚ ਨੰਬਰ ਵਨ ਸਥਾਨ ਹਾਸਿਲ ਕੀਤਾ।

ਹੁਣ ਹਾਲ ਹੀ 'ਚ ਦਿਲਜੀਤ ਦਾ ਨਵਾਂ ਗੀਤ 'ਰਾਜ ਦੀ ਗੇੜੀ' ਰਿਲੀਜ਼ ਹੋਇਆ ਹੈ। ਇਸ ਨੂੰ ਹੁਣ ਤੱਕ 17 ਮੀਲੀਅਨ ਵਿਊਜ਼ ਮਿਲ ਚੁੱਕੇ ਹਨ। ਇਸ ਗੀਤ 'ਚ ਦਿਲਜੀਤ ਨਾਲ ਨੀਰੂ ਬਾਜਵਾ ਹੈ। ਦਿਲਜੀਤ ਨੇ ਹਰ ਕਦਮ 'ਤੇ ਖੁਦ ਨੂੰ ਸਿੱਧ ਕੀਤਾ ਹੈ, ਸਾਡੀਆਂ ਦੁਆਵਾਂ ਹਨ ਕਿ ਸਫਲਤਾ ਦਾ ਇਹ ਸਫਰ ਅੱਗੇ ਵੀ ਜਾਰੀ ਰਹੇ। 


Tags: BirthdayDiljit DosanjhIshq Da Uda Ada Alrhan Kuarian Lak 28 Kudi Da Raat Di GediPunjabi Hit Songsਦਿਲਜੀਤ ਦੋਸਾਂਝ