FacebookTwitterg+Mail

ਲੈਕਮੇ ਫੈਸ਼ਨ ਵੀਕ 2017 : ਟਰਾਂਸਪੇਰੈਂਟ ਡਰੈੱਸ 'ਚ ਦਿਖਿਆ ਦਿਸ਼ਾ ਪਟਾਨੀ ਦਾ ਹੌਟ ਅੰਦਾਜ਼

disha patani
17 August, 2017 07:03:28 PM

ਮੁੰਬਈ— ਲੈਕਮੇ ਫੈਸ਼ਨ ਵੀਕ 2017 ਦੀ ਕਾਫੀ ਚੰਗੀ ਸ਼ੁਰੂਆਤ ਚੰਗੀ ਹੋਈ ਹੈ। ਇਸ ਫੈਸ਼ਨ ਵੀਕ 'ਚ ਪਹਿਲੇ ਦਿਨ ਬਾਲੀਵੁੱਡ ਹਸੀਨਾਵਾਂ ਆਪਣੇ ਹੁਸਨ ਦੇ ਜਲਵੇ ਬਿਖੇਰਦੀ ਨਜ਼ਰ ਆਈਆਂ ਸਨ। ਬਾਲੀਵੁੱਡ ਅਭਿਨੇਤਰੀ ਦਿਸ਼ਾ ਪਟਾਨੀ ਇਸ ਮੌਕੇ ਪਹੁੰਚੀ ਹੋਈ ਸੀ।

Punjabi Bollywood Tadka

ਇਸ ਦੌਰਾਨ ਉਹ ਕਰੀਮ ਰੰਗ ਦੀ ਟਰਾਸਪੇਰੈਂਟ ਡਰੈੱਸ 'ਚ ਬੇਹੱਦ ਗਲੈਮਰਸ ਲੁੱਕ 'ਚ ਦਿਖਾਈ ਦੇ ਰਹੀ ਸੀ। ਇਸ ਮੌਕੇ ਦਿਸ਼ਾ ਇੰਨੀ ਜ਼ਿਆਦਾ ਖੂਬਸੂਰਤ ਲੱਗ ਰਹੀ ਸੀ ਕਿ ਸਭ ਦਾ ਧਿਆਨ ਆਪਣੇ ਵੱਲ ਖਿਚਿਆ ਹੋਇਆ ਸੀ।

Punjabi Bollywood Tadka
2016 'ਚ ਆਈ ਫਿਲਮ 'ਦਿ ਧੋਨੀ : ਅਨਟੋਡਲ ਸਟੋਰੀ' ਨਾਲ ਦਿਸ਼ਾ ਨੇ ਬਾਲੀਵੁੱਡ ਡੈਬਿਊ ਕੀਤਾ ਸੀ। ਇਸ ਫਿਲਮ 'ਚ ਦਿਸ਼ਾ ਦੀ ਅਦਾਕਾਰੀ ਨੂੰ ਪ੍ਰਸ਼ੰਸਕਾਂ ਵਲੋਂ ਕਾਫੀ ਪਸੰਦ ਕੀਤਾ ਗਿਆ ਸੀ। ਇਸ ਤੋਂ ਇਲਾਵਾ ਫਿਲਮ 'ਕੁੰਗ ਫੁ ਯੋਗਾ' 'ਚ ਜੈਕੀ ਚੇਨ ਨਾਲ ਨਜ਼ਰ ਆਈ ਸੀ।

Punjabi Bollywood Tadka

ਇਸ ਤੋਂ ਇਲਾਵਾ ਦਿਸ਼ਾ ਪਟਾਨੀ ਸੋਸ਼ਲ ਮੀਡੀਆ 'ਤੇ ਕਾਫੀ ਐਕਟਿਵ ਰਹਿੰਦੀ ਹੈ ਅਤੇ ਅਕਸਰ ਆਪਣੇ ਫੈਨਜ਼ ਲਈ ਤਸਵੀਰਾਂ ਪੋਸਟ ਕਰਦੀ ਰਹਿੰਦੀ ਹੈ।

Punjabi Bollywood Tadka

ਦਿਸ਼ਾ ਇਨ੍ਹੀਂ ਦਿਨੀਂ ਬਾਲੀਵੁੱਡ ਅਭਿਨੇਤਾ ਟਾਈਗਰ ਸ਼ਰਾਫ ਨੂੰ ਡੇਟ ਕਰ ਰਹੀ ਹੈ ਜਿਸਦੀ ਵਜ੍ਹਾ ਕਰਕੇ ਇਹ ਖੂਬ ਚਰਚਾ 'ਚ ਰਹਿੰਦੀ ਹੈ। ਅਕਸਰ ਇਹ ਦੋਵੇਂ ਲੰਚ ਡੇਟ ਦੌਰਾਨ ਇਕੱਠੇ ਨਜ਼ਰ ਆਉਂਦੇ ਹਨ।

Punjabi Bollywood Tadka


Tags: Bollywood actress Disha Patani Lakme Fashion Week Ramp Tiger Shroff ਦਿਸ਼ਾ ਪਟਾਨੀ ਲੈਕਮੇ ਫੈਸ਼ਨ ਵੀਕ 2017