FacebookTwitterg+Mail

'ਬਿੱਗ ਬੌਸ-10' ਦੀ ਨਵੀਂ ਡਰਾਮਾ ਕੁਈਨ ਪ੍ਰਿਯੰਕਾ ਦਾ ਅਸਲ ਜ਼ਿੰਦਗੀ 'ਚ ਹੈ ਮਖੌਲੀਆ ਅੰਦਾਜ਼

    1/20
22 October, 2016 11:32:49 AM
ਮੁੰਬਈ—'ਬਿੱਗ ਬੌਸ-10' 'ਚ ਅੱਜ-ਕੱਲ੍ਹ ਸਭ ਤੋਂ ਵੱਧ ਜੇਕਰ ਕੋਈ ਚਰਚਾ 'ਚ ਹੈ ਤਾਂ ਉਹ ਹੈ ਪ੍ਰਿਯੰਕਾ ਜੱਗਾ। ਉਸ ਨੂੰ ਬਿੱਗ ਬੌਸ' ਦੇ ਘਰ ਦੀ ਨਵੀਂ ਡਰਾਮਾ ਕੁਈਨ ਮੰਨਿਆ ਜਾ ਰਿਹਾ ਹੈ। ਲੜਾਈ ਅਤੇ ਬਹਿਸ ਕਰਨ 'ਚ ਸਭ ਤੋਂ ਅੱਗੇ ਮੰਨੀ ਜਾਣ ਵਾਲੀ ਪ੍ਰਿਯੰਕਾ ਅਸਲ ਜ਼ਿੰਦਗੀ 'ਚ ਕਾਫੀ ਸਾਦੀ ਅਤੇ ਫਨੀ ਹੈ। ਉਸ ਦੇ ਨਿੱਜੀ ਜ਼ਿੰਦਗੀ ਦੀਆਂ ਕੁਝ ਤਸਵੀਰਾਂ ਅੱਜ-ਕੱਲ੍ਹ ਕਾਫੀ ਵਾਇਰਲ ਹੋ ਰਹੀਆਂ ਹਨ, ਜਿਸ 'ਚ ਉਹ ਆਪਣੇ ਪਰਿਵਾਰ ਨਾਲ ਦਿਖ ਰਹੀ ਹੈ।
ਜ਼ਿਕਰਯੋਗ ਹੈ ਕਿ 17 ਦਸੰਬਰ, 1984 ਨੂੰ ਜਨਮੀ ਪ੍ਰਿਯੰਕਾ ਦਿੱਲੀ ਦੀ ਰਹਿਣ ਵਾਲੀ ਹੈ। ਉਨ੍ਹਾਂ ਦਾ ਨਿੱਕਨੇਮ ਪਰੀ ਹੈ। ਉਨ੍ਹਾਂ ਨੇ 12 ਸਾਲ ਪਹਿਲਾਂ ਟਿਮੋਥੀ ਮੁਈਸ ਨਾਲ ਵਿਆਹ ਕੀਤਾ ਸੀ। ਉਹ ਦੋ ਬੱਚਿਆਂ ਜਰਮੇਨ ਅਤੇ ਅਲੀਕਜ਼ੈਂਡਰ ਦੀ ਮਾਂ ਹੈ। ਐੱਮ.ਬੀ.ਏ. ਕਰ ਚੁੱਕੀ ਪ੍ਰਿਯੰਕਾ ਦਿੱਲੀ ਦੀ ਇਕ ਮਾਰਕੀਟਿੰਗ ਕੰਪਨੀ 'ਚ ਕੰਮ ਕਰਦੀ ਹੈ ਅਤੇ ਕਈ ਫੈਸ਼ਨ ਇਵੈਂਟਸ 'ਚ ਸ਼ਾਮਲ ਹੋ ਚੁੱਕੀ ਹੈ। ਸੋਸ਼ਲ ਮੀਡੀਆ 'ਚ ਐਕਟਿਵ ਰਹਿਣ ਵਾਲੀ ਪ੍ਰਿਯੰਕਾ ਆਪਣੇ ਪਰਿਵਾਰ, ਪਾਰਟੀਜ਼ ਅਤੇ ਛੁੱਟੀਆਂ ਦੀਆਂ ਕਈ ਤਸਵੀਰਾਂ ਸਾਂਝੀਆਂ ਕਰ ਚੁੱਕੀ ਹੈ।

Tags: ਪ੍ਰਿਯੰਕਾ ਜੱਗਾਨਿੱਜੀ ਜ਼ਿੰਦਗੀਤਸਵੀਰਾਂpriyanka jaggapersonalphotos