FacebookTwitterg+Mail

ਹੁਣ ਕਾਜਲ ਅਤੇ ਅਜੇ ਦੇਵਗਣ ਵਿਚਕਾਰ ਵਧੀਆ ਦੂਰੀਆਂ

distance in between kajol and ajay
24 September, 2016 03:34:40 PM
ਨਵੀਂ ਦਿੱਲੀ — ਬਾਲੀਵੁੱਡ ਅਦਾਕਾਰ ਅਜੇ ਦੇਵਗਣ ਅਤੇ ਕਾਜਲ ਦੀ ਜੋੜੀ ਬਾਲੀਵੁੱਡ ਦੀ ਹਿੱਟ ਜੋੜੀਆਂ 'ਚੋਂ ਇਕ ਹੈ। ਦੋਵਾਂ ਦੇ ਪਿਆਰ ਅਤੇ ਸਮਝਦਾਰੀ ਦੀ ਹਰ ਕੋਈ ਮਿਸਾਲ ਦਿੰਦਾ ਹੈ ਪਰ ਲੱਗਦਾ ਹੈ ਕਿ ਇਸ ਜੋੜੀ ਦੇ ਸੰਬੰਧਾਂ 'ਚ ਵੀ ਦੂਰੀਆਂ ਆ ਗਈਆ ਹਨ। ਇਨ੍ਹਾਂ 'ਚ ਦੂਰੀਆਂ ਵਧਾਉਣ ਵਾਲਾ ਵਿਅਕਤੀ ਸਤਨਾਮ ਸਿੰਘ ਹੈ ਜੋ ਕਿ ਬਾਸਕਟ ਬਾਲ ਦਾ ਖਿਡਾਰੀ ਹੈ।
ਜਾਣਕਾਰੀ ਮੁਤਾਬਕ ਅਜੇ ਨੇ ਟਵਿੱਟਰ 'ਤੇ ਇਕ ਫੋਟੋਂ ਸ਼ੇਅਰ ਕੀਤੀ ਹੈ ਜਿਸ 'ਚ ਉਹ ਸਤਨਾਮ ਨਾਲ ਨਜ਼ਰ ਆ ਰਹੇ ਹਨ ਅਤੇ ਅਜੇ ਨੇ ਸਤਨਾਮ ਨੂੰ ਆਪਣੇ ਅਤੇ ਕਾਜਲ ਵਿਚਕਾਰ ਕੰਧ ਦੱਸਿਆ ਹੈ। ਹੈਰਾਨ ਨਾ ਹੋਵੋਂ ਅਜੇ ਵਾਂਗ ਅਸੀਂ ਵੀ ਮਜ਼ਾਕ ਹੀ ਕਰ ਰਹੇ ਹਾਂ। ਦਰਅਸਲ ਕਾਜਲ ਅਤੇ ਅਜੇ ਨੇ ਸਤਨਾਮ ਨਾਲ ਇਕ ਫੋਟੋਂ ਖਿਚਵਾਈ ਹੈ ਅਤੇ ਸਤਨਾਮ ਇੰਨੇ ਲੰਬੇ ਹਨ ਕਿ ਸੱਚ-ਮੁੱਚ ਉਹ ਇਨ੍ਹਾਂ ਦੋਹਾਂ ਵਿਚਕਾਰ ਕੰਧ ਬਣੇ ਨਜ਼ਰ ਆ ਰਹੇ ਹਨ। ਅਜੇ ਦੇਵਗਨ ਅੱਜ-ਕੱਲ੍ਹ ਆਪਣੀ ਆਉਣ ਵਾਲੀ ਫਿਲਮ 'ਸ਼ਿਵਾਏ' ਦੇ ਪ੍ਰਚਾਰ 'ਚ ਰੁੱਝੇ ਹੋਏ ਹਨ। ਫਿਲਮ ਦੀ ਮਾਰਕੀਟਿੰਗ ਅਤੇ ਪ੍ਰਚਾਰ ਦੀ ਜ਼ਿੰਮੇਵਾਰੀ ਉਨ੍ਹਾਂ ਦੀ ਪਤਨੀ ਕਾਜਲ ਨੇ ਚੁੱਕੀ ਹੈ। ਆਪਣੀ ਇਸ ਫਿਲਮ ਦੇ ਨਿਰਦੇਸ਼ਕ ਅਤੇ ਨਿਰਮਾਤਾ ਅਜੇ ਖੁਦ ਹੀ ਹਨ। ਅਜੇ ਦੇ ਨਾਲ ਇਸ ਫਿਲਮ 'ਚ ਸਾਇਸ਼ਾ ਸਹਿਗਲ ਨਜ਼ਰ ਆਵੇਗੀ, ਜੋ ਉਨ੍ਹਾਂ ਦੀ ਡੈਬਿਊ ਫਿਲਮ ਹੈ। ਇਹ ਫਿਲਮ 28 ਅਕਤੂਬਰ ਨੂੰ ਰਿਲੀਜ਼ ਹੋਵੇਗੀ।

Tags: ਦੂਰੀਆਂਕਾਜਲਅਜੇ distancekajolajay