FacebookTwitterg+Mail

ਟੀ. ਵੀ. ਦਾ ਇਹ ਜੋੜਾ ਵਿਆਹ ਤੋਂ ਬਾਅਦ ਮਨਾ ਰਿਹੈ ਆਪਣਾ ਪਹਿਲਾ ਵੈਲੇਨਟਾਈਨ ਡੇਅ

    1/3
14 February, 2017 07:21:56 PM
ਮੁੰਬਈ— ਵੈਲੇਨਟਾਈਨ ਡੇਅ ਹਰ ਪਿਆਰ ਕਰਨ ਵਾਲੇ ਲਈ ਖਾਸ ਹੁੰਦਾ ਹੈ। ਸਾਰੇ ਪਿਆਰ ਕਰਨ ਵਾਲੇ ਅੱਜ ਦੇ ਦਿਨ ਨੂੰ ਉਨ੍ਹਾਂ ਲਈ ਖਾਸ ਬਣਾਉਣਾ ਚਾਹੁੰਦੇ ਹਨ, ਜਿਨ੍ਹਾਂ ਨੂੰ ਉਹ ਪਿਆਰ ਕਰਦੇ ਹਨ। ਇਸ ਮੌਕੇ ਭਾਵੇਂ ਹੀ ਉਹ ਆਮ ਹੋਵੇ ਜਾਂ ਖਾਸ, ਸਾਰੇ ਇਸ ਦਿਨ ਨੂੰ ਆਪਣੇ ਪਿਆਰ ਦੇ ਨਾਂ ਕਰਨਾ ਚਾਹੁੰਦੇ ਹਨ। ਇਸੇ ਲਿਸਟ 'ਚ ਟੀ. ਵੀ. ਜਗਤ ਦੇ ਖੂਬਸੂਰਤ ਜੋੜੇ ਦਾ ਨਾਂ ਸ਼ਾਮਲ ਹੋ ਗਿਆ ਹੈ। ਦਿਵਿਆਂਕਾ ਤ੍ਰਿਪਾਠੀ ਤੇ ਵਿਵੇਕ ਦਹੀਆ ਗੋਆ 'ਚ ਆਪਣਾ ਵੈਲੇਨਟਾਈਨ ਡੇਅ ਮਨਾ ਰਹੇ ਹਨ।
ਪਿਛਲੇ ਸਾਲ ਦਿਵਿਆਂਕਾ ਤ੍ਰਿਪਾਠੀ ਤੇ ਵਿਵੇਕ ਦਹੀਆ ਦਾ ਵਿਆਹ ਹੋਇਆ ਸੀ। ਇਹ ਵੈਲੇਨਟਾਈਨ ਡੇਅ ਉਨ੍ਹਾਂ ਲਈ ਇਸ ਲਈ ਖਾਸ ਹੈ ਕਿਉਂਕਿ ਵਿਆਹ ਤੋਂ ਬਾਅਦ ਇਹ ਉਨ੍ਹਾਂ ਦਾ ਪਹਿਲਾ ਵੈਲੇਨਟਾਈਨ ਡੇਅ ਹੋਵੇਗਾ। ਅਜਿਹੇ 'ਚ ਵਿਵੇਕ ਦਹੀਆ ਨੇ ਆਪਣੀ ਪਤਨੀ ਦਿਵਿਆਂਕਾ ਤ੍ਰਿਪਾਠੀ ਨਾਲ ਖੁਸ਼ੀ ਵਾਲੇ ਪਲਾਂ ਦੀਆਂ ਤਸਵੀਰਾਂ ਨੂੰ ਇੰਸਟਾਗ੍ਰਾਮ 'ਤੇ ਸ਼ੇਅਰ ਕੀਤਾ ਹੈ।
ਆਪਣੇ ਕੰਮ 'ਚ ਰੁੱਝੇ ਹੋਣ ਕਾਰਨ ਦੋਵਾਂ ਨੂੰ ਇਕ-ਦੂਜੇ ਨਾਲ ਸਮਾਂ ਬਤੀਤ ਕਰਨ ਦਾ ਜ਼ਿਆਦਾ ਮੌਕਾ ਨਹੀਂ ਮਿਲ ਰਿਹਾ ਸੀ। ਹਾਲ ਹੀ 'ਚ ਕੰਮ ਤੋਂ ਛੁੱਟੀਆਂ ਲੈ ਕੇ ਦੋਵੇਂ ਯੂਰਪ 'ਚ ਆਪਣਾ ਹਨੀਮੂਨ ਮਨਾ ਕੇ ਵਾਪਸ ਪਰਤੇ ਹਨ।

Tags: Valentine Day Divyanka Tripathi Vivek Dahia ਦਿਵਿਆਂਕਾ ਤ੍ਰਿਪਾਠੀ ਵਿਵੇਕ ਦਹੀਆ