FacebookTwitterg+Mail

B'Day Spl : ਕਈ ਸਾਲ ਡਿਪਰੈਸ਼ਨ 'ਚ ਰਹੀ ਬਾਲੀਵੁੱਡ ਦੀ ਇਹ ਮਸ਼ਹੂਰ ਅਦਾਕਾਰਾ, ਮਾਂ ਤੋਂ ਖਾ ਚੁੱਕੀ ਹੈ ਥੱਪੜ

divya dutta
25 September, 2017 02:58:50 PM

ਮੁੰਬਈ(ਬਿਊਰੋ)— 25 ਸਤੰਬਰ, 1977 ਨੂੰ ਜਨਮੀ ਬਾਲੀਵੁੱਡ ਅਤੇ ਪਾਲੀਵੁੱਡ ਦੀ ਮਸ਼ਹੂਰ ਅਦਾਕਾਰਾ ਦਿਵਿਆ ਦੱਤਾ ਅੱਜ ਆਪਣਾ 40ਵਾਂ ਜਨਮਦਿਨ ਮਨਾ ਰਹੀ ਹੈ। ਅੱਜ ਅਸੀਂ ਤੁਹਾਨੂੰ ਜਨਮਦਿਨ ਮੌਕੇ ਉਨ੍ਹਾਂ ਦੀ ਜ਼ਿੰਦਗੀ ਨਾਲ ਜੁੜੀਆਂ ਕੁਝ ਖਾਸ ਗੱਲਾਂ ਦੱਸਣ ਜਾ ਰਹੇ ਹਾਂ।

Punjabi Bollywood Tadka
ਦਿਵਿਆ ਦੱਤਾ ਅਦਾਕਾਰੀ ਤੋਂ ਇਲਾਵਾ ਹੁਣ ਲੇਖਿਕਾ ਵੀ ਬਣ ਗਈ ਹੈ। ਆਪਣੀ ਕਿਤਾਬ 'ਮੀ ਐਂਡ ਮਾਂ' ਦੀ ਪ੍ਰਮੋਸ਼ਨ ਮੌਕੇ ਪੱਤਰਕਾਰਾਂ ਨਾਲ ਗੱਲ ਕਰਦੇ ਹੋਏ ਉਨ੍ਹਾਂ ਆਪਣੀ ਜ਼ਿੰਦਗੀ ਦਾ ਜੁੜੀਆਂ ਕਈ ਯਾਦਾਂ ਸ਼ੇਅਰ ਕੀਤੀਆਂ। ਦਿਵਿਆ ਨੇ ਦੱਸਿਆ ਕਿ ਪਿਛਲੇ ਸਾਲ ਇਕ ਸਰਜਰੀ ਤੋਂ ਬਾਅਦ ਪੈਦਾ ਹੋਈਆਂ ਸਿਹਤ ਸੰਬੰਧੀ ਪਰੇਸ਼ਾਨੀਆਂ ਕਰਕੇ ਉਨ੍ਹਾਂ ਦੀ ਮਾਂ ਦਾ ਦੇਹਾਂਤ ਹੋ ਗਿਆ ਸੀ। ਮਾਂ ਦੇ ਚਲੇ ਜਾਣ ਤੋਂ ਬਾਅਦ ਦਿਵਿਆ ਡਿਪਰੈਸ਼ਨ 'ਚ ਚਲੀ ਗਈ ਸੀ।

