FacebookTwitterg+Mail

ਟੀ. ਵੀ. ਅਦਾਕਾਰਾ ਸਨੇਹਲ ਬਣੀ ਮਾਂ, ਦਿਵਿਆਂਕਾ ਨੇ ਸ਼ੇਅਰ ਕੀਤੀ ਬੱਚੇ ਦੀ ਪਹਿਲੀ ਝਲਕ

divyanka tripathi
10 June, 2018 05:58:07 PM

ਮੁੰਬਈ (ਬਿਊਰੋ)— ਟੀ. ਵੀ. ਅਦਾਕਾਰਾ ਦਿਵਿਆਂਕਾ ਤ੍ਰਿਪਾਠੀ ਦੀ ਦੋਸਤ ਅਤੇ ਅਦਾਕਾਰਾ ਸਨੇਹਲ ਸਹਾਏ ਮਾਂ ਬਣ ਗਈ ਹੈ। ਇਸ ਖੁਸ਼ਖਬਰੀ ਨੂੰ ਦਿਵਿਆਂਕਾ ਨੇ ਆਪਣੇ ਅਧਿਕਾਰਕ ਇੰਸਟਾਗ੍ਰਾਮ 'ਤੇ ਤਸਵੀਰ ਰਾਹੀਂ ਸ਼ੇਅਰ ਕੀਤਾ ਹੈ। ਇਸ ਤਸਵੀਰ 'ਚ ਦਿਵਿਆਂਕਾ ਸਨੇਹਲ ਦੇ ਪਤੀ ਕਿਰਣ ਗਿਰੀ ਅਤੇ ਨਵੇਂ ਮਹਿਮਾਨ ਨਾਲ ਨਜ਼ਰ ਆ ਰਹੀ ਹੈ। ਖਾਸ ਗੱਲ ਇਹ ਹੈ ਕਿ ਸਨੇਹਲ ਅਤੇ ਕਿਰਣ ਦਾ ਇਹ ਪਹਿਲਾ ਬੱਚਾ ਹੈ। ਕਿਰਣ ਅਤੇ ਸਨੇਹਲ ਦਾ ਵਿਆਹ ਸਾਲ 2012 'ਚ ਹੋਇਆ ਸੀ।

Punjabi Bollywood Tadka
ਦਿਵਿਆਂਕਾ ਨੇ ਇਹ ਤਸਵੀਰ ਹਸਪਤਾਲ ਤੋਂ ਸ਼ੇਅਰ ਕੀਤੀ ਹੈ। ਦੋਸਤ ਦੇ ਮਾਂ ਬਣਨ 'ਤੇ ਦਿਵਿਆਂਕਾ ਬੇਹੱਦ ਖੁਸ਼ ਹੈ। ਸਨੇਹਲ ਅਤੇ ਦਿਵਿਆਂਕਾ 'ਬਨੁ ਮੈਂ ਤੇਰੀ ਦੁਲਹਨ' ਸ਼ੋਅ 'ਚ ਇਕੱਠੇ ਕੰਮ ਕਰ ਚੁੱਕੇ ਹਨ। ਇਸ ਸ਼ੋਅ ਤੋਂ ਬਾਅਦ ਦੋਹਾਂ ਵਿਚਕਾਰ ਚੰਗੀ ਦੋਸਤੀ ਹੋ ਗਈ ਸੀ ਜੋ ਅੱਜ ਤੱਕ ਜਾਰੀ ਹੈ। ਇਸ ਤੋਂ ਇਲਾਵਾ ਸਨੇਹਲ ਨੂੰ ਆਖਰੀ ਵਾਰ 'ਸਸੁਰਾਲ ਸਿਮਰ ਕਾ' ਸ਼ੋਅ 'ਚ ਦੇਖਿਆ ਗਿਆ ਸੀ।

Punjabi Bollywood Tadka


Tags: Snehal Sahay Divyanka Tripathi Kiran Giri Banoo Main Teri Dulhann Instagram Tv Actress

Edited By

Kapil Kumar

Kapil Kumar is News Editor at Jagbani.