FacebookTwitterg+Mail

ਵਿਆਹ ਤੋਂ ਪਹਿਲਾਂ ਹੀ ਖੇਤਾਂ 'ਚ ਰੋਮਾਂਸ ਕਰਦੀ ਦਿਖੀ ਦੀਪਿਕਾ, ਵੀਡੀਓ ਵਾਇਰਲ

dipika pre wedding photoshoot
20 February, 2018 03:56:50 PM

ਮੁੰਬਈ (ਬਿਊਰੋ)— 'ਸਸੁਰਾਲ ਸਿਮਰ ਕਾ' ਫੇਮ ਟੀ. ਵੀ. ਕੱਪਲ ਦੀਪਿਕਾ ਕੱਕੜ ਤੇ ਸ਼ੋਏਬ ਇਬ੍ਰਾਹਿਮ ਇਨ੍ਹੀਂ ਦਿਨੀਂ ਮੁੰਬਈ ਦੇ ਸ਼ੋਰ-ਸ਼ਰਾਬੇ ਤੋਂ ਦੂਰ ਆਪਣੇ ਹੋਮ ਟਾਊਨ 'ਚ ਵਿਆਹ ਦੀਆਂ ਤਿਆਰੀਆਂ 'ਚ ਰੁੱਝੇ ਹੋਏ ਹਨ। ਹਾਲ ਹੀ 'ਚ ਦੋਵਾਂ ਨੇ ਖੇਤਾਂ 'ਚ ਆਪਣਾ ਵੈਡਿੰਗ ਫੋਟੋਸ਼ੂਟ ਕਰਵਾਇਆ, ਜਿਥੇ ਦੋਵੇਂ ਕਦੇ ਟਰੈਕਟਰ ਤੇ ਕਦੇ ਖਾਲੀ ਮੈਦਾਨ 'ਚ ਰੋਮਾਂਸ ਕਰਦੇ ਨਜ਼ਰ ਆਏ।

Punjabi Bollywood Tadka
'ਡੀ. ਡੀ. ਐੱਲ. ਜੇ.' ਸਟਾਈਲ 'ਚ ਕਰਵਾਇਆ ਫੋਟੋਸ਼ੂਟ
ਦੀਪਿਕਾ ਤੇ ਸ਼ੋਏਬ ਪਿੰਡ 'ਚ ਸੈਰ-ਸਪਾਟਾ ਕਰਕੇ ਉਥੋਂ ਦੀ ਤਾਜ਼ੀ ਹਵਾ ਦਾ ਆਨੰਦ ਮਾਣ ਰਹੇ ਹਨ। ਵਿਆਹ ਤੋਂ ਪਹਿਲਾਂ ਉਨ੍ਹਾਂ ਨੇ ਖੇਤਾਂ 'ਚ ਸ਼ਾਹਰੁਖ-ਕਾਜੋਲ ਦੀ ਫਿਲਮ 'ਡੀ. ਡੀ. ਐੱਲ. ਜੇ.' ਸਟਾਈਲ 'ਚ ਫੋਟੋਸ਼ੂਟ ਕਰਵਾਇਆ ਹੈ। ਸਰ੍ਹੋਂ ਦੇ ਖੇਤਾਂ 'ਚ 'ਡੀ. ਡੀ. ਐੱਲ. ਜੇ.' ਦੇ ਹਿੱਟ ਸੀਨਜ਼ ਨੂੰ ਰੀਕ੍ਰਿਏਟ ਕਰਕੇ ਟੀ. ਵੀ. ਕੱਪਲ ਨੇ ਸ਼ਾਹਰੁਖ-ਕਾਜੋਲ ਦੀ ਜੋੜੀ ਦੀਆਂ ਯਾਦਾਂ ਤਾਜ਼ਾ ਕਰ ਦਿੱਤੀਆਂ ਹਨ।

Punjabi Bollywood Tadkaਦੱਸਣਯੋਗ ਹੈ ਕਿ ਦੀਪਿਕਾ-ਸ਼ੋਏਬ ਲਖਨਊ ਤੋਂ ਪੰਜ ਘੰਟੇ ਦੂਰ ਮੈਦਾਹਾ ਪਿੰਡ 'ਚ ਡੈਸਟੀਨੇਸ਼ਨ ਵੈਡਿੰਗ ਕਰਨ ਜਾ ਰਹੇ ਹਨ। ਜਾਣਕਾਰੀ ਮੁਤਾਬਕ 22 ਫਰਵਰੀ ਨੂੰ ਇਕ ਪ੍ਰਾਈਵੇਟ ਸੈਰਾਮਨੀ 'ਚ ਦੋਵੇਂ ਵਿਆਹ ਕਰਵਾਉਣਗੇ।

Punjabi Bollywood Tadka
ਵਿਆਹ 'ਚ ਕੁਝ ਨਜ਼ਦੀਕੀ ਦੋਸਤਾਂ ਨੂੰ ਹੀ ਸੱਦਾ ਦਿੱਤਾ ਗਿਆ ਹੈ। ਵਿਆਹ ਦੀ ਰਿਸੈਪਸ਼ਨ 26 ਫਰਵਰੀ ਨੂੰ ਮੁੰਬਈ ਦੇ ਸੀ ਪ੍ਰਿੰਸਿਜ਼ ਹੋਟਲ 'ਚ ਹੋਵੇਗੀ, ਜਿਸ 'ਚ ਇੰਡਸਟਰੀ ਦੇ ਸਾਰੇ ਸੈਲੇਬ੍ਰਿਟੀਜ਼ ਸ਼ਾਮਲ ਹੋਣਗੇ।
Punjabi Bollywood Tadka


Tags: Dipika Kakkar Shoaib Ibrahim Pre Wedding Photoshoot Sasural Simar Ka Instagram

Edited By

Rahul Singh

Rahul Singh is News Editor at Jagbani.