FacebookTwitterg+Mail

'ਨੱਚ ਬੱਲੀਏ 8' 'ਚ ਦਿਵਿਆਂਕਾ-ਵਿਵੇਕ ਅਤੇ ਭਾਰਤੀ-ਹਰਸ਼ ਸਮੇਤ ਇਹ ਜੋੜੀਆਂ ਆ ਸਕਦੀਆਂ ਨਜ਼ਰ (ਦੇਖੋ ਤਸਵੀਰਾਂ)

    1/11
12 March, 2017 04:19:42 PM
ਮੁੰਬਈ— ਮਸ਼ਹੂਰ ਸੈਲੇਬ੍ਰਿਟੀ ਡਾਂਸ ਰਿਐਲਿਟੀ ਸ਼ੋਅ 'ਨੱਚ ਬੱਲੀਏ' ਦਾ ਸੀਜ਼ਨ 8 ਜਲਦ ਸ਼ੁਰੂ ਹੋਣ ਵਾਲਾ ਹੈ। ਜਦੋਂ ਅਜੇ ਤੱਕ ਸ਼ੋਅ ਮੇਕਰਸ ਨੇ ਇਸ ਦਾ ਅਧਿਕਾਰਤ ਐਲਾਨ ਨਹੀਂ ਕੀਤਾ ਗਿਆ ਹੈ ਪਰ ਕਈ ਕਪੱਲਜ਼ ਤੋਂ ਇਸ ਲਈ ਅਪ੍ਰੋਚ ਕੀਤੀ ਜਾ ਚੁੱਕੀ ਹੈ। ਸੂਤਰਾਂ ਮੁਤਾਬਕ, ਟੀ. ਵੀ. ਇੰਡਸਟਰੀ ਦੀ ਕਈ ਮਸ਼ਹੂਰ ਜੋੜੀਆਂ ਨਾਲ ਚੈਨਲ ਅਤੇ ਪ੍ਰੋਡਕਸ਼ਨ ਹਾਊਸ ਦੀ ਗੱਲਬਾਤ ਹੋ ਚੁੱਕੀ ਹੈ। ਫਿਲਹਾਲ ਜੋੜੀਆਂ ਨਾਲ ਗੱਲਬਾਤ ਚੱਲ ਰਹੀ ਹੈ ਅਤੇ ਜਲਦ ਹੀ ਇਨ੍ਹਾਂ ਦੇ ਨਾਮ ਐਲਾਨ ਹੋਣਗੇ।
ਦਿਵਿਆਂਕਾ-ਵਿਵੇਕ...
ਪਿਛਲੇ ਸਾਲ ਜੁਲਾਈ 'ਚ ਵਿਆਹ ਦੇ ਬੰਧਨ 'ਚ ਬੱਝੇ ਦਿਵਿਆਂਕਾ ਤ੍ਰਿਪਾਠੀ ਅਤੇ ਵਿਵੇਕ ਦਹੀਆ ਵੀ 'ਨੱਚ ਬੱਲੀਏ' ਦੇ ਇਸ ਸੀਜ਼ਨ 'ਚ ਡਾਂਸ ਫਲੋਰ 'ਤੇ ਨਜ਼ਰ ਆ ਸਕਦੇ ਹਨ। ਸੂਤਰਾਂ ਮੁਤਾਬਕ ਵਿਵੇਕ-ਵਿਦਿਆਂਕਾ ਨੇ ਕਿਹਾ ਹੈ, ਅਜੇ ਅਸੀਂ ਕੁਝ ਨਹੀਂ ਕਹਿ ਸਕਦੇ ਕਿਉਂਕਿ ਅਜੇ ਅਸੀਂ ਇਸ 'ਤੇ ਕੋਈ ਵਿਚਾਰ ਨਹੀਂ ਕੀਤਾ। ਖਬਰਾਂ ਮੁਤਾਬਕ, 'ਨੱਚ ਬੱਲੀਏ' ਦਾ ਨਵਾਂ ਸੀਜ਼ਨ ਮਾਰਚ 2017 'ਚ ਸ਼ੁਰੂ ਹੋ ਸਕਦਾ ਹੈ।
ਸਰੋਜ ਖਾਨ ਹੋ ਸਕਦੀ ਹੈ ਜੱਜ...
