FacebookTwitterg+Mail

ਡੱਬੂ ਰਤਨਾਨੀ ਦੇ ਕੈਲੰਡਰ ਲਈ ਟਾਈਗਰ ਸ਼ਰਾਫ ਦੀ ਪ੍ਰੇਮਿਕਾ ਨੇ ਕਰਵਾਇਆ ਟਾਪਲੈੱਸ ਫੋਟੋਸ਼ੂਟ(ਦੇਖੋ ਤਸਵੀਰਾਂ)

    1/5
11 January, 2017 11:56:22 AM
ਨਵੀਂ ਦਿੱਲੀ— ਹੁਣ ਜਲਦੀ ਹੀ ਤੁਹਾਨੂੰ ਨਵੇਂ ਸਾਲ 2017 ਦਾ ਬਾਲੀਵੁੱਡ ਸਿਤਾਰਿਆਂ ਨਾਲ ਸੱਜਿਆਂ ਹੋਇਆ ਨਵਾਂ ਕੈਲੰਡਰ ਵੀ ਦੇਖਣ ਨੂੰ ਮਿਲੇਗਾ। ਮਸ਼ਹੂਰ ਫੋਟੋਗ੍ਰਾਫਰ ਡੱਬੂ ਰਤਨਾਨੀ ਜਲਦੀ ਹੀ ਆਪਣਾ ਕੈਲੰਡਰ ਲਾਂਚ ਕਰਨ ਵਾਲੇ ਹਨ। ਅੱਜ ਦੀ ਖਾਸ ਖ਼ਬਰ ਇਹ ਹੈ ਕਿ ਬਾਲੀਵੁੱਡ ਅਦਾਕਾਰਾ ਦਿਸ਼ਾ ਪਟਾਨੀ ਨੇ ਡੱਬੂ ਰਤਨਾਨੀ ਦੇ ਨਵੇਂ ਕੈਲੰਡਰ ਲਈ ਟਾਪਲੈੱਸ ਫੋਟੋਸ਼ੂਟ ਕਰਵਾਇਆ ਹੈ।
ਇਸ ਫੋਟੋਸ਼ੂਟ ਬਾਰੇ 'ਚ ਗੱਲ ਕਰਦੇ ਹੋਏ ਦਿਸ਼ਾ ਪਟਾਨੀ ਨੇ ਦੱਸਿਆ ਕਿ, ''ਮੈਂ ਟਾਪਲੈੱਸ ਨਹੀਂ ਹਾਂ, ਇਸ 'ਚ ਤੁਹਾਨੂੰ ਕੁਝ ਵੀ ਦਿਖਾਈ ਨਹੀਂ ਦੇਵੇਗਾ। ਸਿਰਫ ਤੁਹਾਨੂੰ ਮੇਰਾ ਬੈਕ ਦਿਖਾਈ ਦੇਵੇਗਾ। ਇਹ ਸਾਰੀ ਡੱਬੂ ਰਤਨਾਨੀ ਦੀ ਯੋਜਨਾ ਸੀ ਅਤੇ ਉਨ੍ਹਾਂ ਨੇ ਜਿਵੇ ਮੈਨੂੰ ਕਿਹਾ ਮੈਂ ਉਸੇ ਤਰ੍ਹਾਂ ਹੀ ਕੀਤਾ। ਮੈਂ ਇਸ ਕੈਲੰਡਰ ਲਈ ਪਹਿਲੀ ਵਾਰ ਫੋਟੋਸ਼ੂਟ ਕਰਾ ਰਹੀ ਹੈ। ਇਹ ਤਸਵੀਰਾਂ ਦਿਸ਼ਾ ਨੇ ਆਪਣੇ ਅਕਾਉਂਟ ਇੰਸਟਾਗਰਾਮ 'ਤੇ ਸ਼ੇਅਰ ਕੀਤੀਆਂ ਹਨ।
ਦੱਸਣਾ ਚਾਹੁੰਦੇ ਹਾਂ ਕਿ ਦਿਸ਼ਾ ਪਟਾਨੀ ਪਿਛਲੇ ਸਾਲ 'ਐੱਮ.ਐੱਸ.ਧੋਨੀ: ਅਨਟੋਲਡ ਸਟੋਰੀ' 'ਚ ਦਿਖਾਈ ਦਿੱਤੀ। ਹੁਣ ਦਿਸ਼ਾ ਪਟਾਨੀ ਭਾਰਤੀ-ਚੀਨੀ ਫਿਲਮ 'ਕੁੰਗ ਫੂ ਯੋਗਾ' 'ਚ ਜੈਕੀ ਚੈਨ ਨਾਲ ਦਿਖਾਈ ਦੇਵੇਗੀ। ਇਸ ਫਿਲਮ ਦਾ ਪ੍ਰਮੋਸ਼ਨ ਉਹ ਕਾਫੀ ਜ਼ੋਰਾ-ਸ਼ੋਰਾ ਨਾਲ ਕਰ ਰਹੀ ਹੈ। ਇਸ ਫਿਲਮ 'ਚ ਸੋਨੂੰ ਸੂਦ ਵੀ ਹਨ ਅਤੇ ਇਹ ਫਿਲਮ ਤਿੰਨ ਫਰਵਰੀ ਨੂੰ ਰਿਲੀਜ਼ ਹੋਣ ਵਾਲੀ ਹੈ।
ਇਸ ਫਿਲਮ ਨੂੰ ਪ੍ਰਮੋਟ ਕਰਨ ਲਈ ਦਿਸ਼ਾ ਕੁਝ ਤਸਵੀਰਾਂ ਵੀ ਇੰਸਟਾਗਰਾਮ 'ਤੇ ਸ਼ੇਅਰ ਕਰਦੀ ਰਹਿੰਦੀ ਹੈ।

Tags: ਦਿਸ਼ਾ ਪਟਾਨੀ ਟਾਈਗਰ ਸ਼ਰਾਫਟਾਪਲੈੱਸ ਫੋਟੋਸ਼ੂਟdisha PattaniTiger Shrafftopless photoshoot