FacebookTwitterg+Mail

ਦਿਸ਼ਾ ਪਟਾਨੀ ਦਾ ਫੈਨ ਨੇ ਕੀਤਾ ਪਿੱਛਾ, ਚੁੱਕਣਾ ਪਿਆ ਇਹ ਕਦਮ

disha patani
28 March, 2017 04:11:15 PM
ਮੁੰਬਈ— ਹਾਲ ਹੀ 'ਚ ਬਾਲੀਵੁੱਡ ਅਭਿਨੇਤਰੀ ਵਿਦਿਆ ਬਾਲਨ ਨਾਲ ਏਅਰਪੋਰਟ 'ਤੇ ਹੋਈ ਛੇੜਖਾਨੀ ਨੂੰ ਸ਼ਾਇਦ ਹੀ ਕੋਈ ਭੁੱਲਿਆ ਹੋਵੇਗਾ ਤੇ ਹੁਣ ਇਕ ਹੋਰ ਬਾਲੀਵੁੱਡ ਅਭਿਨੇਤਰੀ ਨਾਲ ਛੇੜਛਾੜ ਦੀ ਖਬਰ ਸਾਹਮਣੇ ਆਈ ਹੈ। 'ਐੱਮ. ਐੱਸ. ਧੋਨੀ : ਦਿ ਅਨਟੋਲਡ ਸਟੋਰੀ' ਦੀ ਅਭਿਨੇਤਰੀ ਦਿਸ਼ਾ ਪਟਾਨੀ ਨਾਲ ਵੀ ਕੁਝ ਅਜਿਹਾ ਹੀ ਹੋਇਆ। ਹਾਲ ਹੀ 'ਚ ਅਭਿਨੇਤਰੀ ਦਿਸ਼ਾ ਪਟਾਨੀ ਇਕ ਬ੍ਰਾਂਡ ਦੇ ਸ਼ੂਟ ਲਈ ਦਿੱਲੀ ਆਈ, ਜਿਥੇ ਇਕ ਅਣਜਾਣ ਵਿਅਕਤੀ ਨੇ ਉਸ ਦਾ ਪਿੱਛਾ ਕੀਤਾ।
ਕਥਿਤ ਤੌਰ 'ਤੇ ਇਹ ਸ਼ਖਸ ਲਗਾਤਾਰ ਦੋ ਦਿਨਾਂ ਤੋਂ ਦਿਸ਼ਾ ਨੂੰ ਮਿਲਣ ਲਈ ਉਸ ਦੇ ਹੋਟਲ ਆਉਂਦਾ ਰਿਹਾ। ਇਹੀ ਨਹੀਂ ਇਸ ਅਣਜਾਣ ਵਿਅਕਤੀ ਨੇ ਅਭਿਨੇਤਰੀ ਦਿਸ਼ਾ ਪਟਾਨੀ ਨੂੰ ਉਸ ਦੇ ਸੈੱਟ ਤੋਂ ਲੈ ਕੇ ਸ਼ਾਪਿੰਗ ਮਾਲ ਤੇ ਫਿਰ ਮੂਵੀ ਥਿਏਟਰ ਤਕ ਹਰ ਜਗ੍ਹਾ ਪਿੱਛਾ ਕੀਤਾ। ਇਥੋਂ ਤਕ ਕਿ ਹੋਟਲ ਕਰਮਚਾਰੀਆਂ ਨਾਲ ਵੀ ਉਸ ਦਾ ਝਗੜਾ ਹੋ ਚੁੱਕਾ ਹੈ ਕਿਉਂਕਿ ਉਸ ਨੂੰ ਦਿਸ਼ਾ ਨਾਲ ਮਿਲਣ ਦੀ ਇਜਾਜ਼ਤ ਨਹੀਂ ਦਿੱਤੀ ਗਈ ਸੀ ਤੇ ਤੁਰੰਤ ਹੋਟਲ ਤੋਂ ਬਾਹਰ ਕੱਢ ਦਿੱਤਾ ਗਿਆ ਸੀ।
ਅਭਿਨੇਤਰੀ ਦਿਸ਼ਾ ਪਟਾਨੀ ਮੁਤਾਬਕ ਜਦੋਂ ਉਸ ਨੇ ਇਸ ਬਾਰੇ ਪਤਾ ਲੱਗਾ ਤਾਂ ਉਸ ਨੂੰ ਇਹ ਇਕ ਸਦਮੇ ਦਾ ਸਾਹਮਣਾ ਕਰਨ ਵਰਗਾ ਲੱਗ ਰਿਹਾ ਸੀ। ਉਸ ਲਈ ਇਹ ਇਕ ਡਰਾਵਨਾ ਅਨੁਭਵ ਸੀ। ਹਾਲਾਂਕਿ ਦਿਸ਼ਾ ਨੇ ਇਸ ਮਾਮਲੇ ਲਈ ਕੋਈ ਸ਼ਿਕਾਇਤ ਦਰਜ ਨਹੀਂ ਕਰਵਾਈ ਸੀ ਪਰ ਹੁਣ ਉਹ ਆਪਣੀ ਸੁਰੱਖਿਆ ਲਈ ਹਰ ਸਮੇਂ ਆਪਣੇ ਨਾਲ ਬਾਡੀਗਾਰਡ ਨੂੰ ਰੱਖਣ ਦਾ ਫੈਸਲਾ ਕੀਤਾ ਹੈ।

Tags: Disha Patani Fan Vidya Balan ਦਿਸ਼ਾ ਪਟਾਨੀ ਫੈਨ ਵਿਦਿਆ ਬਾਲਨ