ਕੋਰੀਓਗ੍ਰਾਫਰ ਸਰੋਜ ਖਾਨ ਦਾ ਨਾਂ ਸ਼ੋਅ ਦੀ ਜੱਜ ਲਈ ਫਾਈਨਲ ਹੋ ਚੁੱਕਾ ਹੈ। ਜਦੋਂਕਿ ਬਾਕੀ ਦੋ ਜੱਜਾਂ ਦਾ ਨਾਂ 'ਤੇ ਅਜੇ ਚਰਚਾ ਚੱਲ ਰਹੀ ਹੈ।
ਭਾਰਤੀ ਸਿੰਘ-ਹਰਸ਼ ਲਿਮਬਚਿਆ...
ਕਾਮੇਡੀਅਨ ਭਾਰਤੀ ਸਿੰਘ ਪ੍ਰੇਮੀ ਹਰਸ਼ ਲਿਮਬਚਿਆ ਨਾਲ ਵਿਆਹ ਕਰਵਾਉਣ ਵਾਲੀ ਹੈ। ਸੂਤਰਾਂ ਮੁਤਾਬਕ, ਇਸ ਸਾਲ ਜਨਵਰੀ 'ਚ ਦੋਵਾਂ ਦੀ ਮੰਗਣੀ ਹੋਈ ਹੈ। ਭਾਰਤੀ ਅਤੇ ਹਰਸ਼ ਦੀ ਮੰਗਣੀ ਦੀ 'ਚ ਪਰਿਵਾਰਿਕ ਮੈਂਬਰਾਂ ਤੋਂ ਇਲਾਵਾ ਕਾਲਜ ਦੋਸਤ ਹੀ ਸ਼ਾਮਲ ਹੋਏ ਸਨ। ਦੱਸਿਆ ਜਾ ਰਿਹਾ ਹੈ ਕਿ ਇਸ ਮੰਗਣੀ ਦੀਆਂ ਤਿਆਰੀਆਂ ਰਾਤੋ-ਰਾਤ ਕੀਤੀਆਂ ਗਈਆਂ ਸਨ। ਭਾਰਤੀ ਅਤੇ ਹਰਸ਼ ਦਾ ਵਿਆਹ ਇਸ ਸਾਲ ਨੰਬਰ 'ਚ ਹੋਵੇਗਾ।
ਕੌਣ ਹੈ ਹਰਸ਼...
ਕਈ ਕਾਮੇਡੀ ਸ਼ੋਅਜ਼ 'ਚ ਰਾਇਟਰ ਰਹਿ ਚੁੱਕੇ ਹਰਸ਼ ਲਿਮਬਚਿਆ ਅਕਸਰ ਭਾਰਤੀ ਨਾਲ ਸੋਸ਼ਲ ਸਾਈਟਸ 'ਤੇ ਤਸਵੀਰਾਂ ਸ਼ੇਅਰ ਕਰਦੇ ਰਹਿੰਦੇ ਹਨ। ਸਾਲ 2014 'ਚ ਵੀ ਮੀਡੀਆ 'ਚ ਇਸ ਤਰ੍ਹਾਂ ਦੀ ਇਕ ਖਬਰ ਆਈ ਸੀ ਕਿ, ਭਾਰਤੀ ਸਿੰਘ ਅਤੇ ਹਰਸ਼ ਲਿਮਬਚਿਆ ਨੇ ਗੁਪਤ ਤਰੀਕੇ ਨਾਲ ਮੰਗਣੀ ਕਰ ਲਈ ਹੈ। ਜਦੋਂ ਕਿ ਉਸ ਸਮੇਂ ਭਾਰਤੀ ਨੇ ਇਸ ਝੂਠੀ ਖਬਰ ਦਾ ਖੰਡਨ ਕਰ ਦਿੱਤਾ ਸੀ। ਭਾਰਤੀ ਅਤੇ ਹਰਸ਼ ਨੂੰ ਅਕਸਰ ਇਕੱਠੇ ਦੇਖਿਆ ਜਾਂਦਾ ਹੈ।
ਰੋਹਨ ਮਹਿਰਾ-ਕਾਂਚੀ ਸਿੰਘ...
