FacebookTwitterg+Mail

ਕਾਇਲੀ ਨੂੰ ਛੱਡ ਦਿਲਜੀਤ ਦੋਸਾਂਝ ਨੂੰ ਮਿਲੀ 'ਨਵੀਂ ਪੰਜਾਬਣ'

diljit dosanjhcomment on gal gadot pic is winning the internet
04 January, 2018 03:18:39 PM

ਨਵੀਂ ਦਿੱਲੀ(ਬਿਊਰੋ)— ਪੰਜਾਬੀ ਮਸ਼ਹੂਰ ਗਾਇਕ ਤੇ ਅਦਾਕਾਰ ਦਿਲਜੀਤ ਦੋਸਾਂਝ ਦੀ ਸੋਸ਼ਲ ਨੈੱਟਵਰਕਿੰਗ ਸਾਈਟਸ 'ਤੇ ਜ਼ਬਰਦਸਤ ਫੈਨ ਫਾਲੋਇੰਗ ਹੈ। ਦਿਲਜੀਤ ਦੋਸਾਂਝ ਖੁਦ ਵੀ ਵੱਡੇ ਸਟਾਰਸ ਨੂੰ ਫਾਲੋ ਕਰਨ 'ਚ ਯਕੀਨ ਕਰਦੇ ਹਨ ਪਰ ਇਸ ਚੱਕਰ 'ਚ ਉਨ੍ਹਾਂ ਨੂੰ ਇਸ ਅਦਾਕਾਰਾ ਦੇ ਸਟੇਟਸ 'ਤੇ ਕਮੈਂਟ ਕਰਨ ਦੀ ਆਦਤ ਲੱਗ ਗਈ ਹੈ। ਪਹਿਲਾਂ ਉਹ ਰਿਐਲਿਟੀ ਸਟਾਰ ਕਾਇਲੀ ਜੇਨਰ 'ਤੇ ਇਕ ਤਰਫਾ ਕਮੈਂਟ ਕਰਦੇ ਸਨ। ਇਸ ਵਾਰ ਉਨ੍ਹਾਂ ਨੇ ਹਾਲੀਵੁੱਡ ਦੀ ਵਨਡਰ ਵੂਮੈਨ ਗੈਲ ਗੈਡੋਟ ਨੂੰ ਚੁਣਿਆ ਹੈ। ਗੈਲ ਨੇ ਹਫਤਾ ਪਹਿਲਾਂ ਆਪਣੀ ਇਕ ਤਸਵੀਰ ਇੰਸਟਾਗ੍ਰਾਮ 'ਤੇ ਪੋਸਟ ਕੀਤੀ ਸੀ।

 

A post shared by Gal Gadot (@gal_gadot) on

ਦਿਲਜੀਤ ਇਸ 'ਤੇ ਵੀ ਕਮੈਂਟ ਕਰਨ ਤੋਂ ਆਪਣੇ ਆਪ ਨੂੰ ਰੋਕ ਨਾ ਸਕੇ। ਗੈਲ ਗੈਡੋਟ ਨੇ ਆਪਣੀ ਇਸ ਤਸਵੀਰ ਦੇ ਕੈਪਸ਼ਨ 'ਚ ਲਿਖਿਆ, ''ਨਵੇਂ ਸਾਲ ਦੇ ਇੰਤਜ਼ਾਰ 'ਚ...'' ਗੈਲ ਗੈਡੋਟ ਨੇ ਜੋ ਡਰੈੱਸ ਪਾਈ ਸੀ ਉਹ ਕੁਝ ਭਾਰਤੀ ਕੁੜਤੀ ਵਰਗੀ ਲੱਗ ਰਹੀ ਸੀ। ਬਸ ਫਿਰ ਕੀ ਸੀ ਦਿਲਜੀਤ ਤੋਂ ਨਹੀਂ ਰਿਹਾ ਗਿਆ ਅਤੇ ਉਨ੍ਹਾਂ ਨੇ ਕਮੈਂਟ ਕਰ ਦਿੱਤਾ।

