FacebookTwitterg+Mail

ਮੁੰਬਈ ਪਹੁੰਚੇ ਹਾਲੀਵੁੱਡ ਗਾਇਕ ਐਡ ਸ਼ੀਰਨ, ਏਅਰਪੋਰਟ 'ਤੇ ਕੈਮਰੇ 'ਚ ਹੋਏ ਕੈਦ

ed sheeran at mumbai
18 November, 2017 03:49:07 PM

ਮੁੰਬਈ (ਬਿਊਰੋ)— ਜਸਟਿਨ ਬੀਬਰ ਤੋਂ ਬਾਅਦ ਹੁਣ ਇਕ ਹੋਰ ਇੰਟਰਨੈਸ਼ਨਲ ਸਿੰਗਰ ਮੁੰਬਈ 'ਚ ਧਮਾਲ ਮਚਾਉਣ ਲਈ ਤਿਆਰ ਹੈ। ਇਹ ਕੋਈ ਹੋਰ ਨਹੀਂ, ਸਗੋਂ 'ਸ਼ੇਪ ਆਫ ਯੂ' ਫੇਮ ਐਡ ਸ਼ੀਰਨ ਹਨ, ਜੋ ਕੱਲ ਰਾਤ ਹੀ ਮੁੰਬਈ ਪਹੁੰਚੇ ਹਨ। ਕੱਲ ਏਅਰਪੋਰਟ ਤੋਂ ਉਨ੍ਹਾਂ ਦੀਆਂ ਤਸਵੀਰਾਂ ਸਾਹਮਣੇ ਆਈਆਂ ਹਨ, ਜਿਨ੍ਹਾਂ 'ਚ ਉਹ ਹੁਡੀ ਪਹਿਨੇ ਦਿਖੇ ਤੇ ਸਿਰ 'ਤੇ ਟੋਪੀ ਕਾਰਨ ਉਨ੍ਹਾਂ ਦੀਆਂ ਸਾਫ ਤਸਵੀਰਾਂ ਨਹੀਂ ਕਲਿਕ ਕੀਤੀਆਂ ਜਾ ਸਕੀਆਂ।
Punjabi Bollywood Tadka
ਦੱਸਣਯੋਗ ਹੈ ਕਿ 26 ਸਾਲ ਦੇ ਐਡ ਸ਼ੀਰਨ ਆਪਣੀ ਨਵੀਂ ਐਲਬਮ 'ਡਿਵਾਈਡ' ਦੇ ਪ੍ਰਚਾਰ ਲਈ ਮੁੰਬਈ 'ਚ ਇਹ ਕੰਸਰਟ ਕਰਨ ਵਾਲੇ ਹਨ। ਐਡ ਸ਼ੀਰਨ ਮੁੰਬਈ ਦੇ ਬਾਂਦਰਾ ਕੁਰਲਾ ਕੰਪਲੈਕਸ ਦੇ ਜਿਓ ਗਾਰਡਨ 'ਚ ਪੇਸ਼ਕਾਰੀ ਦੇਣਗੇ। ਇਸ ਕੰਸਰਟ ਦੀਆਂ ਟਿਕਟਾਂ ਦੀ ਪੂਰੀ ਵਿਕਰੀ ਹੋ ਚੁੱਕੀ ਹੈ। ਦੱਸਿਆ ਜਾ ਰਿਹਾ ਹੈ ਕਿ ਇਸ ਕੰਸਰਟ 'ਚ ਸ਼ੀਰਨ ਦੇ ਲਗਭਗ 10 ਹਜ਼ਾਰ ਫੈਨਜ਼ ਉਸ ਨੂੰ ਸੁਣਨ ਲਈ ਪਹੁੰਚਗੇ।
Punjabi Bollywood Tadka
ਐਡ ਸ਼ੀਰਨ ਦੀ ਇਹ ਦੂਜੀ ਭਾਰਤ ਯਾਤਰਾ ਹੈ। ਇਸ ਤੋਂ ਪਹਿਲਾਂ 2015 'ਚ ਵੀ ਸ਼ੀਰਨ ਆਪਣਾ ਇਕ ਕੰਸਰਟ ਕਰਨ ਇਥੇ ਪਹੁੰਚੇ ਸਨ।
Punjabi Bollywood Tadka
ਇਸ ਵਾਰ ਸ਼ੀਰਨ ਆਪਣੇ ਕੰਸਰਟ 'ਚ ਦੋ ਦਿਨ ਪਹਿਲਾਂ ਇਥੇ ਪਹੁੰਚੇ ਹਨ ਤਾਂ ਕਿ ਉਹ ਮੁੰਬਈ 'ਚ ਘੁੰਮ ਸਕਣ। ਸ਼ੀਰਨ ਨਾਲ ਲਗਭਗ 45 ਲੋਕ ਹਨ, ਜਿਨਵਾਂ ਲਈ 20 ਲਗਜ਼ਰੀ ਕਾਰਾਂ ਦੀ ਵਿਵਸਥਾ ਕੀਤੀ ਗਈ ਹੈ ਤੇ ਨਾਲ ਹੀ ਮੁੰਬਈ ਦੇ ਇਕ ਹੋਟਲ 'ਚ ਲਗਭਗ 60 ਕਮਰੇ ਬੁੱਕ ਕੀਤੇ ਗਏ ਹਨ।​​​​​​​
Punjabi Bollywood Tadka


Tags: Ed Sheeran Mumbai Concert Live Show Hollywood Singer