ਰੋਹਨ ਮਹਿਰਾ ਅਤੇ ਕਾਂਚੀ ਸਿੰਘ ਮਸ਼ਹੂਰ ਸੀਰੀਅਲ 'ਯੇ ਰਿਸ਼ਤਾ ਕਯਾ ਕਹਿਲਤਾ ਹੈ' 'ਚ ਕੰਮ ਕਰ ਚੁੱਕੇ ਹਨ। ਰੋਹਨ ਅਤੇ ਕਾਂਚੀ ਇੱਕ-ਦੂਜੇ ਨਾਲ ਰਿਲੇਸ਼ਨਸ਼ਿਪ 'ਚ ਵੀ ਹੈ। ਰੋਹਨ ਇਸ ਤੋਂ ਪਹਿਲਾਂ 'ਬਿੱਗ ਬੋਸ 10' ਦੇ ਪ੍ਰਤੀਯੋਗੀ ਰਹਿ ਚੁੱਕੇ ਹਨ।
ਕਿਸ਼ਵਰ ਮਾਰਚਟ-ਸੁਯਸ਼ ਰਾਏ...
'ਬਿੱਗ ਬੌਸ 9' 'ਚ ਨਜ਼ਰ ਆਏ ਇਹ ਟੀ. ਵੀ. ਕਪੱਲ ਕਿਸ਼ਵਰ ਮਾਰਚਟ ਅਤੇ ਸੁਯਸ਼ ਰਾਏ ਨੇ 16 ਦਸੰਬਰ 2016 ਨੂੰ ਵਿਆਹ ਕਰਵਾਇਆ ਸੀ। ਸੁਯਸ਼ ਅਤੇ ਕਿਸ਼ਵਰ ਮਸ਼ਹੂਰ ਵੀ. ਵੀ. ਸੀਰੀਅਲ 'ਪਿਆਰ ਕੀ ਏਕ ਕਹਾਣੀ' ਦੇ ਸੈੱਟ 'ਤੇ ਪਹਿਲੀ ਵਾਰ ਮਿਲੇ ਸਨ।
ਅਰਜੁਨ ਬਿਜਲਾਨੀ-ਨੇਹਾ ਸਵਾਮੀ...
ਟੀ. ਵੀ. ਅਭਿਨੇਤਾ ਅਰਜੁਨ ਬਿਜਲਾਨੀ ਅਤੇ ਉਨ੍ਹਾਂ ਦੀ ਪਤਨੀ ਨੇਹਾ ਸਵਾਮੀ ਵੀ ਇਸ ਵਾਰ 'ਨੱਚ ਬੱਲੀਏ' ਦੇ ਫਲੋਰ 'ਤੇ ਨਜ਼ਰ ਆ ਸਕਦੇ ਹਨ। ਅਰਜੁਨ ਨੇ ਸਾਲ 2013 'ਚ ਨੇਹਾ ਨਾਲ ਵਿਆਹ ਕਰਵਾਇਆ ਸੀ।
ਦ੍ਰਸ਼ਟੀ ਧਾਮੀ-ਨੀਰਜ ਖੇਮਕਾ...
'ਸੀਰੀਅਲ ਗੀਤ ਹੁਈ ਸਭ ਸੇ ਪਰਾਈ' ਅਤੇ 'ਮਧੁਬਾਲਾ' ਤੋਂ ਮਸ਼ਹੂਰ ਹੋਈ ਅਭਿਨੇਤਰੀ ਦ੍ਰਸ਼ਟੀ ਧਾਮੀ ਅਤੇ ਪਤੀ ਨੀਰਜ ਖੇਮਕਾ ਵੀ ਇਸ ਵਾਰ 'ਨੱਚ ਬੱਲੀਏ' 'ਚ ਨਜ਼ਰ ਆਉਣਗੇ। ਦ੍ਰਸ਼ਟੀ ਨੇ 21 ਫਰਵਰੀ 2015 ਨੂੰ ਬਿੱਜ਼ਨੈੱਸਮੈਨ ਨੀਰਜ ਨਾਲ ਵਿਆਹ ਕਰਵਾ ਲਿਆ ਸੀ।
ਮੋਨਾਲਿਸਾ-ਵਿਕਰਾਂਤ ਸਿੰਘ ਰਾਜਪੂਤ...
