FacebookTwitterg+Mail

ਕੀ ਪ੍ਰਿਆਂਕ ਨਾਲ ਬ੍ਰੇਕਅੱਪ ਕਰਨ ਲਈ ਦਿਵਿਆ ਅਗਰਵਾਲ ਨੂੰ ਦਿੱਤੀ ਗਈ ਭਾਰੀ ਰਕਮ!!

divya agarwal
11 December, 2017 04:04:41 PM

ਮੁੰਬਈ(ਬਿਊਰੋ)— ਕਲਰਜ਼ ਦੇ ਐਂਟਰਟੇਨਮੈਂਟ ਤੇ ਵਿਵਾਦਾਂ ਨਾਲ ਭਰੇ 'ਬਿੱਗ ਬੌਸ 11' 'ਚ ਇਸ ਵਾਰ ਹਰ ਦਿਨ ਦਰਸ਼ਕਾਂ ਨੂੰ ਹਰ ਦਿਨ ਐਂਟਰਟੇਨਮੈਂਟ ਦਾ ਫੁੱਲ ਡੋਜ਼ ਦੇਖਣ ਨੂੰ ਮਿਲ ਰਿਹਾ ਹੈ। ਜਿਵੇਂ ਕਿ ਤੁਹਾਨੂੰ ਪਤਾ ਹੈ ਕਿ ਬਿੱਗ ਹਾਊਸ 'ਚ ਪਿਛਲੇ ਹਫਤੇ ਮੁਕਾਬਲੇਬਾਜ਼ ਨੂੰ ਆਪਣੇ ਘਰ ਵਾਲਿਆਂ ਨੂੰ ਮਿਲਣ ਦਾ ਮੌਕਾ ਮਿਲਿਆ। ਇਸ ਇਮੋਸ਼ਨਲ ਟਾਸਕ ਦੌਰਾਨ ਘਰ 'ਚ ਸਾਰਿਆ ਨੂੰ ਉਨ੍ਹਾਂ ਦੇ ਘਰਵਾਲਿਆਂ ਨਾਲ ਮਿਲਣ ਦਾ ਮੌਕਾ ਮਿਲਿਆ। ਇਸ ਟਾਸਕ ਦੌਰਾਨ ਪ੍ਰਿਆਂਕ ਸ਼ਰਮਾ ਦੀ ਪ੍ਰੇਮਿਕਾ ਤੇ 'ਸਪਲਿਟਸਵਿਲਾ' ਦੀ ਸਾਬਕਾ ਪ੍ਰੇਮਿਕਾ ਦਿਵਿਆ ਅਗਰਵਾਲ ਉਨ੍ਹਾਂ ਨੂੰ ਮਿਲਣ ਆਈ ਤਾਂ ਬਿੱਗ ਬੌਸ ਹਾਊਸ 'ਚ ਰੱਜ ਕੇ ਇਮੋਸ਼ਨਲ ਡਰਾਮਾ ਹੋਇਆ।

ਅਸਲ 'ਚ ਦਿਵਿਆ ਨੇ ਪ੍ਰਿਆਂਕ ਨੂੰ ਕਿਹਾ ਕਿ ਉਨ੍ਹਾਂ ਨੇ ਦਿਵਿਆ ਸਮੇਤ ਕਈ ਲੜਕੀਆਂ ਦੇ ਦਿਲ ਤੋੜੇ ਹਨ। ਇੱਥੇ ਤੱਕ ਤਾਂ ਠੀਕ ਸੀ ਪਰ ਫਿਰ ਦਿਵਿਆ ਨੇ ਅਜਿਹੀ ਗੱਲ, ਜਿਸ ਨਾਲ ਸਾਰੇ ਹੈਰਾਨ ਹੋ ਗਏ। ਦਿਵਿਆ ਨੇ ਸਾਰਿਆ ਸਾਹਮਣੇ ਪ੍ਰਿਆਂਕ ਨਾਲ ਬ੍ਰੇਕਅੱਪ ਕਰਨ ਦਾ ਐਲਾਨ ਕਰ ਦਿੱਤਾ। ਦਿਵਿਆ ਇਸ ਤੋਂ ਬਾਅਦ ਬਿੱਗ ਬੌਸ ਹਾਊਸ ਤੋਂ ਚਲੀ ਗਈ ਤੇ ਪ੍ਰਿਆਂਕ ਦਾ ਰੋ-ਰੋ ਕੇ ਬੁਰਾ ਹਾਲ ਹੋ ਗਿਆ। 


ਜ਼ਿਕਰਯੋਗ ਹੈ ਕਿ ਕੀ ਦਿਵਿਆ ਨੂੰ ਮਿਲੀ ਭਾਰੀ ਭਰਕਮ ਰਕਮ? ਰਿਪੋਰਟਸ ਮੁਤਾਬਕ ਦਿਵਿਆ ਨੂੰ ਇਸ ਡਰਾਮੇ ਲਈ ਬਿੱਗ ਬੌਸ ਵਲੋਂ ਘਰ 'ਚ ਰਹਿ ਰਹੇ ਮੁਕਾਬਲੇਬਾਜ਼ਾਂ ਤੋਂ ਤਿੰਨ ਗੁਣਾ ਵੱਧ ਰਕਮ ਦਿੱਤੀ ਗਈ ਹੈ। ਉਂਝ ਸਲਮਾਨ ਨੇ ਵੀ ਵੀਕੈਂਡ ਕਾ ਵਾਰ 'ਚ ਪ੍ਰਿਆਂਕ-ਦਿਵਿਆ ਦੇ ਇਸ ਡਰਾਮੇ 'ਤੇ ਖੂਬ ਮਸਤੀ ਕੀਤੀ ਸੀ।


Tags: Divya AgarwalBreakupPriyank sharmaBigg Boss 11 Splitsvilla ਬਿੱਗ ਬੌਸ 11ਪ੍ਰਿਆਂਕ ਸ਼ਰਮਾ ਦਿਵਿਆ ਅਗਰਵਾਲ