FacebookTwitterg+Mail

ਆਪਣੀ ਪਹਿਲੀ ਈਦ 'ਚ ਦੀਪਿਕਾ ਨੇ ਗਰੀਨ ਸ਼ਰਾਰਾ ਪਹਿਨ ਦਿਖਾਇਆ ਖੂਸਸੂਰਤ ਅੰਦਾਜ਼

dipika kakar
18 June, 2018 05:26:29 PM

ਮੁੰਬਈ (ਬਿਊਰੋ)— ਟੀ. ਵੀ. ਅਦਾਕਾਰਾ ਦੀਪਿਕਾ ਕੱਕੜ ਯਾਨੀ ਸਿਮਰ ਨੇ ਕੁਝ ਮਹੀਨੇ ਪਹਿਲਾਂ ਹੀ ਐਕਟਰ ਸ਼ੋਏਬ ਇਬ੍ਰਾਹਿਮ ਨਾਲ ਵਿਆਹ ਕਰਵਾਇਆ ਸੀ। ਦੀਪਿਕਾ ਦੀ ਵਿਆਹ ਤੋਂ ਬਾਅਦ ਪਹਿਲੀ ਈਦ ਹੈ। ਈਦ ਤੋਂ ਪਹਿਲਾਂ ਦੀਪਿਕਾ ਨੇ ਰੋਜਾ ਵੀ ਰੱਖਿਆ ਸੀ ਅਤੇ ਹੁਣ ਅਦਾਕਾਰਾ ਈਦ ਸੈਲੀ‍ਬਰੇਸ਼ਨ ਦੀਆਂ ਤਸਵੀਰਾਂ 'ਚ ਛਾਈ ਹੋਈ ਹੈ।

Punjabi Bollywood Tadka
ਦੀਪਿਕਾ ਨੇ ਈਦ ਦੇ ਖਾਸ ਮੌਕੇ 'ਤੇ ਡੂੰਘੇ ਹਰੇ ਰੰਗ ਦੇ ਸ਼ਰਾਰੇ ਤੋਂ ਇਲਾਵਾ ਗੋਲਡਨ ਸ਼ਰਾਰੇ ਵਿਚ ਵੀ ਨਜ਼ਰ ਆਈ। ਈਦ 'ਤੇ ਇਸ ਜੋੜੀ ਦੇ ਫੈਨ ਗਰੁੱਪ ਨੇ ਇੰਸਟਾਗਰਾਮ 'ਤੇ ਕਈ ਸ਼ਾਨਦਾਰ ਤਸਵੀਰਾਂ ਪੋਸਟ ਕੀਤੀਆਂ ਹਨ।

Punjabi Bollywood Tadka
ਰਮਜਾਨ ਦੇ ਮਹੀਨੇ 'ਚ ਰੋਜਾ ਰੱਖਣ ਵਾਲੀ ਦੀਪਿਕਾ ਨੇ ਇਹ ਵੀ ਕਿਹਾ ਸੀ,'' ਰੋਜਾ ਰੱਖਣਾ ਇੰਨਾ ਮੁਸ਼ਕਿਲ ਨਹੀਂ ਹੈ, ਜਿਨ੍ਹਾਂ ਮੈਂ ਵਿਆਹ ਤੋਂ ਪਹਿਲਾ ਸੋਚਦੀ ਸੀ।'' ਸ਼ੋਏਬ ਅਬਰਾਹਿ‍ਮ ਨੇ ਵੀ ਆਪਣੇ ਈਦ ਸਪੈਸ਼ਲ ਲੁੱਕ ਦੀਆਂ ਤਸਵੀਰਾਂ ਫੈਨਜ਼ ਲਈ ਸ਼ੇਅਰ ਕੀਤੀਆਂ ਹਨ। ਸ਼ੋਏਬ ਪਿਸਤਾ ਸ਼ੇਡ ਕੁੱੜਤੇ 'ਚ ਸ਼ਾਨਦਾਰ ਦਿਖਾਈ ਦੇ ਰਹੇ ਹਨ।

Punjabi Bollywood Tadka
ਦੀਪਿਕਾ ਇਨੀਂ ਦਿਨੀਂ ਟੀ.ਵੀ. ਇੰਡਸਟਰੀ ਤੋਂ ਦੂਰ ਆਪਣੇ ਪਰਿਵਾਰ ਨਾਲ ਸਮਾਂ ਬਿ‍ਤਾ ਰਹੀ ਹੈ।  ਦੀਪਿਕਾ ਨੇ ਇਕ ਇੰਟਰਵਿਊ ਵਿਚ ਕਿਹਾ,'' ਵਿਆਹ ਤੋਂ ਬਾਅਦ ਜ਼ਿੰਦਗੀ ਵਿਚ ਸਕੂਨ ਆ ਗਿਆ ਹੈ। ਮੈਂ ਸ਼ੋਏਬ ਲਈ ਖਾਣਾ ਬਣਾਉਂਦੀ ਹਾਂ, ਘਰ ਵਿਚ ਸ਼ੋਏਬ ਦੀ ਮਾਂ ਅਤੇ ਭੈਣ ਨਾਲ ਸਮਾਂ ਬਿਤਾਉਂਦੀ ਹਾਂ।'' 

Punjabi Bollywood Tadka
ਰਿਪੋਰਟ ਮੁਤਾਬਕ ਵਿਆਹ ਤੋਂ ਪਹਿਲਾਂ ਦੀਪਿਕਾ ਲੰਬੇ ਸਮੇਂ ਤੱਕ ਲਿਵ‍ਇਨ ਰਿਲੇਸ਼ਨ 'ਚ ਰਹੀ ਸੀ। ਵਿਆਹ ਲਈ ਉਨ੍ਹਾਂ ਨੇ ਆਪਣਾ ਧਰਮ ਬਦਲਾ ਲਿਆ ਸੀ। ਵਿਆਹ ਤੋਂ ਬਾਅਦ ਦੀਪਿਕਾ ਕੱਕੜ ਨੇ ਆਪਣਾ ਨਾਮ ਫੈਜਾ ਰੱਖ ਲਿਆ ਸੀ।

Punjabi Bollywood Tadka

Punjabi Bollywood Tadka

Punjabi Bollywood Tadka

Punjabi Bollywood Tadka


Tags: Sasural Simar Ka Dipika KakarShoaib IbrahimRamazanEid

Edited By

Manju

Manju is News Editor at Jagbani.