FacebookTwitterg+Mail

Video : ਦਿਸ਼ਾ ਪਟਾਨੀ ਨੇ ਮਸ਼ਹੂਰ ਪੌਪ ਸਟਾਰ ਬਿਓਂਸੇ ਨੂੰ ਡਾਂਸ 'ਚ ਦਿੱਤੀ ਜ਼ਬਰਦਸਤ ਟੱਕਰ

disha dance video viral
26 May, 2018 04:09:49 PM

ਨਵੀਂ ਦਿੱਲੀ (ਬਿਊਰੋ)— ਦਿਸ਼ਾ ਪਟਾਨੀ ਬਾਲੀਵੁੱਡ ਦੀਆਂ ਸਭ ਤੋਂ ਫਿੱਟ ਅਭਿਨੇਤਰੀਆਂ 'ਚੋਂ ਇਕ ਹੈ। ਭਾਵੇਂ ਡਾਂਸ ਹੋਵੇ ਜਾਂ ਫਿਰ ਕਸਰਤ, ਦਿਸ਼ਾ ਹਰ ਅੰਦਾਜ਼ 'ਚ ਆਪਣੀ ਫਿਟਨੈੱਸ ਦਿਖਾਉਂਦੀ ਹੈ। ਪਿਛਲੇ ਦਿਨੀਂ ਟਾਈਗਰ ਸ਼ਰਾਫ ਨਾਲ ਫਿਲਮ 'ਬਾਗੀ 2' 'ਚ ਨਜ਼ਰ ਆਈ ਦਿਸ਼ਾ ਹੁਣ ਜਲਦ ਹੀ ਸਲਮਾਨ ਖਾਨ ਨਾਲ ਫਿਲਮ 'ਭਾਰਤ' 'ਚ ਦਿਖੇਗੀ ਪਰ ਇਸ ਵਿਚਕਾਰ ਦਿਸ਼ਾ ਨੇ ਸੋਸ਼ਲ ਮੀਡੀਆ 'ਤੇ ਇਕ ਅਜਿਹੀ ਵੀਡੀਓ ਸ਼ੇਅਰ ਕੀਤੀ ਹੈ, ਜਿਸ ਨੇ ਉਨ੍ਹਾਂ ਦੇ ਪ੍ਰਸ਼ੰਸਕਾਂ ਨੂੰ ਫਿਰ ਤੋਂ ਉਨ੍ਹਾਂ ਦਾ ਦੀਵਾਨਾ ਬਣਾ ਦਿੱਤਾ ਹੈ। ਅਸਲ 'ਚ ਦਿਸ਼ਾ ਪਟਾਨੀ ਨੂੰ ਡਾਂਸ ਦਾ ਕਾਫੀ ਸ਼ੌਕ ਹੈ ਅਤੇ ਆਪਣੇ ਇਸੇ ਸ਼ੌਕ ਦੀ ਇਕ ਮਜ਼ੇਦਾਰ ਵੀਡੀਓ ਦਿਸ਼ਾ ਨੇ ਸ਼ਨੀਵਾਰ ਨੂੰ ਸੋਸ਼ਲ ਮੀਡੀਆ 'ਤੇ ਸ਼ੇਅਰ ਕੀਤੀ ਹੈ।

ਇਸ ਵੀਡੀਓ 'ਚ ਦਿਸ਼ਾ ਹਾਲੀਵੁੱਡ ਪੌਪ ਸਟਾਰ ਬਿਓਂਸੇ ਨੂੰ ਡਾਂਸ 'ਚ ਟੱਕਰ ਦਿੰਦੀ ਦਿਖ ਰਹੀ ਹੈ। ਅਸਲ 'ਚ ਇਸ ਵੀਡੀਓ 'ਚ ਇਕ ਪਾਸੇ ਬਿਓਂਸੇ ਅਤੇ ਦੂਜੇ ਪਾਸੇ ਦਿਸ਼ਾ ਡਾਂਸ ਕਰਦੀ ਦਿਖ ਰਹੀ ਹੈ। ਇਸ ਵੀਡੀਓ ਤੋਂ ਸਾਫ ਹੈ ਕਿ ਦਿਸ਼ਾ ਪਟਾਨੀ ਕਿਸੇ ਇੰਟਰਨੈਸ਼ਨਲ ਸਟਾਰ ਤੋਂ ਘੱਟ ਨਹੀਂ ਹੈ। ਦਿਸ਼ਾ ਨੇ ਇਹ ਵੀਡੀਓ ਸਿਰਫ 4 ਘੰਟੇ ਪਹਿਲਾਂ ਹੀ ਆਪਣੇ ਇੰਸਟਾਗਰਾਮ 'ਤੇ ਸ਼ੇਅਰ ਕੀਤੀ ਹੈ ਅਤੇ ਅਜੇ ਤੱਕ 11 ਲੱਖ ਤੋਂ ਜ਼ਿਆਦਾ ਵਿਊਜ਼ ਇਸ ਵੀਡੀਓ ਨੂੰ ਮਿਲ ਚੁੱਕੇ ਹਨ।
ਜ਼ਿਕਰਯੋਗ ਹੈ ਕਿ ਦਿਸ਼ਾ ਪਟਾਨੀ ਨੇ 2016 'ਚ ਫਿਲਮ 'ਐੱਮ. ਐੱਸ. ਧੋਨੀ : ਦਿ ਅਣਟੋਲਡ ਸਟੋਰੀ' ਨਾਲ ਆਪਣੇ ਬਾਲੀਵੁੱਡ ਕਰੀਅਰ ਦੀ ਸ਼ੁਰੂਆਤ ਕੀਤੀ ਸੀ ਅਤੇ ਉਸੇ ਸਮੇਂ ਤੋਂ ਆਪਣੇ ਮਾਸੂਮ ਚਿਹਰੇ ਕਾਰਨ ਦਿਸ਼ਾ ਲੋਕਾਂ ਦੇ ਦਿਲਾਂ 'ਚ ਛਾ ਗਈ। ਦਿਸ਼ਾ ਦੀ ਸੋਸ਼ਲ ਮੀਡੀਆ 'ਤੇ ਜ਼ਬਰਦਸਤ ਫੈਨ ਫਾਲੋਇੰਗ ਹੈ। ਦਿਸ਼ਾ ਦੇ ਸਿਰਫ ਇੰਸਟਾਗਰਾਮ 'ਤੇ 1 ਕਰੋੜ ਤੋਂ ਜ਼ਿਆਦਾ ਫਾਲੋਅਰ ਹਨ, ਜਦਕਿ ਟਵਿਟਰ 'ਤੇ ਦਿਸ਼ਾ ਦੇ ਫਾਲੋਅਰਜ਼ ਦੀ ਸੰਖਿਆ 1 ਕਰੋੜ 99 ਲੱਖ ਹੈ।


Tags: Disha PataniDance VideoViralPop StarBeyonceInstagram

Edited By

Chanda Verma

Chanda Verma is News Editor at Jagbani.