FacebookTwitterg+Mail

video : 'ਤੇਰੇ ਰੰਗ' ਨਾਲ ਸੰਗੀਤ ਦੀ ਦੁਨੀਆ ਰੰਗਣ ਲੱਗੀ ਹੈ ਦਿਲਜੋਤ

19 February, 2017 03:48:34 PM
ਜਲੰਧਰ— ਬੋਲਦੀਆਂ ਅੱਖਾਂ ਅਤੇ ਦਿਲਕਸ਼ ਅਦਾਵਾਂ ਦਾ ਅਭਿਨੈ ਸਿਰ ਚੜ੍ਹ ਕੇ ਬੋਲਣ ਵਾਲਾ 'ਤੇ ਹੁਣ ਕੁਦਰਤੀ ਮਿੱਠੀ ਆਵਾਜ਼ ਨੂੰ ਸਾਜਾਂ ਦੀ ਲੈਅ 'ਚ ਪਰੋਅ ਕੇ ਜੁਬਾਨ 'ਤੇ ਚੜ੍ਹਨ ਵਾਲੇ ਬੋਲਾਂ ਨੂੰ ਬੋਲ ਕੇ ਦਿਲਜੋਤ ਗਾਇਕਾ ਬਣ ਗਈ ਹੈ। 'ਟੇਸ਼ਣ' ਅਤੇ 'ਯਾਰ ਅਣਮੁੱਲੇ 2' ਫਿਲਮਾਂ ਦੀ ਹੀਰੋਇਨ ਅਤੇ ਦਿਲਜੀਤ ਦੋਸਾਂਝ ਦੇ ਸਫਲ ਟਰੈਕ 'ਪਟਿਆਲਾ ਪੈੱਗ' ਦੀ ਮੁੱਖ ਮਾਡਲ ਦਿਲਜੋਤ ਦਾ ਪਹਿਲਾਂ ਸਿੰਗਲ ਟਰੈਕ 'ਤੇਰੇ ਰੰਗ', ਲੋਕ ਧੁਨ ਸੰਗੀਤ ਕੰਪਨੀ ਵੱਲੋਂ ਦੁਨੀਆ ਭਰ ਦੇ ਪੰਜਾਬੀ ਸਰੋਤਿਆਂ ਲਈ ਜਾਰੀ ਹੋ ਚੁੱਕਾ ਹੈ। ਦਿਲਜੋਤ ਆਤਮ-ਵਿਸ਼ਵਾਸ ਨਾਲ ਦੱਸਦੀ ਹੈ ਕਿ 'ਤੇਰੇ ਰੰਗ' ਨੌਡਵਾਨਾਂ ਦੇ ਪਿਆਰ ਅਰਮਾਨਾਂ ਦਾ ਇੱਕ ਰਮਾਂਟਿਕ ਗੀਤ ਹੈ ਅਤੇ ਖਾਸ ਕਰ ਕੇ ਪ੍ਰੇਮ ਦੀਵਾਨਿਆਂ ਦੇ ਜਜ਼ਬਾਤਾਂ ਦੀ ਤਰਜਮਾਨੀ ਹੈ। ਕਿੰਗ ਗਰੇਵਾਲ ਨੇ 'ਤੇਰੇ ਰੰਗ' ਗੀਤ ਨੂੰ ਆਪਣੀ ਕਮਲ ਨਾਲ ਅਜਿਹੇ ਬਣਾਏ ਹਨ, ਜਿਨ੍ਹਾਂ ਦੀ ਚਮਕ ਦਿਲਜੀਤ ਸਿੰਘ ਦੇ ਸੰਗੀਤ ਦੀ ਚਾਸ਼ਣੀ ਨਾਲ ਹੋਰ ਵੀ ਵਧੀ ਹੈ। ਗਾਉਣ ਪੱਖੋਂ ਦਿਨ ਦੀ ਤਹਿ 'ਚੋਂ ਜ਼ੁਬਾਨ 'ਚੇ ਆਈ ਮਿੱਠੀ ਸੁਰ ਨਾਲ ਦਿਲਜੋਤ ਨੇ ਹੋਰ ਚਾਰ ਚੰਨ ਲਾਏ ਹਨ। ਕੋਈ ਕਸਰ ਨਾ ਰਹਿ ਜਾਵੇ 'ਟਰੂਮੇਕਰ' ਦੇ ਵੀਡੀਓ ਨੇ ਕੋਸ਼ਿਸ਼ ਕੀਤੀ ਹੈ ਅਤੇ ਸੋਸਲ ਮੀਡੀਆ, ਸੰਗੀਤ ਸਾਈਟਾਂ, ਸੰਗੀਤ ਚੈਨਲਜ਼ 'ਤੇ ਦਿਲਜੋਤ ਦੇ ਇਹ ਸੁਰ ਹੀ ਜੋਤ ਨੂੰ ਲਟ-ਲਟ ਬਾਲ ਕੇ ਪੰਜਾਬੀ ਗਾਇਕੀ 'ਚ ਦਿਲਜੋਤ ਦਾ ਪ੍ਰਵੇਸ਼ ਔਰਤ ਪੰਜਾਬੀ ਗਾਇਕੀ 'ਚ ਮਾਣਯੋਗ ਵਾਦਾ ਹੈ ਅਤੇ ਦਿਲਜੋਤ ਆਪਣੀ ਇਹ ਚਾਹਤ ਨੂੰ ਸਿਰੇ ਚੜਾਉਣ ਵਾਲੀ ਗਾਇਕਾ ਬਣ ਕੇ ਪ੍ਰਿਯੰਕਾ ਚੋਪੜਾ ਅੰਤਰਰਾਸ਼ਟਰੀ ਪੱਧਰ ਨੂੰ ਛੂਹ ਸਕਦੀ ਹੈ। 'ਤੇਰੇ ਰੰਗ' 'ਚ ਰੰਗੀ ਉਹ ਵੀ ਸੰਗੀਤ ਪ੍ਰੇਮੀਆਂ ਨੂੰ ਖੂਬ ਰੰਗ ਦੀਅੰ ਬੁਲੰਦੀਆਂ 'ਤੇ ਸੈਰ ਕਰਵਾ ਸਕਦੀ ਹੈ। ਦਿਲਜੋਤ 'ਤੇਰੇ ਰੰਗ' ਤੋਂ ਬਾਅਦ ਕਿਉਂ ਆਈ. ਐੱਮ. ਸੀ. ਚਮਕੌਰ ਸੋਹਲ ਅਤੇ ਸੁਖਮਿੰਦਰ ਧੰਜਲ ਦੀ 'ਜ਼ੀਰੋ ਬਣਗੇ ਹੀਰੋ' ਵੀ ਕਰੇਗੀ।

Tags: DiljottTere Rang Lokdhunਦਿਲਜੋਤਤੇਰੇ ਰੰਗ