FacebookTwitterg+Mail

ਕਦੇ ਇੱਥੇ ਰਹਿੰਦੇ ਸਨ 'ਡਾ. ਮਸ਼ਹੂਰ ਗੁਲਾਟੀ', ਇਸ ਤਰ੍ਹਾਂ ਤੈਅ ਕੀਤਾ ਮੁੰਬਈ ਤੱਕ ਦਾ ਸਫਰ

    1/11
28 March, 2017 02:50:56 PM
ਮੁੰਬਈ- ਕਾਮੇਡੀਅਨ ਕਪਿਲ ਸ਼ਰਮਾ ਅਤੇ ਸੁਨੀਲ ਗਰੋਵਰ ਦੇ ਵਿੱਚ ਹੋਏ ਜੁੱਤੇ ਮਾਰਣ ਦਾ ਵਿਵਾਦ ਅਜੇ ਤੱਕ ਜ਼ਾਰੀ ਹੈ। ਕਪਿਲ ਦੇ 'ਦਿ ਕਪਿਲ ਸ਼ਰਮਾ ਸ਼ੋਅ' 'ਚ ਡਾਕਟਰ ਮਸ਼ਹੂਰ ਗੁਲਾਟੀ ਦੀ ਭੂਮਿਕਾ ਨਿਭਾਉਣ ਵਾਲੇ ਸੁਨੀਲ ਗਰੋਵਰ ਨੇ ਇਕ ਛੋਟੇ ਜਿਹੇ ਸ਼ਹਿਰ ਤੋਂ ਮੁੰਬਈ ਤੱਕ ਦਾ ਸਫਰ ਤੈਅ ਕੀਤਾ ਹੈ। ਸੁਨੀਲ ਗਰੋਵਰ ਹਰਿਆਣਾ ਦੇ ਸਿਰਸਾ ਜਿਲੇ ਦੇ ਡਬਵਾਲੀ ਸ਼ਹਿਰ ਦੇ ਰਹਿਣ ਵਾਲੇ ਹਨ। ਉਹ ਡਬਵਾਲੀ ਦੀ ਪੁਰਾਣੀ ਮੰਡੀ 'ਚ ਰਹਿੰਦੇ ਸਨ। ਉਨ੍ਹਾਂ ਦਾ ਜੱਦੀ ਮਕਾਨ ਅੱਜ ਵੀ ਹੈ। ਇਸ ਮਕਾਨ 'ਚ ਉਨ੍ਹਾਂ ਦੇ ਚਾਚਾ ਰਹਿ ਰਹੇ ਹਨ। ਹਾਲਾਂਕਿ ਉਨ੍ਹਾਂ ਦੇ ਚਾਚਾ ਨੇ ਮਕਾਨ ਨੂੰ ਦੋਬਾਰਾ ਬਣਾਇਆ ਹੈ। ਸੁਨੀਲ ਦੇ 4 ਚਾਚੇ ਡਬਵਾਲੀ 'ਚ ਰਹਿ ਰਹੇ ਹਨ। ਸੁਨੀਲ ਗਰੋਵਰ ਦੇ ਪਿਤਾ ਜੇ. ਐੱਨ. ਗਰੋਵਰ ਸਟੇਟ ਬੈਂਕ ਆਫ ਬੀਕਾਨੇਰ ਐਂਡ ਜੈਪੁਰ 'ਚ ਮੈਨੇਜਰ ਸਨ। ਹੁਣ ਉਹ ਰਿਟਾਇਰ ਹੋ ਚੁੱਕੇ ਹਨ।
ਦੱਸ ਦਈਏ ਕਿ ਸੁਨੀਲ ਦੇ ਪਿਤਾ ਦਾ ਟਰਾਂਸਫਰ ਡਬਵਾਲੀ ਤੋਂ ਚੰਡੀਗੜ੍ਹ ਹੋ ਗਿਆ, ਜਿਸ ਦੇ ਬਾਅਦ ਉਹ ਵੀ ਉਨ੍ਹਾਂ ਨਾਲ ਚੰਡੀਗੜ੍ਹ ਚੱਲੇ ਗਏ। ਚੰਡੀਗੜ੍ਹ 'ਚ ਰਹਿੰਦੇ ਹੋਏ ਉਨ੍ਹਾਂ ਨੇ ਥਿਏਟਰ 'ਚ ਕੰਮ ਕੀਤਾ ਅਤੇ ਕੋਰਸ ਵੀ ਕੀਤਾ। ਉੱਥੋਂ ਦੀ ਪੰਜਾਬੀ ਕਲਾਕਾਰ ਜਸਪਾਲ ਭੱਟੀ ਦੀ ਨਜ਼ਰ ਉਨ੍ਹਾਂ 'ਤੇ ਪਈ ਤਾਂ ਉਨ੍ਹਾਂ ਨੂੰ ਐਕਟਿੰਗ ਦਾ ਮੌਕਾ ਮਿਲਿਆ। ਉੱਥੋਂ ਹੌਲੀ-ਹੌਲੀ ਐਕਟਿੰਗ 'ਚ ਕੈਰੀਅਰ ਬਣਾ ਕੇ ਸੁਨੀਲ ਮੁੰਬਈ ਪੁੱਜ ਗਏ। ਫਿਲਹਾਲ ਸੁਨੀਲ ਗਰੋਵਰ ਆਪਣੀ ਪਤਨੀ ਆਰਤੀ, 8 ਸਾਲ ਦੇ ਬੇਟੇ, ਛੋਟੇ ਭਰਾ ਅਨਿਲ ਅਤੇ ਮਾਤਾ-ਪਿਤਾ ਨਾਲ ਮੁੰਬਈ 'ਚ ਰਹਿ ਰਹੇ ਹਨ।

Tags: Dr Mashoor Gulati Mumbai Sunil GroverDabwali Haryanaਡਾ ਮਸ਼ਹੂਰ ਗੁਲਾਟੀ ਸੁਨੀਲ ਗਰੋਵਰ

About The Author

Anuradha Sharma

Anuradha Sharma is News Editor at Jagbani.