FacebookTwitterg+Mail

ਲੋਕਾਂ ਦੇ ਸਿਰ ਚੜ੍ਹ ਕੇ ਬੋਲ ਰਿਹੈ ਦਿਲਜੀਤ ਦਾ ਗੀਤ 'ਹੋ ਗਿਆ ਟੱਲੀ'

    1/2
30 May, 2017 02:24:50 PM

ਜਲੰਧਰ— ਪਾਲੀਵੁੱਡ ਦੇ ਨਾਲ-ਨਾਲ ਬਾਲੀਵੁੱਡ ਜਗਤ 'ਚ ਲੋਹਾ ਮਨਵਾਉਣ ਵਾਲੇ ਗਾਇਕ-ਅਦਾਕਾਰ ਦਿਲਜੀਤ ਦੁਸਾਂਝ ਦੀ ਆਉਣ ਵਾਲੀ ਪੰਜਾਬੀ ਫਿਲਮ 'ਸੁਪਰ ਸਿੰਘ' ਦਾ ਗੀਤ 'ਹੋ ਗਿਆ ਟੱਲੀ' 28 ਮਈ ਨੂੰ ਰਿਲੀਜ਼ ਹੋਇਆ ਸੀ, ਜਿਸ 'ਚ ਦਿਲਜੀਤ ਦੁਸ਼ਾਂਝ ਅਤੇ ਸੋਨਮ ਬਾਜਵਾ ਦਾ ਸਟਾਈਲਿਸ਼ ਅੰਦਾਜ਼ ਦੇਖਣ ਨੂੰ ਮਿਲਿਆ। ਇਸ ਗੀਤ ਨੂੰ ਦਿਲਜੀਤ ਨੇ ਖੁਦ ਗਾਇਆ ਹੈ। ਇਹ ਗੀਤ ਯੂਟਿਊਬ 'ਚ ਕਾਫੀ ਧਮਾਲਾਂ ਪਾ ਰਿਹਾ ਹੈ। ਇਹ ਗੀਤ 2 ਦਿਨਾਂ 'ਚ 14 ਲੱਖ ਤੋਂ ਵੱਧ ਵਾਰ ਦੇਖਿਆ ਜਾ ਚੁੱਕਿਆ ਹੈ।

ਜਾਣਕਾਰੀ ਮੁਤਾਬਕ ਇਸ ਫਿਲਮ ਵਿਚ ਦਿਲਜੀਤ ਦੁਸਾਂਝ ਤੇ ਸੋਨਮ ਬਾਜਵਾ ਦੀਆਂ ਮੁੱਖ ਭੂਮਿਕਾਵਾਂ ਹਨ। ਇਸ ਟੱਲੀ ਅਰਬਨ ਫੀਲ ਵਾਲੇ ਗੀਤ ਨੂੰ ਦਿਲਜੀਤ ਨੇ ਗਾਇਆ ਹੈ, ਜਦਕਿ ਇਸ ਦੇ ਬੋਲ ਰਣਬੀਰ ਸਿੰਘ ਨੇ ਲਿਖੇ ਹਨ। ਗੀਤ ਨੂੰ ਸੰਗੀਤ ਜਤਿੰਦਰ ਸ਼ਾਹ ਨੇ ਦਿੱਤਾ ਹੈ।

Punjabi Bollywood Tadka

ਦੱਸਣਯੋਗ ਹੈ ਕਿ 'ਹੋ ਗਿਆ ਟੱਲੀ' ਤੋਂ ਪਹਿਲਾਂ ਰਿਲੀਜ਼ ਹੋਏ ਗੀਤਾਂ 'ਹਵਾ ਵਿਚ' ਤੇ 'ਕਲੀਆਂ ਕੁਲੀਆਂ' ਨੂੰ ਵੀ ਫੈਨਜ਼ ਵਲੋਂ ਬੇਹੱਦ ਪਿਆਰ ਬਖਸ਼ਿਆ ਜਾ ਰਿਹਾ ਹੈ। 'ਸੁਪਰ ਸਿੰਘ' ਦੇ ਟਰੇਲਰ ਦਾ ਜਾਦੂ ਵੀ ਲੋਕਾਂ ਦੇ ਸਿਰ ਚੜ੍ਹ ਕੇ ਬੋਲ ਰਿਹਾ ਹੈ।
ਜ਼ਿਕਰਯੋਗ ਹੈ ਕਿ ਫਿਲਮ ਨੂੰ ਅਨੁਰਾਗ ਸਿੰਘ ਨੇ ਡਾਇਰੈਕਟ ਕੀਤਾ ਹੈ। 'ਸੁਪਰ ਸਿੰਘ' ਦਾ ਨਿਰਮਾਣ ਸ਼ੋਭਾ ਕਪੂਰ, ਏਕਤਾ ਕਪੂਰ, ਅਨੁਰਾਗ ਸਿੰਘ ਤੇ ਪਵਨ ਗਿੱਲ ਵਲੋਂ ਮਿਲ ਕੇ ਕੀਤਾ ਗਿਆ ਹੈ, ਜੋ ਦੁਨੀਆ ਭਰ 'ਚ 16 ਜੂਨ ਨੂੰ ਰਿਲੀਜ਼ ਹੋਵੇਗੀ।


Tags: Ho Gaya TalliSuper SinghDiljit DosanjhSonam Bajwaਦਿਲਜੀਤ ਦੁਸਾਂਝਸੁਪਰ ਸਿੰਘ