FacebookTwitterg+Mail

GOOD NEWS : 'ਦੀਆ ਔਰ ਬਾਤੀ ਹਮ' ਦੀ ਸੰਧਿਆ ਦੇ ਘਰ ਆਇਆ ਨੰਨ੍ਹਾ ਮਹਿਮਾਨ

diya aur baati hum actress deepika singh blessed with a son
22 May, 2017 12:27:29 PM

ਮੁੰਬਈ— ਟੀ. ਵੀ. ਸੀਰੀਅਲ 'ਦੀਆ ਔਰ ਬਾਤੀ ਹਮ' ਦੀ ਸੰਧਿਆ ਯਾਨੀ ਕਿ ਅਭਿਨੇਤਰੀ ਦੀਪਿਕਾ ਸਿੰਘ ਦੇ ਘਰ ਨੰਨ੍ਹਾ ਮਹਿਮਾਨ ਆਇਆ ਹੈ। ਦੀਪਿਕਾ ਨੇ ਬੀਤੇ ਸ਼ਨੀਵਾਰ ਰਾਤ 9 ਵਜੇ ਇੱਕ ਬੇਟੇ ਨੂੰ ਜਨਮ ਦਿੱਤਾ ਹੈ। ਮਿਲੀ ਜਾਣਕਾਰੀ ਅਨੁਸਾਰ ਦੀਪਿਕਾ ਸਿੰਘ ਦੇ ਪਤੀ ਡਾਇਰੈਕਟਰ ਰੋਹਿਤ ਰਾਜ ਗੋਇਲ ਨੇ ਦੱਸਿਆ ਹੈ ਕਿ ਦੋਵੇਂ ਮਾਂ ਅਤੇ ਬੇਟਾ ਠੀਕ-ਠਾਕ ਹੈ। ਸਾਡੇ ਨੰਨ੍ਹੇ ਮਹਿਮਾਨ ਦੇ ਆਉਣ ਨਾਲ ਘਰ 'ਚ ਸਾਰੇ ਕਾਫੀ ਖੁਸ਼ ਹਨ। ਦੀਪਿਕਾ ਅਜੇ ਆਰਾਮ ਕਰ ਰਹੀ ਹੈ। ਇਸ ਤੋਂ ਪਹਿਲਾਂ ਦੀਪਿਕਾ ਨੇ ਆਪਣੀ ਪ੍ਰੈਗਨੇਂਸੀ ਦੀਆਂ ਤਸਵੀਰਾਂ ਨੂੰ ਇੰਸਟਾਗ੍ਰਾਮ 'ਤੇ ਸ਼ੇਅਰ ਕੀਤਾ ਹੈ।
ਦੀਪਿਕਾ ਸੀਰੀਅਲ 'ਦੀਆ ਔਰ ਬਾਤੀ ਹਮ' ਨਾਲ ਕਾਫੀ ਮਸ਼ਹੂਰ ਹੋਈ ਸੀ। ਸਾਲ 2014 'ਚ ਉਸ ਨੇ ਆਪਣੇ ਨਵੇਂ ਸ਼ੋਅ ਦੇ ਡਾਇਰੈਕਟਰ ਰੋਹਿਤ ਰਾਜ ਗੋਇਲ ਨਾਲ ਵਿਆਹ ਕਰਵਾ ਲਿਆ ਸੀ। ਸ਼ੋਅ ਖਤਮ ਹੋਣ ਤੋਂ ਬਾਅਦ ਉਸ ਨੇ ਟੀ. ਵੀ. ਤੋਂ ਕੁਝ ਸਮੇਂ ਲਈ ਬ੍ਰੇਕ ਲੈ ਲਿਆ ਸੀ ਪਰ ਬਾਅਦ 'ਚ ਪਤਾ ਲੱਗਾ ਸੀ ਕਿ ਉਹ ਗਰਭਵਤੀ ਹੈ।


Tags: Diya Aur Baati HumDeepika SinghRohit Raj Goyalਦੀਆ ਔਰ ਬਾਤੀ ਹਮਦੀਪਿਕਾ ਸਿੰਘ ਰੋਹਿਤ ਰਾਜ ਗੋਇਲ