FacebookTwitterg+Mail

ਦਿਲਜੀਤ ਦਾ ਦੀਵਾਨਾ ਬਣਾ ਦੇਵੇਗਾ ਗੀਤ 'ਡੂ ਯੂ ਨੌਅ', ਖਬਰ 'ਤੇ ਕਲਿਕ ਕਰਕੇ ਦੇਖੋ ਵੀਡੀਓ

24 September, 2016 04:14:13 PM
ਜਲੰਧਰ— ਪੰਜਾਬੀ ਗਾਇਕ ਤੇ ਅਭਿਨੇਤਾ ਦਿਲਜੀਤ ਦੁਸਾਂਝ ਦਾ ਮਚ ਅਵੇਟਿਡ ਸੌਂਗ 'ਡੂ ਯੂ ਨੌਅ' ਰਿਲੀਜ਼ ਹੋ ਗਿਆ ਹੈ। ਇਹ ਗੀਤ ਤੁਹਾਨੂੰ ਦਿਲਜੀਤ ਦਾ ਦੀਵਾਨਾ ਜ਼ਰੂਰ ਬਣਾ ਦੇਵੇਗਾ। ਗੀਤ ਦਰਅਸਲ 24 ਸਤੰਬਰ ਭਾਵ ਅੱਜ ਰਿਲੀਜ਼ ਹੋਣਾ ਸੀ ਪਰ ਦਿਲਜੀਤ ਨੇ ਫੈਨਜ਼ ਨੂੰ ਸਰਪ੍ਰਾਈਜ਼ ਦਿੰਦਿਆਂ ਗੀਤ ਇਕ ਦਿਨ ਪਹਿਲਾਂ 23 ਸਤੰਬਰ ਨੂੰ ਰਿਲੀਜ਼ ਕਰ ਦਿੱਤਾ।
'ਡੂ ਯੂ ਨੌਅ' ਇਕ ਰੋਮਾਂਟਿਕ ਗੀਤ ਹੈ, ਜਿਸ 'ਚ ਦਿਲਜੀਤ ਦੇ ਨਾਲ 'ਪੰਜ ਤਾਰਾ' ਵਾਲੀ ਮਾਡਲ ਟਰਿੱਸ ਧਾਲੀਵਾਲ ਨਜ਼ਰ ਆ ਰਹੀ ਹੈ। ਗੀਤ ਨੂੰ ਫੇਮਸ ਸਟੂਡੀਓਸ ਦੇ ਬੈਨਰ ਹੇਠ ਰਿਲੀਜ਼ ਕੀਤਾ ਗਿਆ ਹੈ। ਗੀਤ ਨੂੰ ਲਿਖਿਆ ਤੇ ਕੰਪੋਜ਼ ਜਾਨੀ ਨੇ ਕੀਤਾ ਹੈ, ਜਦਕਿ ਇਸ ਦਾ ਮਿਊਜ਼ਿਕ ਬੀ ਪਰਾਕ ਨੇ ਦਿੱਤਾ ਹੈ। ਗੀਤ ਦੀ ਵੀਡੀਓ ਬੇਹੱਦ ਸ਼ਾਨਦਾਰ ਹੈ, ਜਿਹੜੀ ਮਾਰਕ ਸਟੋਬੈਕ ਵਲੋਂ ਡਾਇਰੈਕਟ ਕੀਤੀ ਗਈ ਹੈ।

Tags: ਦਿਲਜੀਤ ਦੁਸਾਂਝ ਡੂ ਯੂ ਨੌਅ Diljit Dosanjh Do You Know