FacebookTwitterg+Mail

ਟਾਈਗਰ ਸ਼ਰਾਫ ਦੀ ਪ੍ਰੇਮਿਕਾ ਨੇ ਡਰੈੱਸ 'ਤੇ ਟਿੱਪਣੀ ਕਰਨ ਵਾਲਿਆਂ ਨੂੰ ਦਿੱਤਾ ਕਰਾਰਾ ਜਵਾਬ, ਕਿਹਾ...!

    1/2
25 February, 2017 12:07:11 PM
ਮੁੰਬਈ— ਬਾਲੀਵੁੱਡ ਅਭਿਨੇਤਰੀ ਦਿਸ਼ਾ ਪਟਾਨੀ ਅਤੇ ਟਾਈਗਰ ਸ਼ਰਾਫ ਦੀ ਪ੍ਰੇਮਿਕਾ ਕਦੇ ਆਪਣੇ ਬੋਲਡ ਅੰਦਾਜ਼ ਅਤੇ ਕਦੇ ਡਰੈੱਸ ਨੂੰ ਚਰਚਾ 'ਚ ਰਹਿੰਦੀ ਹੈ। ਇਸ ਵਾਰ ਆਪਣੀ ਇੱਕ ਡਰੈੱਸ ਨੂੰ ਲੈ ਕੇ ਹੋਏ ਹੰਗਾਮੇ 'ਤੇ ਦਿਸ਼ਾ ਨੇ ਆਪਣੇ ਆਪ ਨੂੰ ਟ੍ਰੋਲ ਕਰਨ ਵਾਲਿਆਂ ਨੂੰ ਕਰਾਰਾ ਜਵਾਬ ਦਿੱਤਾ ਹੈ। ਅਸਲ 'ਚ ਦਿਸ਼ਾ ਪਿਛਲੇ ਦਿਨ੍ਹਾਂ 'ਚ ਹੋਏ ਫਿਲਮਫੇਅਰ ਐਵਾਰਡਜ਼ 'ਚ ਜੋ ਡਰੈੱਸ ਪਾ ਕੇ ਗਈ ਸੀ, ਉਸ ਦੀਆਂ ਤਸਵੀਰਾਂ ਜਿਵੇਂ ਹੀ ਬਾਹਰ ਆਈਆਂ 'ਤੇ ਸੋਸ਼ਲ ਮੀਡੀਆ 'ਤੇ ਹੰਗਾਮਾ ਖੜਾ ਹੋ ਗਿਆ। ਲੋਕਾਂ ਨੇ ਦਿਸ਼ਾ ਦੀ ਡਰੈੱਸ ਨੂੰ ਲੈ ਕੇ ਕਾਫੀ ਬੁਰੀਆਂ ਟਿੱਪਣੀਆਂ ਕੀਤੀਆਂ। ਹਾਲ ਹੀ 'ਚ ਜਦੋਂ ਐਵਾਰਡਜ਼ ਟੀ. ਵੀ. 'ਤੇ ਦਿਖਾਏ ਗਏ, ਉਸ ਤੋਂ ਬਾਅਦ ਦਿਸ਼ਾ ਨੂੰ ਬੁਰੇ ਤਰੀਕੇ ਨਾਲ ਟ੍ਰੋਲਿੰਗ ਦਾ ਸਾਹਮਣਾ ਕਰਨਾ ਪਿਆ।
ਜ਼ਿਕਰਯੋਗ ਹੈ ਕਿ, ਦਿਸ਼ਾ ਨੇ ਆਪਣੀ ਚੁੱਪੀ ਤੋੜਦੇ ਹੋਏ ਆਪਣੇ ਇੰਸਟਾਗ੍ਰਾਮ 'ਤੇ ਤਕੜਾ ਬਿਆਨ ਪੋਸਟ ਕੀਤਾ। ਜਿਸ 'ਚ ਦਿਸ਼ਾ ਉਸ ਨੇ ਲਿਖਿਆ, ''ਢੋਂਗੀਪਨ (ਦਿਖਾਵਾ) ਛੱਡ ਕੇ ਲੋਕ ਆਪਣੇ ਦਿਮਾਗ ਦੇ ਦਰਵਾਜੇ ਖੋਲਣ।'' ਦਿਸ਼ਾ ਨੇ ਲਿਖਿਆ ਕਿ, ''ਹਾਲ ਹੀ 'ਚ ਰੈਂਪ ਨਾਲ ਜੁੜੀਆਂ ਕਈ ਖਬਰਾਂ ਮੈਂ ਪੜੀਆ, ਜਿਸ ਦੇਸ਼ 'ਚ ਦੇਵੀ ਨੂੰ ਪੂਜਿਆ ਜਾਂਦਾ ਹੈ, ਉਥੇ ਹੀ ਲੋਕ ਆਪਣੀਆਂ ਹੱਦਾਂ ਪਾਰ ਕਰ ਕੇ ਜਾਨਵਰ ਬਣ ਰਹੇ ਹਨ, ਜੋ ਕਾਫੀ ਸ਼ਰਮ ਦੀ ਗੱਲ ਹੈ। ਔਰਤ ਦੇ ਸਰੀਰ 'ਤੇ ਕਿਹੜੀ ਜਗ੍ਹਾ ਢੱਕੀ ਹੋਈ ਹੈ ਅਤੇ ਕਿਹੜੀ ਨਹੀਂ ਇਹ ਜੱਜ ਕਰਨਾ ਤਾਂ ਬਹੁਤ ਆਸਾਨ ਹੈ ਪਰ ਲੋਕਾਂ ਨੂੰ ਇਸ ਗੱਲ 'ਤੇ ਸ਼ਰਮ ਨਹੀਂ ਅਉਂਦੀ ਕਿ ਉਹ ਉਸ ਸਮੇਂ ਉਨ੍ਹਾਂ ਥਾਵਾਂ ਨੂੰ ਦਿਖਾਉਂਦੇ ਹਨ, ਜਿਨ੍ਹਾਂ ਨੂੰ ਉਹ ਢੱਕਣ ਨੂੰ ਕਹਿੰਦੇ ਹਨ...! ਜਾਗੋ।'' ਦਿਸ਼ਾ ਪਟਾਨੀ ਦੀ ਚਰਚਾ ਅਕਸਰ ਟਾਈਗਰ ਸ਼ਰਾਫ ਦੀ ਦੋਸਤੀ ਕਾਰਨ ਵੀ ਹੁੰਦੀ ਰਹਿੰਦੀ ਹੈ।

Tags: Disha PataniTiger ShroffDress commentਦਿਸ਼ਾ ਪਟਾਨੀਟਾਈਗਰ ਸ਼ਰਾਫਡਰੈੱਸ ਟਿੱਪਣੀ