FacebookTwitterg+Mail

ਗੁਰਨਾਮ ਭੁੱਲਰ ਦੇ ਸਿੰਗਲ ਟਰੈਕ 'ਡਰਾਇਵਰੀ' ਨੂੰ ਯੂਟਿਊਬ 'ਤੇ ਮਿਲ ਰਿਹੈ ਭਰਵਾਂ ਹੁੰਗਾਰਾ

drivery
11 August, 2017 09:53:35 AM

ਜਲੰਧਰ— 'ਜਿੰਨਾ ਤੇਰਾ ਮੈਂ ਕਰਦੀ' ਗੀਤ ਨਾਲ ਚਰਚਾ ਵਿਚ ਆਏ ਗਾਇਕ ਗੁਰਨਾਮ ਭੁੱਲਰ ਦੇ ਸਿੰਗਲ ਟਰੈਕ 'ਡਰਾਇਵਰੀ' ਦੇ ਵੀਡੀਓ ਨੂੰ ਯੂ-ਟਿਊਬ 'ਤੇ 2 ਮਿਲੀਅਨ ਤੋਂ ਜ਼ਿਆਦਾ ਵਾਰ ਦੇਖਿਆ ਗਿਆ ਹੈ। ਜਾਣਕਾਰੀ ਦਿੰਦਿਆਂ ਪੇਸ਼ਕਾਰ ਜਸਵੀਰ ਪਾਲ ਸਿੰਘ ਨੇ ਦੱਸਿਆ ਕਿ ਇਸ ਸਿੰਗਲ ਟਰੈਕ ਨੂੰ ਜਸ ਰਿਕਾਰਡਸ ਵੱਲੋਂ ਰਿਲੀਜ਼ ਕੀਤਾ ਗਿਆ ਹੈ। ਇਸ ਦਾ ਮਿਊਜ਼ਿਕ ਅੰਪਾਇਰ  ਵੱਲੋਂ ਤਿਆਰ ਕੀਤਾ ਗਿਆ ਹੈ, ਜਿਸ ਨੂੰ ਕਮਲਬੱਧ ਕੀਤਾ ਹੈ ਅਮਨ ਬਿਲਾਸਪੁਰੀ ਨੇ।

ਇਸ ਸਿੰਗਲ ਟਰੈਕ ਦਾ ਵੀਡੀਓ ਜਤਿੰਦਰ ਸਿੰਘ ਵੱਲੋਂ ਕੈਨੇਡਾ ਦੀਆਂ ਵੱਖ-ਵੱਖ ਲੋਕੇਸ਼ਨਾਂ 'ਤੇ ਸ਼ੂਟ ਕੀਤਾ ਗਿਆ ਹੈ, ਜੋ ਕਿ ਪੰਜਾਬੀ ਚੈਨਲਾਂ 'ਤੇ ਵੀ ਖੂਬ ਚਲ ਰਿਹਾ ਹੈ, ਜਿਸ ਨੂੰ ਦਰਸ਼ਕਾਂ ਵੱਲੋਂ ਖੂਬ ਪਿਆਰ ਮਿਲ ਰਿਹਾ ਹੈ।
 


Tags: DriveryGurnam Bhullar Co Deepak Dhillonਗੁਰਨਾਮ ਭੁੱਲਰਡਰਾਇਵਰੀ