Punjabi Bollywood Tadka

ਦਿਲਜੀਤ ਨੇ ਉਨ੍ਹਾਂ ਦੀ ਪੋਸਟ 'ਤੇ ਕਮੈਂਟ ਕੀਤਾ ਕਿ, ''ਕੁੜੀ ਪੰਜਾਬਣ ਲੱਗਦੀ ਆ''…ਬਸ ਫਿਰ ਕੀ ਸੀ ਦਿਲਜੀਤ ਦੇ ਇਸ ਕਮੈਂਟ ਤੋਂ ਬਾਅਦ ਇੰਸਟਾਗ੍ਰਾਮ 'ਤੇ ਕਮੈਂਟ ਆਉਣ ਲੱਗੇ। ਕਿਸੇ ਨੇ ਕਿਹਾ, ''ਗੈਲ ਗੈਡੋਟ ਪਲੀਜ਼ ਰਿਪਲਾਈ ਹਿਮ'' ਤਾਂ ਕਿਸੇ ਦਾ ਜਵਾਬ ਸੀ, ''ਦਿਲਜੀਤ ਭਾਜੀ ਵਿਆਹ ਕਰਨ ਦਾ ਟਾਈਮ ਆ ਗਿਆ'' ਅਤੇ ਕਿਸੇ ਨੇ ਕਿਹਾ, ''ਇਹ ਨਹੀਂ ਪਟੇਗੀ ਭਾਜੀ।'' ਦਿਲਜੀਤ ਨੇ ਕਮੈਂਟ ਤਾਂ ਕਰ ਦਿੱਤਾ ਹੈ ਪਰ ਉਨ੍ਹਾਂ ਨੂੰ ਕੋਈ ਜਵਾਬ ਨਹੀਂ ਮਿਲਿਆ ਹੈ।


ਇਸ ਤੋਂ ਪਹਿਲਾਂ ਦਿਲਜੀਤ ਦੋਸਾਂਝ ਕਾਇਲੀ ਜੇਨਰ ਨੂੰ ਲੈ ਕੇ ਵੀ ਬਹੁਤ ਕਮੈਂਟ ਕਰਦੇ ਸਨ ਪਰ ਕਾਇਲੀ ਨੇ ਉਨ੍ਹਾਂ ਨੂੰ ਕੋਈ ਰਿਸਪਾਂਸ ਨਹੀਂ ਦਿੱਤਾ ਸੀ। ਹੁਣ ਕਾਇਲੀ ਜੇਨਰ ਪ੍ਰੈਗਨੈਂਟ ਹੈ। ਸੋਸ਼ਲ ਨੈੱਟਵਰਕਿੰਗ ਸਾਇਟਸ 'ਤੇ ਇਸ ਨੂੰ ਲੈ ਕੇ ਵੀ ਦਿਲਜੀਤ ਦਾ ਮਜ਼ਾਕ ਬਣ ਰਿਹਾ ਹੈ ਕਿ ਕਾਇਲੀ ਦੇ ਪ੍ਰੈਗਨੈਂਟ ਹੋਣ ਤੋਂ ਬਾਅਦ ਉਨ੍ਹਾਂ ਨੇ ਗੈਲ ਨੂੰ ਚੁਣ ਲਿਆ ਹੈ।


ਦੱਸ ਦੇਈਏ ਕਿ ਪੰਜਾਬੀ ਸੁਪਰਸਟਾਰ ਦਿਲਜੀਤ ਦੋਸਾਂਝ ਜਲਦ ਹੀ 'ਰਾਇਜਿੰਗ ਸਟਾਰ ਦੇ ਸੀਜ਼ਨ-2' 'ਚ ਬਤੌਰ ਜੱਜ ਨਜ਼ਰ ਆਉਣਗੇ। ਇਸ ਤੋਂ ਇਲਾਵਾ ਉਹ ਹਾਕੀ ਖਿਡਾਰੀ ਸੰਦੀਪ ਸਿੰਘ ਦੀ ਬਾਇਓਪਿਕ 'ਸੂਰਮਾ' ਵੀ ਕਰ ਰਹੇ ਹਨ। ਉਂਝ ਭਾਵੇਂ ਹਾਲੀਵੁੱਡ ਅਦਾਕਾਰਾ ਉਨ੍ਹਾਂ ਨੂੰ ਜਵਾਬ ਦੇਣ ਜਾਂ ਨਾ ਦੇਣ ਪਰ ਉਨ੍ਹਾਂ ਦੇ ਫੈਨਜ਼ ਨੂੰ ਮਸਤੀ ਕਰਨ ਦਾ ਬਹਾਨਾ ਜ਼ਰੂਰ ਮਿਲ ਜਾਂਦਾ ਹੈ।

Punjabi Bollywood Tadka


Tags: Diljit DosanjhGal Gadot Kudi Punjaban lagdi ahWonder WomanInstagramਦਿਲਜੀਤ ਦੋਸਾਂਝ