FacebookTwitterg+Mail

42 ਸਾਲਾਂ ਦੀ ਏਕਤਾ ਕਪੂਰ ਇਸ ਵਜ੍ਹਾ ਕਾਰਨ ਨਹੀਂ ਕਰਨਾ ਚਾਹੁੰਦੀ ਵਿਆਹ!

ekta kapoor
27 June, 2017 03:06:32 PM

ਮੁੰਬਈ— 42 ਸਾਲ ਦੀ ਹੋ ਚੁੱਕੀ ਏਕਤਾ ਕਪੂਰ ਨੇ ਅਜੇ ਤਕ ਵਿਆਹ ਕਿਉਂ ਨਹੀਂ ਕਰਵਾਇਆ? ਇਸ ਗੱਲ ਦਾ ਜਵਾਬ ਉਸ ਨੇ ਇਕ ਇੰਟਰਵਿਊ ਦੌਰਾਨ ਦਿੱਤਾ ਸੀ। ਅਸਲ 'ਚ ਉਸ ਸਮੇਂ ਏਕਤਾ ਕੋਲੋਂ ਪੁੱਛਿਆ ਗਿਆ ਸੀ ਕਿ ਉਸ ਦੇ ਭਰਾ ਤੁਸ਼ਾਰ ਤੇ ਪੱਕੇ ਦੋਸਤ ਕਰਨ ਜੌਹਰ ਸਰੋਗੇਸੀ ਨਾਲ ਪਿਤਾ ਬਣ ਚੁੱਕੇ ਹਨ, ਕੀ ਉਸ ਨੂੰ ਮਾਂ ਬਣਨ ਦੀ ਇੱਛਾ ਨਹੀਂ ਹੁੰਦੀ? ਉਦੋਂ ਏਕਤਾ ਨੇ ਕਿਹਾ ਸੀ, 'ਮੇਰਾ ਪਰਿਵਾਰ ਵੀ ਇਹੀ ਚਾਹੁੰਦਾ ਹੈ ਪਰ ਪਤਾ ਨਹੀਂ ਕਦੋਂ ਅਜਿਹਾ ਹੋਵੇਗਾ। ਮੈਂ ਅਜੇ ਬਹੁਤ ਬਿਜ਼ੀ ਹਾਂ।'
ਏਕਤਾ ਨੇ ਇੰਟਰਵਿਊ 'ਚ ਅੱਗੇ ਕਿਹਾ ਸੀ, 'ਮੈਂ ਉਨ੍ਹਾਂ ਮਹਿਲਾਵਾਂ ਦਾ ਸਨਮਾਨ ਕਰਦੀ ਹਾਂ, ਜਿਹੜੀਆਂ ਕੰਮ ਦੇ ਨਾਲ-ਨਾਲ ਘਰ ਨੂੰ ਵੀ ਮੈਨੇਜ ਕਰਦੀਆਂ ਹਨ। ਮੈਨੂੰ ਬੱਚੇ ਦੀ ਪਲਾਨਿੰਗ ਤੋਂ ਪਹਿਲਾਂ ਜ਼ਿੰਦਗੀ ਦੀ ਪਲਾਨਿੰਗ ਦੀ ਜ਼ਰੂਰਤ ਹੈ।'
ਬਕੌਲ ਏਕਤਾ, 'ਮੇਰੇ ਸਾਰੇ ਦੋਸਤ, ਜਿਨ੍ਹਾਂ ਨੇ ਵਿਆਹ ਕਰਵਾ ਲਿਆ ਸੀ, ਹੁਣ ਅਨਮੈਰਿਡ ਹਨ। ਹਾਲ ਹੀ 'ਚ ਮੈਂ ਕਈ ਤਲਾਕ ਦੇਖੇ ਹਨ। ਮੈਨੂੰ ਲੱਗਦਾ ਹੈ ਕਿ ਮੇਰੇ 'ਚ ਜ਼ਿਆਦਾ ਸਬਰ ਹੈ, ਜੋ ਹੁਣ ਤਕ ਇਸ ਦਾ ਇੰਤਜ਼ਾਰ ਕਰ ਰਹੀ ਹਾਂ। ਮੈਂ ਇਕ ਗੱਲ ਜਾਣਦੀ ਹਾਂ ਕਿ ਮੈਨੂੰ ਬੱਚਾ ਚਾਹੀਦਾ ਹੈ ਪਰ ਵਿਆਹ ਨਹੀਂ। ਮੈਨੂੰ ਨਹੀਂ ਪਤਾ ਕਿਉਂ? ਮੇਰੇ ਕੋਲ ਖੁਦ ਲਈ ਸਮਾਂ ਨਹੀਂ ਹੈ। ਜੇਕਰ ਮੈਨੂੰ ਕੁਝ ਘੰਟਿਆਂ ਦਾ ਸਮਾਂ ਮਿਲੇਗਾ ਤਾਂ ਮੈਂ ਸਪਾ ਜਾਣਾ ਪਸੰਦ ਕਰਾਂਗੀ।'


Tags: Ekta Kapoor Marriage Tusshar Kapoor Karan Johar Child