ਹਾਲ ਹੀ 'ਚ 'ਬਿੱਗ ਬੌਸ 10' ਦੀ ਪ੍ਰਤੀਯੋਗੀ ਰਹਿ ਚੁੱਕੀ ਅਤੇ ਉਸ ਸ਼ੋਅ 'ਚ ਵਿਕਰਾਂਤ ਨਾਲ ਵਿਆਹ ਕਰ ਕਰਵਾ ਕੇ ਸੁਰਖੀਆਂ ਬਟੌਰ ਚੁੱਕੀ ਭੋਜਪੁਰੀ ਫਿਲਮਾਂ ਦੀ ਅਭਿਨੇਤਰੀ ਮੋਨਾਲਿਸਾ ਅਤੇ ਵਿਕਰਾਂਤ ਵੀ 'ਨੱਚ ਬੱਲੀਏ' 'ਚ ਨਜ਼ਰ ਆ ਸਕਦੇ ਹਨ।
ਦੀਪਿਕਾ ਕੱਕੜ-ਸ਼ੋਇਬ ਇਬਰਾਹੀਮ...
ਟੀ. ਵੀ. 'ਤੇ 'ਸਿਮਰ' ਦੇ ਨਾਂ ਨਾਲ ਮਸ਼ਹੂਰ ਹੋ ਚੁੱਕੀ ਦੀਪਿਕਾ ਕੱਕੜ ਅਤੇ ਉਸ ਦੇ ਪ੍ਰੇਮੀ ਸ਼ੋਇਬ ਇਬਰਾਹੀਮ ਇਹ ਗੱਲ ਕਬੂਲ ਕਰ ਚੁੱਕੇ ਹਨ ਕਿ, ਅਸੀਂ ਦੋਵੇਂ ਇੱਕ-ਦੂਜੇ ਨੂੰ ਡੇਟ ਕਰ ਚੁੱਕੇ ਹਨ। ਦੀਪਿਕਾ ਆਪਮੇ ਪਹਿਲੇ ਪਤੀ ਰੌਨਕ ਸੈਮਸਨ ਨੂੰ ਤਲਾਕ ਦੇ ਚੁੱਕੀ ਹੈ।
ਪ੍ਰੀਤਮ ਸਿੰਘ-ਅਮਨਜੋਤ...
ਮਸ਼ਹੂਰ ਆਰਜੇ ਅਤੇ ਸਾਬਕਾ 'ਬਿੱਗ ਬੌਸ' ਦੇ ਪ੍ਰਤੀਯੋਗੀ ਪ੍ਰੀਤਮ ਸਿੰਘ ਅਤੇ ਉਨ੍ਹਾਂ ਦੀ ਪਤਨੀ ਅਮਨਜੋਤ ਵੀ ਇਸ ਵਾਰ 'ਨੱਚ ਬੱਲੀਏ' ਦਾ ਹਿੱਸਾ ਬਣ ਸਕਦੇ ਹਨ। ਪ੍ਰੀਤਮ ਨੂੰ 'ਪ੍ਰੀਤਮ ਪਿਆਰੇ' ਨਾਂ ਨਾਲ ਵੀ ਜਾਣਿਆ ਜਾਂਦਾ ਹੈ।
ਵਿਕਾਸ ਮਨਕਲਤਾ-ਗੁੰਜਨ ਵਾਲੀਆ...
ਕਬੀਬ ਢਾਈ ਸਾਲ ਦੀ ਰਿਲੇਸ਼ਨਸ਼ਿਪ ਤੋਂ ਬਾਅਦ ਵਿਕਾਸ ਅਤੇ ਗੁੰਜਨ ਨੇ 21 ਅਪ੍ਰੈਲ 2015 ਨੂੰ ਚੰਡੀਗੜ'ਚ ਵਿਆਹ ਕਰਵਾ ਲਿਆ ਸੀ। 'ਨੱਚ ਬੱਲੀਏ' ਦੇ ਸ਼ੋਅ ਮੇਕਰਸ ਨੇ ਇਸ ਕਪੱਲ ਨੂੰ ਵੀ ਅਪ੍ਰੋਚ ਕੀਤਾ ਹੈ।

Tags: Nach Baliye 8Bharti SinghHarsh limbachiyaaDivyanka TripathiVivek DahiyaSaroj Khanਨੱਚ ਬੱਲੀਏਦਿਵਿਆਂਕਾ ਤ੍ਰਿਪਾਠੀ ਅਤੇ ਵਿਵੇਕ ਦਹੀਆਸਰੋਜ ਖਾਨ