FacebookTwitterg+Mail

ਸੋਨੂੰ ਨਿਗਮ ਅਜ਼ਾਨ ਵਿਵਾਦ 'ਤੇ ਟੀ. ਵੀ. ਅਭਿਨੇਤਰੀ ਦਿਵਿਆਂਕਾ ਤ੍ਰਿਪਾਠੀ ਨੇ ਦਿੱਤਾ ਇਹ ਬਿਆਨ

    1/2
20 April, 2017 06:07:00 PM
ਮੁੰਬਈ— ਟੀ. ਵੀ. ਇੰਡਸਟਰੀ ਦੀ ਫੇਵਰੇਟ 'ਨੂੰਹ' ਦਿਵਿਆਂਕਾ ਤ੍ਰਿਪਾਠੀ ਹਮੇਸ਼ਾ ਹੀ ਸਮਾਜਿਕ ਮੁੱਦਿਆਂ 'ਤੇ ਕਈ ਵਾਰ ਆਪਣੀ ਰਾਏ ਰੱਖ ਚੁੱਕੀ ਹੈ। ਹਾਲ ਹੀ 'ਚ ਸੋਨੂੰ ਨਿਗਮ ਵਲੋਂ 'ਅਜ਼ਾਨ' 'ਤੇ ਕੀਤੀ ਗਈ ਟਿੱਪਣੀ ਨੂੰ ਲੈ ਕੇ ਸਟਾਰ ਪਲੱਸ ਦੇ ਸੀਰੀਅਲ 'ਸਾਥ ਨਿਭਾਨਾ ਸਾਥੀਆ' ਦੇ ਮੁੱਖ ਅਭਿਨੇਤਾ ਮੁਹੰਮਦ ਨਜ਼ੀਮ ਨੇ ਕਿਹਾ ਕਿ ਸੋਨੂੰ ਨਿਗਮ ਵਲੋਂ ਦਿੱਤਾ ਗਿਆ ਅਜਿਹਾ ਬਿਆਨ ਗਲਤ ਹੈ।
ਇਸ ਤੋਂ ਬਾਅਦ ਦਿਵਿਆਂਕਾ ਤ੍ਰਿਪਾਠੀ ਨੇ ਸੋਨੂੰ ਨਿਗਮ ਦੇ 'ਅਜ਼ਾਨ' ਵਿਵਾਦ 'ਤੇ ਆਪਣੀ ਚੁੱਪੀ ਤੋੜੀ ਹੈ ਪਰ ਦਿਵਿਆਂਕਾ ਇਸ ਮਾਮਲੇ 'ਤੇ ਆਪਣਾ ਅਲੱਗ ਪੱਖ ਰੱਖਦੀ ਹੈ। ਦਿਵਿਆਂਕਾ ਨੇ ਇਸ ਨੂੰ ਇਕ ਜਨਤਕ ਮੁੱਦਾ ਦੱਸਿਆ... ਨਾ ਕਿ ਇਕ ਧਾਰਮਿਕ ਜਾਂ ਭਾਈਚਾਰਕ।
ਦਿਵਿਆਂਕਾ ਨੇ ਇਸ ਮੁੱਦੇ 'ਤੇ ਸੋਨੂੰ ਪ੍ਰਤੀ ਆਪਣੇ ਰੁਖ਼ ਨੂੰ ਸਪੱਸ਼ਟ ਕੀਤਾ। ਇਹ ਵਿਵਾਦ ਉਦੋਂ ਸ਼ੁਰੂ ਹੋਇਆ, ਜਦੋਂ ਸੋਮਵਾਰ ਨੂੰ ਸੋਨੂੰ ਨਿਗਮ ਨੇ 'ਜ਼ਬਰਦਸਤੀ ਧੋਪੀ ਜਾ ਰਹੀ ਧਾਰਮਿਕਤਾ' ਬਾਰੇ ਟਵੀਟ ਕੀਤਾ। ਸੋਨੂੰ ਨਿਗਮ ਨੇ ਟਵੀਟ ਕਰਕੇ ਲਿਖਆ ਸੀ ਕਿ 'ਅਜ਼ਾਨ' ਦੀ ਆਵਾਜ਼ ਨਾਲ ਉਨ੍ਹਾਂ ਦੀ ਨੀਂਦ ਖੁੱਲ੍ਹ ਗਈ। ਦਿਵਿਆਂਕਾ ਇਨ੍ਹੀਂ ਦਿਨੀਂ ਸਟਾਰ ਪਲੱਸ ਦੇ ਸ਼ੋਅ 'ਯੇ ਹੈ ਮੁਹੱਬਤੇਂ' ਤੇ ਡਾਂਸਿੰਗ ਰਿਐਲਿਟੀ ਸ਼ੋਅ 'ਨੱਚ ਬੱਲੀਏ 8' 'ਚ ਆਪਣੇ ਪਤੀ ਵਿਵੇਕ ਦਹੀਆ ਨਾਲ ਨਜ਼ਰ ਆ ਰਹੀ ਹੈ।

Tags: Sonu Nigam Divyanka Tripathi ਸੋਨੂੰ ਨਿਗਮ ਦਿਵਿਆਂਕਾ ਤ੍ਰਿਪਾਠੀ