Punjabi Bollywood Tadka
ਦਿਵਿਆ ਦਾ ਕਹਿਣਾ ਹੈ ਕਿ ਮਾਂ ਦੇ ਬਿਨ੍ਹਾਂ ਮੇਰੀ ਜ਼ਿੰਦਗੀ ਕੁਝ ਨਹੀਂ, ਮਾਂ ਦੇ ਜਾਣ ਤੋਂ ਬਾਅਦ ਉਹ ਉਨ੍ਹਾਂ ਨੂੰ ਆਪਣੇ ਖਿਆਲਾਂ 'ਚੋਂ ਨਹੀਂ ਕੱਢ ਪਾਈ ਅਤੇ ਨਾ ਹੀ ਕੱਢਣਾ ਚਾਹੁੰਦੀ ਹੈ। ਇਸ ਕਾਰਨ ਹੀ ਉਹ ਡਿਪਰੈਸ਼ਨ 'ਚ ਚਲੀ ਗਈ ਸੀ। ਇਸ ਤੋਂ ਬਾਹਰ ਨਿਕਲਣ ਲਈ ਉਨ੍ਹਾਂ ਬਹੁਤ ਇਲਾਜ ਕਰਵਾਇਆ। ਮੈਨੂੰ ਹਿਪੋਥਰੈਪੀ ਵੀ ਕਰਵਾਉਣੀ ਪਈ। ਇਸ ਦੌਰਾਨ ਹੀ ਮੇਰੇ ਦਿਮਾਗ 'ਚ ਕਿਤਾਬ ਲਿਖਣ ਦਾ ਖਿਆਲ ਆਇਆ।

Punjabi Bollywood Tadka
ਦਿਵਿਆ ਨੇ ਦੱਸਿਆ ਕਿ ਮੇਰੀ ਮਾਂ ਆਪਣੀ ਜ਼ਿੰਦਗੀ ਦੇ ਹਰ ਪਲ ਨੂੰ ਖੂਬ ਸੈਲੀਬ੍ਰੇਟ ਕਰਦੀ ਸੀ। ਇਹ ਧਿਆਨ 'ਚ ਰੱਖਦੇ ਹੋਏ ਉਨ੍ਹਾਂ ਮਾਂ ਨਾਲ ਜੁੜੀਆਂ ਆਪਣੀਆਂ ਯਾਦਾਂ ਨੂੰ ਕਿਤਾਬ ਦੇ ਰੂਪ 'ਚ ਇਕੱਠਾ ਕਰਨ ਦਾ ਕੰਮ ਸ਼ੁਰੂ ਕੀਤਾ ਅਤੇ ਇਹ ਕਿਤਾਬ ਪੂਰੀ ਕਰਨ 'ਚ ਸਫਲ ਰਹੀ। ਇਸ ਕਿਤਾਬ ਦੀ ਭੂਮਿਕਾ ਬਾਲੀਵੁੱਡ ਅਭਿਨੇਤਰੀ ਸ਼ਬਾਨਾ ਆਜਮੀ ਨੇ ਲਿਖੀ ਹੈ। ਦਿਵਿਆ ਨੇ ਦੱਸਿਆ ਕਿ ਕਿਤਾਬ 'ਚ ਮੈਂ ਉਹ ਪੱਲ ਵੀ ਲਿਖਿਆ ਜਦੋਂ ਮੇਰੀ ਮਾਂ ਨੇ ਮੈਨੂੰ ਪਹਿਲਾ ਅਤੇ ਆਖਰੀ ਥੱਪੜਾ ਮਾਰਿਆ। ਦਿਵਿਆ ਮੁਤਾਬਕ ਉਹ ਹਰ ਵਾਰ ਚੰਗੇ ਨੰਬਰਾਂ ਨਾਲ ਪਾਸ ਹੁੰਦੀ ਸੀ ਪਰ ਇਕ ਵਾਰ ਗਣਿਤ ਦੇ ਪੇਪਰ 'ਚ ਚੰਗੇ ਨੰਬਰ ਨਾ ਆਉਣ 'ਤੇ ਮਾਂ ਨੇ ਉਸਨੂੰ ਥੱਪੜਾ ਜੜ੍ਹ ਦਿੱਤਾ ਸੀ। ਇਹ ਦਿਵਿਆ ਲਈ ਉਸਦੀ ਜ਼ਿੰਦਗੀ ਦਾ ਪਹਿਲਾ ਅਤੇ ਆਖਰੀ ਥੱਪੜ ਸੀ ਜੋ ਅੱਜ ਵੀ ਉਸਨੂੰ ਮਾਂ ਦੀ ਯਾਦ ਦਿਵਾਉਂਦਾ ਹੈ।

Punjabi Bollywood Tadka


Tags: Divya Dutta Me and Maa writter Birthday Depression Bollywood Actress