FacebookTwitterg+Mail

ਆਖਿਰ ਟੁੱਟ ਹੀ ਗਿਆ ਇਸ ਮਸ਼ਹੂਰ ਕੱਪਲ ਦਾ 8 ਸਾਲ ਪੁਰਾਣਾ ਰਿਸ਼ਤਾ, ਲੈਣਗੇ ਤਲਾਕ

divorce between juhi parmar and sachin shroff
18 September, 2017 03:19:09 PM

ਮੁੰਬਈ— ਛੋਟੇ ਪਰਦੇ ਦੀ ਦੁਨੀਆ ਤੋਂ ਬਹੁਤ ਹੈਰਾਨ ਕਰਨ ਵਾਲੀ ਖ਼ਬਰ ਸਾਹਮਣੇ ਆਈ ਹੈ। ਖ਼ਬਰ ਹੈ ਕਿ 'ਕੁਮਕੁਮ' ਤੋਂ ਮਸ਼ਹੂਰ ਹੋਈ ਜੂਹੀ ਪਰਮਾਰ ਆਪਣੇ ਪਤੀ ਤੋਂ ਤਲਾਕ ਲੈਣ ਵਾਲੀ ਹੈ। ਜੀ ਹਾਂ, ਇਕ ਰਿਪੋਰਟ ਮੁਤਾਬਕ ਜੂਹੀ ਅਤੇ ਉਨ੍ਹਾਂ ਦੇ ਪਤੀ ਸਚਿਨ ਸ਼ਰਾਫ ਇਕ ਦੂਜੇ ਤੋਂ ਵੱਖ ਹੋਣਾ ਚਾਹੁੰਦੇ ਹਨ। ਜਾਣਕਾਰੀ ਮੁਤਾਬਕ ਜੂਹੀ ਅਤੇ ਉਨ੍ਹਾਂ ਦੇ ਪਤੀ ਸਚਿਨ ਟੀ. ਵੀ. ਦੀ ਦੁਨੀਆ ਦੇ ਮਸ਼ਹੂਰ ਕੱਪਲਜ਼ 'ਚੋਂ ਇਕ ਹਨ। ਇਨ੍ਹਾਂ ਦੋਹਾਂ ਦੀ ਫੈਨ ਫਾਲੋਇੰਗ ਵੀ ਕਾਫੀ ਚੰਗੀ ਹੈ ਪਰ ਜਦੋਂ ਤੋਂ ਇਨ੍ਹਾਂ ਦੋਹਾਂ ਨੇ ਵੱਖ ਹੋਣ ਦੀ ਖਬਰ ਸਾਹਮਣੇ ਆਈ ਹੈ, ਉਦੋਂ ਤੋਂ ਇਨ੍ਹਾਂ ਦੋਹਾਂ ਦੇ ਪ੍ਰਸ਼ੰਸਕਾਂ ਵਿਚਕਾਰ ਨਿਰਾਸ਼ਾ ਫੈਲ ਗਈ ਹੈ। ਉਨ੍ਹਾਂ ਦੇ ਫੈਨਜ਼ ਨੂੰ ਵਿਸ਼ਵਾਸ ਹੀ ਨਹੀਂ ਹੋ ਰਿਹਾ ਕਿ ਟੀ. ਵੀ. ਦਾ ਇਹ ਪਿਆਰਾ ਕੱਪਲ ਵੀ ਕਦੀ ਵੱਖ ਹੋ ਸਕਦਾ ਹੈ। ਇਹ ਦੋਵੇਂ ਪਿਛਲੇ ਇਕ ਸਾਲ ਤੋਂ ਇਕ-ਦੂਜੇ ਤੋਂ ਵੱਖਰੇ ਰਹਿ ਰਹੇ ਹਨ। ਕੁਝ ਸਾਲਾਂ ਤੋਂ ਇਨ੍ਹਾਂ ਦੋਹਾਂ ਵਿਚਕਾਰ ਕੁਝ ਵੀ ਠੀਕ ਨਹੀਂ ਚੱਲ ਰਿਹਾ ਹੈ। ਜਿਸ ਕਾਰਨ ਉਹ ਦੋਵੇਂ ਵੱਖ ਰਹਿ ਰਹੇ ਹਨ।
ਦੱਸਣਯੋਗ ਹੈ ਕਿ ਸਾਲ 2009 'ਚ ਜੂਹੀ ਪਰਮਾਰ ਅਤੇ ਸਚਿਨ ਸ਼ਰਾਫ ਨੇ ਅੱਗ ਦੇ ਸਾਹਮਣੇ ਸੱਤ ਫੇਰੇ ਲੈਂਦੇ ਹੋਏ ਵਿਆਹ ਕੀਤਾ ਸੀ। ਉਨ੍ਹਾਂ ਦੀ ਇਕ ਚਾਰ ਸਾਲ ਦੀ ਬੇਟੀ ਵੀ ਹੈ। ਉਨ੍ਹਾਂ ਦੀ ਇਸ ਬੇਟੀ ਦਾ ਨਾਂ ਸਮਾਇਰਾ ਹੈ। ਉਂਝ ਇਸ ਤੋਂ ਪਹਿਲਾਂ ਇਨ੍ਹਾਂ ਦੇ ਵੱਖ ਹੋਣ ਦੀ ਖਬਰ ਸਾਹਮਣੇ ਆਈ ਸੀ ਪਰ ਹੁਣ ਇਸ ਵਾਰ ਇਸ ਖਬਰ 'ਤੇ ਪੱਕੀ ਮੋਹਰ ਲੱਗਣ ਵਾਲੀ ਹੈ। ਹਾਲਾਂਕਿ ਜੂਹੀ ਅਤੇ ਸਚਿਨ ਦੋਵੇਂ ਹੀ ਇਸ ਮੁੱਦੇ 'ਤੇ ਕੋਈ ਪ੍ਰਤੀਕਿਰਿਆ ਨਹੀਂ ਮਿਲ ਪਾਈ ਹੈ।
ਜ਼ਿਕਰਯੋਗ ਹੈ ਕਿ ਇਨ੍ਹਾਂ ਦੋਹਾਂ ਦੀ ਵੱਖ ਹੋਣ ਦੀ ਖ਼ਬਰ ਉਸੇ ਸਮੇਂ ਹੀ ਚਰਚਾ 'ਚ ਆ ਗਈ ਸੀ, ਜਦੋਂ ਟੀ. ਵੀ. ਸ਼ੋਅ 'ਕਰਮਫੱਲ ਦਾਤਾ ਸ਼ਨੀ' ਰਾਹੀਂ ਜੂਹੀ ਦੀ ਛੋਟੇ ਪਰਦੇ 'ਤੇ ਵਾਪਸੀ ਹੋਈ ਸੀ। ਇਸ ਦੌਰਾਨ ਸਚਿਨ ਕਿਤੇ ਵੀ ਨਜ਼ਰ ਨਹੀਂ ਆਏ ਸਨ। ਜੂਹੀ ਵੀ ਸਚਿਨ ਨੂੰ ਲੈ ਕੇ ਸਵਾਲਾਂ 'ਤੇ ਬਚਦੀ ਦਿਖ ਰਹੀ ਸੀ।


Tags: Juhi ParmarSachin ShroffDivorceKarmaphal Daata ShaniKumkum Ek Pyara Sa BandhanTv serialTv celebrity ਜੂਹੀ ਪਰਮਾਰਸਚਿਨ ਸ਼ਰਾਫ